ਜੀਊਣਾ ਮੌੜ ਦੀ ਲੁੱਕ ‘ਚ ਨਜ਼ਰ ਆ ਰਹੇ ਨੇ ਸਿੱਧੂ ਮੂਸੇਵਾਲਾ, ਡੋਗਰ ਦਾ ਟੀਜ਼ਰ ਆਇਆ ਸਾਹਮਣੇ

Written by  Lajwinder kaur   |  August 28th 2019 10:40 AM  |  Updated: August 28th 2019 01:07 PM

ਜੀਊਣਾ ਮੌੜ ਦੀ ਲੁੱਕ ‘ਚ ਨਜ਼ਰ ਆ ਰਹੇ ਨੇ ਸਿੱਧੂ ਮੂਸੇਵਾਲਾ, ਡੋਗਰ ਦਾ ਟੀਜ਼ਰ ਆਇਆ ਸਾਹਮਣੇ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਜੋ ਕਿ ਅਦਿੱਤਿਆ ਸੂਦ ਦੀ ਫ਼ਿਲਮ ‘ਤੇਰੀ ਮੇਰੀ ਜੋੜੀ’ ਦੇ ਨਾਲ ਅਦਾਕਾਰੀ ਜਗਤ ‘ਚ ਆਪਣਾ ਡੈਬਿਊ ਕਰਨ ਜਾ ਰਹੇ ਹਨ। ਜੀ ਹਾਂ ਤੇਰੀ ਮੇਰੀ ਜੋੜੀ ਜਿਹੜੀ ਕਿ ਮਲਟੀ ਸਟਾਰਰ ਫ਼ਿਲਮ ਹੈ। ਜਿਸ ‘ਚ ਸਿੱਧੂ ਮੂਸੇਵਾਲਾ ਵੀ ਮੁੱਖ ਭੂਮਿਕਾ ‘ਚ ਨਜ਼ਰ ਆਉਣ ਵਾਲੇ ਹਨ।

ਹੋਰ ਵੇਖੋ:ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਉਮਰ’ ਹੁਣ ‘ਪੀਟੀਸੀ ਪਲੇਅ’ ਐਪ ‘ਤੇ ਵੀ ਉਪਲਬਧ

ਇਸ ਫ਼ਿਲਮ ‘ਚ ਉਨ੍ਹਾਂ ਦੀ ਅਦਾਕਾਰੀ ਵੀ ਦੇਖਣ ਨੂੰ ਮਿਲੇਗੀ ਤੇ ਨਾਲ ਹੀ ਉਨ੍ਹਾਂ ਦੀ ਦਮਦਾਰ ਆਵਾਜ਼ 'ਚ ਗੀਤ ਵੀ ਸੁਣਨ ਨੂੰ ਮਿਲਣਗੇ। ਜੀ ਹਾਂ ਉਨ੍ਹਾਂ ਵੱਲੋਂ ਗਾਏ ਗੀਤ 'ਡੋਗਰ' ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਜਿਸ 'ਚ ਉਹ ਤੇ ਬਾਲੀਵੁੱਡ ਦੇ ਦਿੱਗਜ ਅਦਾਕਾਰ ਸ਼ਕਤੀ ਕਪੂਰ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ। ਸਿੱਧੂ ਮੂਸੇਵਾਲਾ ਜੋ ਕਿ ਜੀਊਣਾ ਮੌੜ ਵਾਲੀ ਲੁੱਕ 'ਚ ਨਜ਼ਰ ਆ ਰਹੇ ਹਨ। ਇਸ ਗਾਣੇ ਦੇ ਬੋਲ ਖੁਦ ਸਿੱਧੂ ਮੂਸੇਵਾਲਾ ਦੀ ਕਲਮ 'ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ ਸਨੈਪੀ ਨੇ ਦਿੱਤਾ ਹੈ। ਦਰਸ਼ਕਾਂ ਵੱਲੋਂ ਟੀਜ਼ਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

 

View this post on Instagram

 

STILL HERE ??

A post shared by Sidhu Moosewala (ਮੂਸੇ ਆਲਾ) (@sidhu_moosewala) on

ਇਸ ਫ਼ਿਲਮ ‘ਚ ਕਈ ਨਾਮੀ ਚਿਹਰੇ ਜਿਵੇਂ ਯੋਗਰਾਜ ਸਿੰਘ, ਸੈਮੀ ਗਿੱਲ, ਮੋਨਿਕਾ ਸ਼ਰਮਾ, ਕਿੰਗ ਬੀ ਚੌਹਾਨ, ਸ਼ਕਤੀ ਕਪੂਰ, ਜ਼ੈਜ਼ ਤੇ ਕਈ ਹੋਰ ਮਹਾਨ ਕਲਾਕਾਰ ਨਜ਼ਰ ਆਉਣਗੇ। ਇਹ ਫ਼ਿਲਮ 13 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network