‘ਥੱਪੜ’ ਦੀ ਗੂੰਜ ਸੁਣੇਗੀ ਸਿਨਮਾ ਘਰਾਂ ‘ਚ, ਤਾਪਸੀ ਪੰਨੂ ਦਾ ਕਰਾਰਾ ਜਵਾਬ ਔਰਤਾਂ ਨੂੰ ਦੇਵੇਗਾ ਹੌਂਸਲਾ, ਦੇਖੋ ਟਰੇਲਰ

written by Lajwinder kaur | January 31, 2020

ਬਾਲੀਵੁੱਡ ਦੀ ਬਾਕਮਾਲ ਅਦਾਕਾਰਾ ਤਾਪਸੀ ਪੰਨੂ ਬਹੁਤ ਜਲਦ ਆਪਣੀ ਨਵੀਂ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ। ਜੀ ਹਾਂ ‘ਥੱਪੜ' ਦੇ ਟਾਈਟਲ ਹੇਠ ਬਣੀ ਫ਼ਿਲਮ ਦਾ ਸ਼ਾਨਦਾਰ ਟਰੇਲਰ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਹੋਰ ਵੇਖੋ:ਜੈ ਰੰਧਾਵਾ ਆਪਣੀ ਅਦਾਕਾਰੀ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਫ਼ਿਲਮ ਦਾ ਟਰੇਲਰ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ ਟਰੇਲਰ ‘ਚ ਦੇਖਣ ਨੂੰ ਮਿਲ ਰਿਹਾ ਹੈ ਤਾਪਸੀ ਪੰਨੂ ਜੋ ਕਿ ਹਾਉਸ ਵਾਇਫ ਦਾ ਕਿਰਦਾਰ ਨਿਭਾਉਂਦੀ ਹੋਈ ਨਜ਼ਰ ਆ ਰਹੀ ਹੈ। ਜੋ ਕਿ ਪਤੀ, ਘਰ, ਪਰਿਵਾਰ ਨੂੰ ਸੰਭਾਲ ਰਹੀ ਹੈ ਤੇ ਹਰ ਆਮ ਔਰਤ ਦੀ ਤਰ੍ਹਾਂ ਉਹ ਹਰ ਉਸ ਚੀਜ਼ਾਂ ਨੂੰ ਨਜ਼ਰ ਅੰਦਾਜ਼ ਕਰਦੀ ਹੈ, ਤੇ ਸਭ ਗੱਲਾਂ ਨੂੰ ਆਪਣੇ ਅੰਦਰ ਹੀ ਸਮੇਟ ਕੇ ਰੱਖਦੀ ਹੈ। ਪਰ ਕਹਾਣੀ ‘ਚ ਦਿਲਚਸਪ ਮੋੜ ਉਦੋਂ ਆਉਂਦਾ ਹੈ ਜਦੋਂ ਉਹ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀ ਹੈ। ਉਸ ਦਾ ਪਤੀ ਉਸ ਨੂੰ ਥੱਪੜ ਮਾਰਦਾ ਹੈ। ਟਰੇਲਰ ‘ਚ ਤਾਪਸੀ ਇੱਕ ਡਾਇਲਾਗ ਬੋਲਦੀ ਹੈ- ‘ਏਕ ਥੱਪੜ ਨੇ ਸਭ ਸਾਫ ਕਰਦਿਆ’। ਜਿਸ ਤੋਂ ਬਾਅਦ ਉਹ ਕਾਨੂੰਨੀ ਲੜਾਈ ਲੜਦੀ ਹੈ। ਪਰ ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਦੇਖਣ ਇਹ ਹੋਵੇਗਾ ਕਿ ਉਹ ਆਪਣੇ ਮਨ ਦੀ ਗੱਲ ਸਭ ਅੱਗੇ ਪੇਸ਼ ਕਰ ਪਾਵੇਗੀ ਇਸ ਗੱਲ ਦਾ ਖੁਲਾਸਾ ਤਾਂ ਫ਼ਿਲਮ ਦੇ ਰਿਲੀਜ਼ ਤੋਂ ਬਾਅਦ ਹੀ ਹੋਵੇਗਾ।   ਟਰੇਲਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਟੀ-ਸੀਰੀਜ਼ ਦੇ ਲੇਬਲ ਹੇਠ ਟਰੇਲਰ ਨੂੰ ਰਿਲੀਜ਼ ਕੀਤਾ ਗਿਆ ਹੈ। ਜਿਸਦੇ ਚੱਲਦੇ ਟਰੇਲਰ ਦੀ ਸੋਸ਼ਲ ਮੀਡੀਆ ਉੱਤੇ ਖੂਬ ਤਾਰੀਫ਼ ਹੋ ਰਹੀ ਹੈ। ਇਸ ਫ਼ਿਲਮ ਨੂੰ ਅਨੁਭਵ ਸਿੰਨ੍ਹਾ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਥੱਪੜ ਦੀ ਗੂੰਜ ਗੂੰਜੇਗੀ 28 ਫਰਵਰੀ ਨੂੰ ਸਿਨੇਮਾ ਘਰਾਂ ‘ਚ। ਦਰਸ਼ਕਾਂ ਵੱਲੋਂ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ।  

0 Comments
0

You may also like