60 ਸਾਲਾ ਦਿਹਾੜੀਦਾਰ ਮਜ਼ਦੂਰ ਬਣਿਆ ਮਾਡਲ, ਅਜਿਹੀ ਕਿਸਮਤ ਦੇਖਕੇ ਲੋਕ ਹੋਏ ਹੈਰਾਨ

written by Lajwinder kaur | February 17, 2022

ਇੱਕ ਫੋਟੋ ਕਿਸੇ ਸਖ਼ਸ਼ ਕਿਸਮਤ ਬਦਲ ਸਕਦੀ ਹੈ, ਇਹ ਸੁਣ ਕੇ ਤੁਸੀਂ ਵੀ ਹੈਰਾਨ ਹੋਵੇਗੇ, ਪਰ ਇਹ ਸੱਚ ਹੈ। ਜੀ ਹਾਂ, ਕੇਰਲ ਦੇ ਇੱਕ 60 ਸਾਲਾ ਦਿਹਾੜੀਦਾਰ ਮਜ਼ਦੂਰ (60-Year-Old Labourer) ਦੀ ਕਿਸਮਤ ਨੇ ਅਜਿਹਾ ਮੋੜ ਲਿਆ ਜਿਸ ਨੇ ਉਸ ਦੀ ਪੂਰੀ ਰੂਪ ਰੇਖਾ ਹੀ ਬਦਲ ਦਿੱਤੀ ਹੈ। ਹਰ ਰੋਜ਼ ਕਮਾਉਣ ਅਤੇ ਖਾਣ ਵਾਲੇ ਮਜ਼ਦੂਰ ਮਾਮੀਕਾ (Mammikka) ਨੂੰ ਇੱਕ ਫੋਟੋਗ੍ਰਾਫਰ ਨੇ ਦੇਖਿਆ ਅਤੇ ਉਸ ਨੂੰ ਇਸ ਮਜ਼ਦੂਰ ‘ਚ ਇੱਕ ਮਾਡਲ ਨਜ਼ਰ ਆਇਆ । ਕਹਿ ਸਕਦੇ ਨੇ ਇੱਕ ਜੌਹਰੀ ਹੀ ਹੀਰੇ ਦੀ ਕਿਸਮਤ ਬਦਲ ਸਕਦ ਹੈ। ਇਹ ਗੱਲ ਮਾਮੀਕਾ ਨਾਂਅ ਸਖ਼ਸ਼ ਉੱਤੇ ਪੂਰੀ ਲਾਗੂ ਹੁੰਦਾ ਹੈ।

ਹੋਰ ਪੜ੍ਹੋ : ਗੀਤਾ ਬਸਰਾ ਨੇ ਆਪਣੀ ਧੀ ਹਿਨਾਇਆ ਦੇ ਪਹਿਲੇ ਦਿਨ ਸਕੂਲ ਜਾਣ ਦੀ ਖੁਸ਼ੀ ਕੀਤੀ ਸਾਂਝੀ, ਕਿਹਾ- ‘ਦੋ ਸਾਲਾਂ ਤੋਂ ਇਸ ਦਿਨ ਦਾ ਕਰ ਰਹੇ ਸੀ ਇੰਤਜ਼ਾਰ’

60 year old daily wager become model image source- instagram

ਵੀਡੀਓ ‘ਚ ਦੇਖ ਸਕਦ ਹੋ ਪਹਿਲਾਂ ਉਹ ਇੱਕ ਪੁਰਾਣੀ ਲੁੰਗੀ ਅਤੇ ਖਰਾਬ ਕਮੀਜ਼ ‘ਚ ਨਜ਼ਰ ਆ ਰਿਹਾ ਹੈ। ਉਸ ਤੋਂ ਬਾਅਦ ਉਹ ਸੂਟ ਬੂਟ ਅਤੇ ਸਨਗਲਾਸ ਪਹਿਨੇ ਨਜ਼ਰ ਆ ਰਿਹਾ ਹੈ। ਸੂਟ ਬੂਟ ਅਤੇ ਮਾਡਲ ਬਣੇ ਮਾਮੀਕਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਗਈ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ (60 Year Old Labourer Turns Model)।

ਹੋਰ ਪੜ੍ਹੋ : ਸਭ ਤੋਂ ਵੱਡੇ ਪਲੀਟੀਕਲ ਡਰਾਮਾ ਦੇਖਣ ਲਈ ਹੋ ਜਾਓ ਤਿਆਰ, 21 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ਨਵੀਂ ਵੈੱਬ ਸੀਰੀਜ਼ ‘ਚੌਸਰ’

inside image of 60 year model image source- instagram

ਦਰਅਸਲ, ਇੱਕ ਦਿਨ ਇੱਕ ਫੋਟੋਗ੍ਰਾਫਰ ਦੀ ਨਜ਼ਰ ਮਾਮੀਕਾ 'ਤੇ ਪਈ । ਉਸ ਫੋਟੋਗ੍ਰਾਫਰ ਨੇ ਇਸ ਦਿਹਾੜੀਦਾਰ ਮਜ਼ਦੂਰ ਵਿੱਚ ਇੱਕ ਮਾਡਲ ਦੇਖਿਆ। ਫਿਰ ਕੀ ਉਸ ਨੇ ਮਾਮੀਕਾ ਦਾ ਮੇਕਓਵਰ ਕਰਵਾਇਆ ਅਤੇ ਫੋਟੋਸ਼ੂਟ ਤੋਂ ਬਾਅਦ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਵੀ ਸ਼ੇਅਰ ਕੀਤੀਆਂ ਗਈਆਂ। ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਇੰਨੀਆਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਕਿ ਹਰ ਪਾਸੇ ਇਨ੍ਹਾਂ ਦੀ ਚਰਚਾ ਹੋ ਰਹੀ ਹੈ। ਮਾਮਿਕਾ ਦੀ ਜ਼ਿੰਦਗੀ ਨੂੰ ਬਦਲਣ ਵਾਲੇ ਫੋਟੋਗ੍ਰਾਫਰ ਦਾ ਨਾਂ ਸ਼ਰੀਕ ਵਯਾਲੀਲ ਹੈ। ਸ਼ਾਰਿਕ ਨੇ ਇੱਕ ਸਥਾਨਕ ਫਰਮ ਲਈ ਮਾਮੀਕਾ ਦਾ ਫੋਟੋਸ਼ੂਟ ਕਰਵਾਇਆ ਸੀ। ਮਾਮੀਕਾ ਹੁਣ ਕੋਝੀਕੋਡ ਦੀ ਸੁਪਰਮਾਡਲ ਬਣ ਗਿਆ ਹੈ।

You may also like