ਐਂਟਰਟੇਨਮੈਂਟ ਇੰਡਸਟਰੀ ਤੋਂ ਆਈ ਬੁਰੀ ਖ਼ਬਰ, ਇਸ ਪ੍ਰਸਿੱਧ ਅਦਾਕਾਰਾ ਦਾ ਹੋਇਆ ਦਿਹਾਂਤ

written by Shaminder | June 17, 2021

ਐਂਟਰਟੇਨਮੈਂਟ ਇੰਡਸਟਰੀ ‘ਚ ਇੱਕ ਤੋਂ ਬਾਅਦ ਇੱਕ ਬੁਰੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ । ਬੀਤੇ ਦਿਨ ਰਮਾਇਣ ‘ਚ ਆਰਿਆ ਸੁਮੰਤਾ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਚੰਦਰਸ਼ੇਖਰ ਦਾ ਦਿਹਾਂਤ ਹੋ ਗਿਆ ਸੀ ਅਤੇ ਅੱਜ ਬੰਗਲਾ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਦਾ ਦਿਹਾਂਤ ਹੋ ਗਿਆ ਹੈ ।

swatilekha Image From Internet
ਹੋਰ ਪੜ੍ਹੋ : ਅਮਿਤਾਭ ਬੱਚਨ ਤੇ ਰੇਖਾ ਦੇ ਅਫੇਅਰ ਦਾ ਇਸ ਤਰ੍ਹਾਂ ਖੁੱਲਿਆ ਸੀ ਰਾਜ਼ 
Swatilekha-Sengupta ,, Image From Internet
ਅਦਾਕਾਰਾ ਸਵਾਤੀਲੇਖਾ ਸੇਨਗੁਪਤਾ ਦਾ ਕੋਲਕਾਤਾ ਦੇ ਇਕ ਨਿੱਜੀ ਹਸਪਤਾਲ ਵਿਚ ਦੇਹਾਂਤ ਹੋ ਗਿਆ। ਪਰਿਵਾਰਕ ਸੂਤਰਾਂ ਮੁਤਾਬਕ ਉਹ ਲੰਬੇ ਸਮੇਂ ਤੋਂ ਗੁਰਦਿਆਂ ਦੀ ਬਿਮਾਰੀ ਤੋਂ ਪੀਡ਼ਤ ਸਨ। ਹਸਪਤਾਲ ਵਿਚ ਉਨ੍ਹਾਂ ਦਾ ਇਲਾਜ ਚਲ ਰਿਹਾ ਸੀ।
Swatilekha Image From Internet
ਸਵਾਤੀਲੇਖਾ ਫਿਲਮਾਂ ਦੇ ਨਾਲ ਰੰਗਮੰਚ ਦੀ ਦੁਨੀਆ ਵਿਚ ਵੀ ਜਾਣਿਆ ਪਛਾਣਿਆ ਨਾਂ ਹੈ। ਉਨ੍ਹਾਂ ਨੂੰ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਸੀ।  ਉਨ੍ਹਾਂ ਨੇ ਆਕਸਰ ਜੇਤੂ ਫਿਲਮਕਾਰ ਸਤਿਆਜੀਤ ਰੇ ਦੀ ਫਿਲਮ ਘੋਰੇ ਬਾਇਰੇ ਵਿਚ ਬਿਮਲਾ ਦਾ ਯਾਦਗਾਰ ਕਿਰਦਾਰ ਨਿਭਾਇਆ ਸੀ। ਉਨ੍ਹਾਂ ਦੀ ਮੌਤ ’ਤੇ ਬੰਗਲਾ ਫਿਲਮ ਜਗਤ ਨੇ ਡੂੰਘਾ ਦੁੱਖ ਪ੍ਰਗਟਾਇਆ।  

0 Comments
0

You may also like