ਫ਼ਿਲਮ ‘ਸ਼ੂਟਰ’ ‘ਤੇ ਲੱਗੀ ਪਾਬੰਦੀ ਹਟੀ, ਜਲਦ ਸਿਨੇਮਾਂ ਘਰਾਂ ‘ਚ ਹੋਵੇਗੀ ਰਿਲੀਜ਼

written by Shaminder | December 01, 2021

ਫ਼ਿਲਮ ‘ਸ਼ੂਟਰ’  (Shooter)ਜਿਸ ਦਾ ਹਰ ਕਿਸੇ ਨੂੰ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਸੀ । ਜਲਦ ਹੀ ਉਹ ਫ਼ਿਲਮ ਰਿਲੀਜ਼ ਹੋਣ ਜਾ ਰਹੀ ਹੈ । ਕਿਉਂਕਿ ਫ਼ਿਲਮ ਦੇ ਨਾਲ ਜੁੜੇ ਇੱਕ ਅਦਾਕਾਰ ਸ਼ੁਭ ਸੰਧੂ (Shubh Sandhu) ਨੇ ਇਸ ਬਾਰੇ ਖੁਲਾਸਾ ਕੀਤਾ ਹੈ ਕਿ ਇਹ ਫ਼ਿਲਮ ਜਲਦ ਹੀ ਸਿਨੇਮਾਂ ਘਰਾਂ ‘ਚ ਰਿਲੀਜ਼ ਹੋਵੇਗੀ । ਦਰਅਸਲ ਇਸ ਫ਼ਿਲਮ ‘ਤੇ ਲੱਗਿਆ ਬੈਨ ਹਟ ਚੁੱਕਿਆ ਹੈ ਅਤੇ ਸਿਨੇਮਾਂ ਘਰਾਂ ‘ਚ ਰਿਲੀਜ਼ ਹੋਣ ਦੇ ਲਈ ਤਿਆਰ ਹੈ ।ਜੈ ਰੰਧਾਵਾ, ਸ਼ੁਭ ਸੰਧੂ, ਵੱਡਾ ਗਰੇਵਾਲ ਅਤੇ ਇੰਡਸਟਰੀ ਦੇ ਕਈ ਹੋਰ ਨਾਮੀ ਕਲਾਕਾਰਾਂ ਦੀ ਅਦਾਕਾਰੀ ਵਾਲੀ ਫ਼ਿਲਮ ਵਿਵਾਦਪੂਰਨ ਫ਼ਿਲਮਾਂ ਚੋਂ ਇੱਕ ਹੈ ।

Shubh sandhu image From instagram

ਹੋਰ ਪੜ੍ਹੋ : ਗਾਇਕ ਜਸਬੀਰ ਜੱਸੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਏ ਨਤਮਸਤਕ, ਤਸਵੀਰਾਂ ਕੀਤੀਆਂ ਸਾਂਝੀਆਂ

ਜਿਸ ਕਰਕੇ ਇਸ ਫ਼ਿਲਮ ‘ਤੇ ਬੈਨ ਲੱਗ ਗਿਆ ਸੀ, ਇਸ ਫ਼ਿਲਮ ਦਾ ਪਹਿਲਾਂ ਨਾਮ ‘ਸੁੱਖਾ ਕਾਹਲੋਂ’ ਰੱਖਿਆ ਗਿਆ ਸੀ । ਜੋ ਕਿ ਪੰਜਾਬ ਦਾ ਇੱਕ ਨਾਮੀ ਗੈਂਗਸਟਰ ਸੀ । ਜਿਸ ਤੋਂ ਬਾਅਦ ਇਸ ਫ਼ਿਲਮ ਦਾ ਨਾਮ ਬਦਲ ਕੇ ‘ਸ਼ੂਟਰ’ ਰੱਖ ਦਿੱਤਾ ਗਿਆ ਸੀ ।

shooter Movie Image From shooter Movie song

ਇਸ ਫ਼ਿਲਮ ਦੇ ਨਾਲ ਜੈ ਰੰਧਾਵਾ ਨੇ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖਿਆ ਹੈ । ਇਹ ਫ਼ਿਲਮ 21 ਫਰਵਰੀ 2020 ਨੂੰ ਰਿਲੀਜ਼ ਹੋਣੀ ਸੀ । ਪਰ ਵਿਵਾਦਿਤ ਹੋਣ ਕਾਰਨ ਅਤੇ ਗੈਂਗਸਟਰਵਾਦ ਨੂੰ ਵਧਾਵਾ ਦੇਣ ਕਰਕੇ ਇਸ ਫ਼ਿਲਮ ‘ਤੇ ਬੈਨ ਲਗਾ ਦਿੱਤਾ ਗਿਆ ਸੀ ।

ਜਿਸ ਤੋਂ ਬਾਅਦ ਕੋਰੋਨਾ ਮਹਾਮਾਰੀ ਕਾਰਨ ਸਭ ਸਿਨੇਮਾਂ ਘਰ ਬੰਦ ਹੋ ਗਏ ਅਤੇ ਇਹ ਫ਼ਿਲਮ ਇਸੇ ਤਰ੍ਹਾਂ ਅੱਧ ਵਿਚਾਲੇ ਹੀ ਰਹਿ ਗਈ ਅਤੇ ਇਸ ਦੇ ਰਿਲੀਜ਼ ਨੂੰ ਲੈ ਕੇ ਕੋਈ ਵੀ ਫੈਸਲਾ ਨਹੀਂ ਹੋ ਸਕਿਆ । ਪਰ ਹੁਣ ਅਦਾਕਾਰ ਸ਼ੁਭ ਸੰਧੂ ਨੇ ਫਿਲਮ ਦੇ ਇੱਕ ਸੀਨ ਤੋਂ ਇੱਕ ਸ਼ਾਟ ਦੀ ਇੱਕ ਇੰਸਟਾਗ੍ਰਾਮ ਪੋਸਟ ਅਪਲੋਡ ਕੀਤੀ ਅਤੇ ਘੋਸ਼ਣਾ ਕੀਤੀ ਕਿ ਸ਼ੂਟਰ 'ਤੇ ਲੱਗੀ ਪਾਬੰਦੀ ਆਖਰਕਾਰ ਹਟਾ ਦਿੱਤੀ ਗਈ ਹੈ। ਫਿਲਮ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਅਸੀਂ ਜਲਦੀ ਹੀ ਰਿਲੀਜ਼ ਦੀ ਮਿਤੀ ਦੀ ਉਮੀਦ ਕਰ ਸਕਦੇ ਹਾਂ। ਹੁਣ ਵੇਖਣਾ ਇਹ ਹੋਵੇਗਾ ਕਿ ਦਰਸ਼ਕ ਕਦੋਂ ਇਸ ਫ਼ਿਲਮ ਨੂੰ ਸਿਨੇਮਾਂ ਘਰਾਂ ‘ਚ ਵੇਖ ਸਕਣਗੇ ।

 

You may also like