ਕਟਰੀਨਾ ਅਤੇ ਵਿੱਕੀ ਕੌਸ਼ਲ ਦੀ ਮੰਗਣੀ ਨੂੰ ਲੈ ਕੇ ਵਿੱਕੀ ਦੇ ਭਰਾ ਨੇ ਕੀਤਾ ਵੱਡਾ ਖੁਲਾਸਾ

written by Rupinder Kaler | September 11, 2021

ਕੁਝ ਦਿਨ ਪਹਿਲਾਂ ਕਟਰੀਨਾ (katrina-kaif) ਅਤੇ ਵਿੱਕੀ ਕੌਸ਼ਲ (vicky-kaushal) ਦੀ ਮੰਗਣੀ ਦੀਆਂ ਖਬਰਾਂ ਖੂਬ ਵਾਇਰਲ ਹੋਈਆਂ ਸਨ । ਸੋਸ਼ਲ ਮੀਡੀਆ ਤੇ ਕਿਹਾ ਜਾ ਰਿਹਾ ਸੀ ਕਿ ਇਸ ਜੋੜੀ ਨੇ ਬਿਨਾਂ ਕਿਸੇ ਨੂੰ ਦੱਸੇ ਮੰਗਣੀ ਕਰ ਲਈ । ਪਰ ਇਸ ਸਭ ਨੂੰ ਲੈ ਕੇ ਦੋਹਾਂ ਨੇ ਇਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਸੀ। ਪਰ ਹੁਣ ਵਿੱਕੀ (vicky-kaushal) ਦੇ ਛੋਟੇ ਭਰਾ ਸਨੀ ਨੇ ਖ਼ੁਲਾਸਾ ਕਰਦੇ ਹੋਏ ਕਿਹਾ ਹੈ ਕਿ ਜਦੋਂ ਅਸੀਂ ਇਹ ਨਿਊਜ਼ ਸੁਣੀ ਤਾਂ ਹੱਸ ਪਏ।

Pic Courtesy: Instagram

ਹੋਰ ਪੜ੍ਹੋ :

ਅਦਾਕਾਰ ਰਘਵੀਰ ਬੋਲੀ ਨੇ ਆਪਣੇ ਪਿਤਾ ਦੀ ਬਰਸੀ ’ਤੇ ਸਾਂਝੀ ਕੀਤੀ ਭਾਵੁਕ ਪੋਸਟ

Vicky Kaushal Shares His Mother Pic And Wish her Happy Birthday Pic Courtesy: Instagram

ਸਨੀ ਨੇ ਕਿਹਾ ਕਿ ਉਸਦੇ ਮਾਤਾ-ਪਿਤਾ ਵੀ ਵਿੱਕੀ (vicky-kaushal) ਨੂੰ ਖਿਝਾਉਂਦੇ ਸਨ ਅਤੇ ਮਜ਼ਾਕ ’ਚ ਕਹਿੰਦੇ - ਮੰਗਣੀ ਦੀ ਮਠਿਆਈ ਤਾਂ ਖੁਆਈ ਨਹੀਂ ਤੂੰ। ਸਪਾਟਬੁਆਏ ਨਾਲ ਗੱਲ ਕਰਦੇ ਹੋਏ ਸਨੀ ਨੇ ਕਿਹਾ, ‘ਮੈਨੂੰ ਯਾਦ ਹੈ ਕਿ ਵਿੱਕੀ ਸਵੇਰੇ ਜਿਮ ਗਏ ਸੀ, ਤਾਂ ਅਫਵਾਹਾਂ ਆਉਣ ਲੱਗੀਆਂ।

Vicky Kaushal Gets Hurt While Shooting Action Scene Pic Courtesy: Instagram

ਇਸ ਲਈ ਜਦੋਂ ਉਹ ਘਰ ਆਏ ਤਾਂ ਮੰਮੀ ਤੇ ਪਾਪਾ ਨੇ ਉਸਨੂੰ ਮਜ਼ਾਕ ’ਚ ਪੁਛਿਆ, ‘ਅਰੇ ਯਾਰ, ਤੇਰੀ ਮੰਗਣੀ ਹੋ ਗਈ, ਮਠਿਆਈ ਤਾਂ ਖੁਆ ਦੇ ਅਤੇ ਫਿਰ ਵਿੱਕੀ ਨੇ ਉਨ੍ਹਾਂ ਨੂੰ ਕਿਹਾ, ਜਿੰਨੀ ਅਸਲੀ ਮੰਗਣੀ ਹੋਈ ਹੈ, ਓਨੀ ਅਸਲੀ ਮਠਿਆਈ ਵੀ ਖਾ ਲਓ। ਸਨੀ ਨੇ ਅੱਗੇ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਇਹ ਸਾਰੀਆਂ ਅਫ਼ਵਾਹਾਂ ਕਿਥੋਂ ਆਈਆਂ, ਪਰ ਅਸੀਂ ਸਾਰੇ ਉਸ ਕਾਰਨ ਕਾਫੀ ਹੱਸ ਰਹੇ ਸੀ।’

0 Comments
0

You may also like