ਵਿਆਹ ਦੀ ਵੀਡੀਓ ਬਣਾ ਰਹੇ ਕੈਮਰਾਮੈਨ ਨੂੰ ਵੇਖ ਕੇ ਲਾੜਾ ਲਾੜੀ ਹੋਏ ਹੈਰਾਨ, ਵੀਡੀਓ ਵਾਇਰਲ

written by Shaminder | August 11, 2021

ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਰਹਿੰਦਾ ਹੈ । ਇਹ ਵੀਡੀਓ ਲੋਕਾਂ ਨੂੰ ਵੀ ਖੂਬ ਪਸੰਦ ਆਉਂਦੇ ਹਨ ।ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ । ਇਸ ਵੀਡੀਓ ‘ਚ ਇੱਕ ਪੰਜਾਬੀ ਗੱਭਰੂ ਅਤੇ ਮੁਟਿਆਰ ਦੇ ਵਿਆਹ (Wedding) ਨੂੰ ਕੈਮਰਾਮੈਨ (Cameraman)  ਸ਼ੁਟ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ । ਪਰ ਇਸੇ ਦੌਰਾਨ ਉਹ ਸ਼ੂਟ ਕਰਦਾ ਹੋਇਆ ਆਪਣੇ ਕੰਮ ‘ਚ ਏਨਾ ਕੁ ਤੱਲੀਨ ਹੋ ਜਾਂਦਾ ਹੈ ਕਿ ਆਪਣੇ ਪਿੱਛੇ ਬਣੇ ਸਵੀਮਿੰਗ ਪੂਲ ਨੂੰ ਵੀ ਭੁੱਲ ਜਾਂਦਾ ਹੈ ।

Bride -min Image From Instagram

ਹੋਰ ਪੜ੍ਹੋ : ਅਦਾਕਾਰਾ ਸਨਾ ਖ਼ਾਨ ਮਾਲਦੀਵ ‘ਚ ਕਰ ਰਹੀ ਸੀ ਮਸਤੀ, ਪਤੀ ਦੀ ਇਸ ਹਰਕਤ ਤੋਂ ਹੋਈ ਪ੍ਰੇਸ਼ਾਨ 

ਜਿਸ ਕਾਰਨ ਉਹ ਇਸ ਨਵ-ਵਿਆਹੇ ਜੋੜੇ ਦਾ ਵੀਡੀਓ ਸ਼ੂਟ ਕਰ ਰਿਹਾ ਸੀ ਤਾਂ ਅਚਾਨਕ ਉਹ ਸਵੀਮਿੰਗ ਪੂਲ ‘ਚ ਡਿੱਗ ਜਾਂਦਾ ਹੈ । ਇਹ ਸਭ ਦੇਖ ਕੇ ਉੱਥੇ ਮੌਜੂਦ ਲਾੜੀ, ਲਾੜਾ ਅਤੇ ਹੋਰ ਬਰਾਤੀ ਘਬਰਾ ਜਾਂਦੇ ਹਨ ।ਲਾੜੀ ਤਾਂ ਇਹ ਸਭ ਵੇਖ ਕੇ ਚੀਕਾਂ ਮਾਰਨ ਲੱਗ ਪੈਂਦੀ ਹੈ । ਪਰ ਕੈਮਰਾਮਨ ਜਲਦ ਹੀ ਸੰਭਲ ਜਾਂਦਾ ਹੈ ਅਤੇ ਸਵੀਮਿੰਗ ਪੂਲ ਚੋਂ ਬਾਹਰ ਆ ਜਾਂਦਾ ਹੈ ।

 

View this post on Instagram

 

A post shared by Viral Bhayani (@viralbhayani)

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਇਸ ਕੈਮਰਾਮੈਨ ਦੇ ਕੰਮ ਕਰਨ ਦੇ ਜਜ਼ਬੇ ਨੂੰ ਸਲਾਮ ਕਰ ਰਿਹਾ ਹੈ । ਇਹ ਵੀਡੀਓ ਵਿਦੇਸ਼ ਦਾ ਲੱਗ ਰਿਹਾ ਹੈ, ਜਿੱਥੇ ਇੱਕ ਪੰਜਾਬੀ ਲਾੜੇ ਲਾੜੀ ਦਾ ਵਿਆਹ ਹੋ ਰਿਹਾ ਸੀ ।

Cameraman -min Image From Instagram

ਇਸ ਤੋਂ ਪਹਿਲਾਂ ਵੀ ਇੱਕ ਲਾੜੀ ਦਾ ਵੀਡੀਓ ਵਾਇਰਲ ਹੋਇਆ ਸੀ । ਜਿਸ ‘ਚ ਉਹ ਵਿਆਹ ਤੋਂ ਪਹਿਲਾਂ ਵਰਕ ਆਊੇਟ ਕਰਦੀ ਦਿਖਾਈ ਦੇ ਰਹੀ ਸੀ ।ਇਸ ਵੀਡੀਓ ਨੂੰ ਵਾਇਰਲ ਭਿਆਨੀ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

 

0 Comments
0

You may also like