ਬੁਲੇਟ ‘ਤੇ ਇਸ ਲਾੜੀ ਨੇ ਕੀਤੀ ਐਂਟਰੀ, ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ

written by Shaminder | January 22, 2022

ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਅਜਿਹੇ ‘ਚ ਵਿਆਹਾਂ ਦੇ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਏਨੀਂ ਦਿਨੀਂ ਇੱ ਲਾੜੀ (Bride) ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਜਿਸ ‘ਚ ਇੱਕ ਲਾੜੀ ਬੁਲੇਟ (Bullet Bike) ਬਾਈਕ ‘ਤੇ ਆਪਣਾ ਸਵੈਗ ਦਿਖਾਉਂਦੀ ਨਜ਼ਰ ਆ ਰਹੀ ਹੈ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਤੇ ਇਹ ਵੀਡੀਓ (Video)ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ।

bride video image From instagram

ਹੋਰ ਪੜ੍ਹੋ : ਕੀ ਵਿਆਹ ਕਰਵਾਉਣ ਤੋਂ ਬਾਅਦ ਮਲਾਇਕਾ ਅਰੋੜਾ ਦਾ ਕਰੀਅਰ ਹੋਇਆ ਚੌਪਟ, ਅਦਾਕਾਰਾ ਨੇ ਤੋੜੀ ਚੁੱਪ

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ  ਕਿ ਲਾੜੀ ਲਹਿੰਗੇ ‘ਚ ਨਜ਼ਰ ਆ ਰਹੀ ਹੈ ਤੇ ਬੁਲੇਟ ‘ਤੇ ਸਵਾਰ ਹੋ ਕੇ ਜਾ ਰਹੀ ਹੈ ਅਤੇ ਜਿੱਧਰੋਂ ਵੀ ਇਹ ਲੰਘਦੀ ਹੈ ਲੋਕ ਖੜ ਖੜ ਕੇ ਇਸ ਲਾੜੀ ਦੇ ਸਵੈਗ ਨੂੰ ਵੇਖ ਕੇ ਹੈਰਾਨ ਹਨ। ਇਸ ਵੀਡੀਓ ਨੂੰ ਹੁਣ ਤੱਕ ਹਜ਼ਾਰਾਂ ਲੋਕ ਵੇਖ ਚੁੱਕੇ ਹਨ ਅਤੇ ਇਸ ‘ਤੇ ਲਗਾਤਾਰ ਆਪਣਾ ਪ੍ਰਤੀਕਰਮ ਦੇ ਰਹੇ ਹਨ ।

bride image From instagram

ਦੱਸ ਦਈਏ ਕਿ ਸੋਸ਼ਲ ਮੀਡੀਆ ਦੇ ਇਸ ਦੌਰ ‘ਚ ਲਾੜੀਆਂ ਦੀ ਐਂਟਰੀ ਵੀ ਬਹੁਤ ਹੀ ਸ਼ਾਹੀ ਅੰਦਾਜ਼ ਦੇ ਨਾਲ ਹੁੰਦੀ ਹੈ । ਪਹਿਲਾਂ ਜਿੱਥੇ ਕੁੜੀਆਂ ਵਿਆਹ ਵੇਲੇ ਸ਼ਰਮਾਉਂਦੀਆਂ ਸਨ ਅਤੇ ਘੁੰਡ ‘ਚ ਰਹਿੰਦੀਆਂ ਸਨ, ਪਰ ਸਮੇਂ ਦੇ ਬਦਲਾਅ ਦੇ ਨਾਲ-ਨਾਲ ਵਿਆਹਾਂ ‘ਤੇ ਵੀ ਇਸ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ ਅਤੇ ਜ਼ਿਆਦਾਤਰ ਕੁੜੀਆਂ ਵਿਆਹ ਵੇਲੇ ਫ਼ਿਲਮੀ ਸਟਾਈਲ ‘ਚ ਐਂਟਰੀ ਕਰਦੀਆਂ ਹਨ । ਕੋਈ ਨੱਚ ਗਾ ਕੇ ਐਂਟਰੀ ਕਰਦੀ ਹੈ ਅਤੇ ਕਈ ਹੋਰ ਤਰ੍ਹਾਂ ਤਰ੍ਹਾਂ ਦੇ ਤਰੀਕੇ ਅਪਣਾ ਕੇ ਆਪਣੇ ਵਿਆਹ ਨੂੰ ਯਾਦਗਾਰ ਬਣਾਉਂਦੀਆਂ ਹਨ ।

You may also like