ਦੁਨੀਆ ਦੇ ਸਾਹਮਣੇ ਪਹਿਲੀ ਵਾਰ ਆਇਆ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦੀ ਧੀ ਦਾ ਚਿਹਰਾ

written by Shaminder | January 24, 2022

ਅਨੁਸ਼ਕਾ ਸ਼ਰਮਾ (Anushka Sharma ) ਅਤੇ ਵਿਰਾਟ ਕੋਹਲੀ (Virat Kohli) ਦੀ ਧੀ ਵਾਮਿਕਾ ਦਾ ਚਿਹਰਾ ਪਹਿਲੀ ਵਾਰ ਦੁਨੀਆ ਦੇ ਸਾਹਮਣੇ ਆਇਆ ਹੈ । ਅਨੁਸ਼ਕਾ ਸ਼ਰਮਾ ਨੇ ਪਹਿਲੀ ਵਾਰ ਆਪਣੀ ਧੀ (Daughter )ਦਾ ਚਿਹਰਾ ਦਿਖਾਇਆ ਹੈ । ਇਸ ਤੋਂ ਪਹਿਲਾਂ ਵਿਰਾਟ ਅਤੇ ਅਨੁਸ਼ਕਾ ਨੇ ਆਪਣੀ ਧੀ ਦੀਆਂ ਤਸਵੀਰਾਂ ਤਾਂ ਸਾਂਝੀਆਂ ਕਈ ਵਾਰ ਕੀਤੀਆਂ ਸਨ, ਪਰ ਕਦੇ ਵੀ ਆਪਣੀ ਧੀ ਦਾ ਚਿਹਰਾ ਨਹੀਂ ਸੀ ਦਿਖਾਇਆ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਨੁਸ਼ਕਾ ਨੇ ਆਪਣੀ ਧੀ ਦੇ ਨਾਲ ਚਾਰ ਪੋਜ਼ ਦਿੱਤੇ ਹਨ । ਇਨ੍ਹਾਂ ਤਸਵੀਰਾਂ ‘ਚ ਮਾਂ ਧੀ ਬਹੁਤ ਹੀ ਖੁਸ਼ ਨਜ਼ਰ ਆ ਰਹੀਆਂ ਹਨ ।

Anushka Sharma's Emotional Post For Virat Kohli image From instagram

ਹੋਰ ਪੜ੍ਹੌ : ਬੰਟੀ ਬੈਂਸ ਦੀ ਪਤਨੀ ਦਾ ਅੱਜ ਹੈ ਜਨਮ ਦਿਨ, ਬੰਟੀ ਬੈਂਸ ਨੇ ਤਸਵੀਰ ਸ਼ੇਅਰ ਕਰਕੇ ਦਿੱਤੀ ਵਧਾਈ

ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਖੂਬ ਵੇਖਿਆ ਜਾ ਰਿਹਾ ਹੈ ਅਤੇ ਸੋਸ਼ਲ ਮੀਡੀਆ ‘ਤੇ ਇਹ ਤਸਵੀਰਾਂ ਆਉਂਦਿਆਂ ਹੀ ਛਾ ਗਈਆਂ ਹਨ । ਦੱਸ ਦਈਏ ਕਿ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੇ ਘਰ ਕੁਝ ਮਹੀਨੇ ਪਹਿਲਾਂ ਹੀ ਧੀ ਨੇ ਜਨਮ ਲਿਆ ਸੀ, ਪਰ ਇਸ ਜੋੜੀ ਨੇ ਆਪਣੀ ਧੀ ਨੂੰ ਸੋਸ਼ਲ ਮੀਡੀਆ ਤੋਂ ਦੂਰ ਹੀ ਰੱਖਿਆ ਸੀ ।

anushka Sharma with daughter image From instagram

ਦੋਵਾਂ ਨੇ ਇਟਲੀ ‘ਚ ਵਿਆਹ ਕਰਵਾਇਆ ਸੀ । ਅਨੁਸ਼ਕਾ ਸ਼ਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ‘ਰੱਬ ਨੇ ਬਣਾ ਦੀ ਜੋੜੀ’ ,’ਬੈਂਡ ਬਾਜਾ ਬਰਾਤ’, ਸਣੇ ਕਈ ਹਿੱਟ ਫ਼ਿਲਮਾਂ ਉਨ੍ਹਾਂ ਨੇ ਇੰਡਸਟਰੀ ਨੂੰ ਦਿੱਤੀਆਂ ਹਨ । ਵਿਰਾਟ ਕੋਹਲੀ ਦੇ ਨਾਲ ਵਿਆਹ ਤੋਂ ਬਾਅਦ ਉਹ ਕੁਝ ਕੁ ਫ਼ਿਲਮਾਂ ‘ਚ ਹੀ ਨਜ਼ਰ ਆਈ ਹੈ । ਜਿਸ ‘ਚ ਵਰੁਣ ਧਵਨ ਦੇ ਨਾਲ ਉਨ੍ਹਾਂ ਦੀ ਫ਼ਿਲਮ ‘ਸੂਈ ਧਾਗਾ’ ਵੀ ਹੈ ।ਪਰ ਧੀ ਵਾਮਿਕਾ ਦੇ ਜਨਮ ਤੋਂ ਬਾਅਦ ਉਹ ਜ਼ਿਆਦਾ ਸਮਾਂ ਅਤੇ ਪਰਿਵਾਰ ਨੂੰ ਹੀ ਦੇ ਰਹੀ ਸੀ । ਆਉਣ ਵਾਲੇ ਦਿਨਾਂ ‘ਚ ਹੋ ਸਕਦਾ ਹੈ ਕਿ ਅਨੁਸ਼ਕਾ ਹੋਰ ਕਈ ਪ੍ਰਾਜੈਕਟਸ ‘ਚ ਨਜ਼ਰ ਆਏ ।

 

View this post on Instagram

 

A post shared by Filmykiida (@filmykiida)

You may also like