ਸਿੱਧੂ ਮੂਸੇ ਵਾਲੇ ਦੀਆਂ ਅਸਥੀਆ ਲੈ ਕੇ ਪਰਿਵਾਰ ਸ੍ਰੀ ਕੀਰਤਪੁਰ ਸਾਹਿਬ ਲਈ ਰਵਾਨਾ

written by Shaminder | June 01, 2022

ਸਿੱਧੂ ਮੂਸੇਵਾਲਾ (Sidhu Moose Wala ) ਦਾ ਬੀਤੇ ਦਿਨ ਅੰਤਿਮ ਸਸਕਾਰ ਕਰ ਦਿੱਤਾ ਗਿਆ । ਇਸ ਮੌਕੇ ਬਾਲੀਵੁੱਡ ਦੀਆਂ ਹਸਤੀਆਂ ਨੇ ਵੀ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਜਤਾਇਆ । ਅੱਜ ਗਾਇਕ ਦੇ ਫੁੱਲ ਚੁਗੇ ਗਏ । ਇਸ ਮੌਕੇ ਸਿੱਧੂ ਮੂਸੇਵਾਲਾ ਦੀ ਮਾਂ (Mother) ਦੇ ਵੈਣਾਂ ਨੇ ਹਰ ਕਿਸੇ ਦੇ ਦਿਲ ਨੂੰ ਵਲੂੰਧਰਿਆ। ਸੋਸ਼ਲ ਮੀਡੀਆ ‘ਤੇ ਕਈ ਵੀਡੀਓ ਵਾਇਰਲ ਹੋ ਰਹੇ ਹਨ ।

sidhu Moosewala Full rasam-min

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਰੋ ਪਈ ਨਿੱਕੀ ਤੰਬੋਲੀ, ਕਿਹਾ’ਸਿੱਧੂ ਮੂਸੇਵਾਲਾ ਸਾਡੀਆਂ ਅੱਖਾਂ ਤੋਂ ਦੂਰ ਗਿਆ ਹੈ ਦਿਲ ਤੋਂ ਨਹੀਂ’, ਵੇਖੋ ਵੀਡੀਓ

ਜਿਸ ‘ਚ ਸਿੱਧੂ ਮੂਸੇਵਾਲਾ ਦੀ ਮਾਂ ਰੋਂਦੀ ਹੋਈ ਕਹਿ ਰਹੀ ਹੈ ਕਿ ‘ਮੇਰੇ ਛੇ ਫੁੱਟੇ ਪੁੱਤ ਨੂੰ ਨਿੱਕੀ ਜਿਹੀ ਢੇਰੀ ਬਣਾ ਤਾ ਦੁਸ਼ਮਣਾਂ ਨੇ' । ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਹਰ ਕਿਸੇ ਦਾ ਦਿਲ ਪਸੀਜ ਗਿਆ ਅਤੇ ਪ੍ਰਸ਼ੰਸਕ ਵੀ ਭਾਵੁਕ ਹੋ ਰਹੇ ਹਨ । ਜਿਸ ਗਾਇਕ ਨੇ ਪਿੰਡ ਮੂਸੇਵਾਲ ਅਤੇ ਪੂਰੇ ਮਾਨਸਾ ਜਿਲ੍ਹੇ ਦਾ ਨਾਮ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾ ਦਿੱਤਾ ਸੀ ।

ਹੋਰ ਪੜ੍ਹੋ : ਪੱਟ ‘ਤੇ ਥਾਪੀ ਮਾਰ ਕੇ ਸਿੱਧੂ ਮੂਸੇਵਾਲਾ ਨੂੰ ਪਿਤਾ ਨੇ ਦਿੱਤੀ ਸੀ ਅੰਤਿਮ ਵਿਦਾਈ, ਦ੍ਰਿਸ਼ ਵੇਖ ਕੇ ਹਰ ਕਿਸੇ ਦੀਆਂ ਨਿਕਲ ਗਈਆਂ ਧਾਹਾਂ

ਪਰ ਇਹ ਗਾਇਕ ਕਦੇ ਵੀ ਕਿਸੇ ਨੂੰ ਨਜਰ ਨਹੀਂ ਆਏਗਾ । ਸਿੱਧੂ ਮੂਸੇਵਾਲਾ ਦੀਆਂ ਅਸਥੀਆਂ ਲੈ ਕੇ ਉਨ੍ਹਾਂ ਦਾ ਪਰਿਵਾਰ ਸ੍ਰੀ ਕੀਰਤਪੁਰ ਸਾਹਿਬ ਦੇ ਲਈ ਰਵਾਨਾ ਹੋ ਚੁੱਕਿਆ ਹੈ । ਜਿੱਥੇ ਸਿੱਧੂ ਮੂਸੇਵਾਲਾ ਦੀਆਂ ਅਸਥੀਆਂ ਨੂੰ ਪ੍ਰਵਾਹਿਤ ਕੀਤਾ ਜਾਵੇਗਾ ।

Sidhu Moose Wala had also fired two shots in retaliation Image Source: Twitter

ਦੱਸ ਦਈਏ ਕਿ ਬੀਤੇ ਐਤਵਾਰ ਨੂੰ ਸਿੱਧੂ ਮੂਸੇਵਾਲਾ ਦਾ ਕੁਝ ਲੋਕਾਂ ਨੇ ਉਸ ਵੇਲੇ ਕਤਲ ਕਰ ਦਿੱਤਾ ਸੀ ਜਦੋਂ ਉਹ ਪਿੰਡ ਬਰਨਾਲਾ ‘ਚ ਮਾਸੀ ਨੂੰ ਮਿਲਨ ਦੇ ਲਈ ਜਾ ਰਿਹਾ ਸੀ ।ਪਰ ਪਿੰਡ ਜਵਾਹਰਕੇ ਵਿਖੇ ਬਦਮਾਸ਼ਾਂ ਨੇ ਘੇਰਾ ਪਾ ਕੇ ਗੋਲੀਆਂ ਮਾਰ ਕੇ ਗਾਇਕ ਦਾ ਕਤਲ ਕਰ ਦਿੱਤਾ ਸੀ । ਇਸ ਘਟਨਾ ਤੋਂ ਬਾਅਦ ਦੇਸ਼ ਵਿਦੇਸ਼ ‘ਚ ਸਿੱਧੂ ਮੂਸੇਵਾਲਾ ਦੇ ਫੈਨਸ ‘ਚ ਰੋਸ ਪਾਇਆ ਜਾ ਰਿਹਾ ਹੈ । ਉੱਥੇ ਹੀ ਸੂਬੇ ਦੀ ਲਗਾਤਾਰ ਵਿਗੜਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਲੋਕ ਚਿੰਤਾ ਜਤਾ ਰਹੇ ਹਨ ।

You may also like