ਦਿਲਜੀਤ ਦੋਸਾਂਝ ਵੱਲੋਂ ਜਸਵੰਤ ਸਿੰਘ ਖਾਲੜਾ ‘ਤੇ ਬਣਾਈ ਜਾ ਰਹੀ ਫ਼ਿਲਮ ਦੀ ਖਾਲੜਾ ਪਰਿਵਾਰ ਨੇ ਕੀਤੀ ਸ਼ਲਾਘਾ

written by Shaminder | March 08, 2022

ਦਿਲਜੀਤ ਦੋਸਾਂਝ (Diljit Dosanjh) ਜਸਵੰਤ ਸਿੰਘ ਖਾਲੜਾ (Jaswant Singh Khalra) ਦੀ ਜ਼ਿੰਦਗੀ ‘ਤੇ ਫ਼ਿਲਮ ਬਨਾਉਣ ਜਾ ਰਹੇ ਹਨ । ਜਿਸ ਨੂੰ ਲੈ ਕੇ ਉਨ੍ਹਾਂ ਦੇ ਪ੍ਰਸ਼ੰਸਕ ਬੇਹੱਦ ਉਤਸ਼ਾਹਿਤ ਹਨ । ਉੱਥੇ ਹੀ ਉਨ੍ਹਾਂ ਦੀ ਇਸ ਫ਼ਿਲਮ ਦੀ ਸ਼ੂਟਿੰਗ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ । ਮਨੁੱਖੀ ਅਧਿਾਕਾਰਾਂ ਦੀ ਰੱਖਿਆ ਦੇ ਲਈ ਲੜਨ ਵਾਲੇ ਜਸਵੰਤ ਸਿੰਘ ਖਾਲੜਾ ਦੇ ਪਰਿਵਾਰ ਨੇ ਵੀ ਦਿਲਜੀਤ ਦੋਸਾਂਝ ਅਤੇ ਉਨ੍ਹਾਂ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ ਹੈ । ਦਿਲਜੀਤ ਦੋਸਾਂਝ ਨੇ ਇੱਕ ਪੋਸਟ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਜਿਸ ‘ਚ ਉਨ੍ਹਾਂ ਨੇ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ‘ਤੇ ਕੰਮ ਕਰਨ ‘ਤੇ ਆਪਣਾ ਸਪੱਸ਼ਟੀਕਰਨ ਵੀ ਦਿੱਤਾ ਹੈ ।

Image Source: Instagram

ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਮੁੜ ਤੋਂ ਦਿਖਾਇਆ ਕੁਕਿੰਗ ਹੁਨਰ, ਕੇਕ ਬਣਾਉਂਦਾ ਨਜ਼ਰ ਆਇਆ ਗਾਇਕ

ਇਸ ਪੋਸਟ ਨੂੰ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ ।ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ ਪਿਛਲੇ ਕੁਝ ਸਾਲਾਂ ਤੋਂ ਖਾਲੜਾ ਪਰਿਵਾਰ ਨੂੰ ਬਹੁਤ ਜਥੇਬੰਦੀਆਂ ਨੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਅਤੇ ਕੰਮ ਦੇ ਉੱਤੇ ਫਿਲਮ ਬਣਾਉਣ ਲਈ ਸੰਪਰਕ ਕੀਤਾ ਸੀ ਪਰ ਇਹ ਜ਼ਿਆਦਾਤਰ ਸੰਗਤੀ ਗਰਾਹੀਆਂ ਦੇ ਨਾਲ ਇਸ ਫਿਲਮ ਨੂੰ ਪ੍ਰੋਡਿਊਸ ਕਰਨਾ ਚਹੁੰਦੇ ਸੀ ਜਿਸਦਾ ਹਿੱਸਾ ਅਸੀਂ ਨਹੀਂ ਬਣਨਾ ਚਹੁੰਦੇ।

diljit Dosanjh shared post image From instagram

ਸੋ ਅਖੀਰ ਖਾਲੜਾ ਪਰਿਵਾਰ ਨੇ ਇਹ ਫਿਲਮ ਬਣਾਉਣ ਦੀ ਆਗਿਆ ਹਨੀ ਤਹਰੇਨ ਦੀ ਟੀਮ ਜਿਸ ਦਾ ਦਲਜੀਤ ਦੁਸਾਂਝ ਵੀ ਹਿੱਸਾ ਹਨ ਨੂੰ ਦੇ ਦਿੱਤੀ ਹੈ। ਦਿਲਜੀਤ ਦੋਸਾਂਝ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਚ ਖਾਲੜਾ ਪਰਿਵਾਰ ਨੇ ਸਪੱਸ਼ਟ ਕੀਤਾ ਹੈ ਕਿ ਖਾਲੜਾ ਮਿਸ਼ਨ ਜੱਥੇਬੰਦੀ ਇਸ ਫ਼ਿਲਮ ‘ਚ ਸ਼ਾਮਿਲ ਨਹੀਂ ਹੈ ਅਤੇ ਪਰਿਵਾਰ ਦੀ ਸ਼ਮੂਲੀਅਤ ਕਹਾਣੀ ਨੂੰ ਪੜ੍ਹ ਕੇ ਰਾਏ ਦੇਣ ਦੀ ਹੈ । ਇਸ ਤੋਂ ਇਲਾਵਾ ਇਹ ਵੀ ਸਾਫ਼ ਕੀਤਾ ਗਿਆ ਹੈ ਕਿ ਫ਼ਿਲਮ ‘ਚ ਜੇਕਰ ਕਿਸੇ ਵੀ ਤਰ੍ਹਾਂ ਦੀਆਂ ਕਮੀਆਂ ਨਜ਼ਰ ਆਈਆਂ ਤਾਂ ਇਸ ਨੂੰ ਬਨਾਉਣ ਤੋਂ ਮਨਾ ਵੀ ਕੀਤਾ ਜਾ ਸਕਦਾ ਹੈ ।

 

View this post on Instagram

 

A post shared by DILJIT DOSANJH (@diljitdosanjh)

You may also like