‘ਮਜਾਜਣ ਆਰਕੈਸਟਰਾ’ ਫ਼ਿਲਮ ‘ਚ ਵਿਆਹਾਂ ‘ਚ ਨੱਚਣ ਵਾਲੀਆਂ ਕੁੜੀਆਂ ਦੀ ਜ਼ਿੰਦਗੀ ਦੇ ਕਾਲੇ ਸੱਚ ਨੂੰ ਕੀਤਾ ਜਾਵੇਗਾ ਪੇਸ਼, ਕਨਿਕਾ ਮਾਨ ਮੁੱਖ ਕਿਰਦਾਰ ‘ਚ ਆਏਗੀ ਨਜ਼ਰ
ਪੰਜਾਬੀ ਇੰਡਸਟਰੀ ‘ਚ ਨਿੱਤ ਨਵੇਂ ਵਿਸ਼ਿਆਂ ‘ਤੇ ਫ਼ਿਲਮਾਂ ਬਣ ਰਹੀਆਂ ਹਨ । ਹੁਣ ਇੱਕ ਹੋਰ ਵਿਸ਼ੇ ‘ਤੇ ਫ਼ਿਲਮ ਬਣੀ ਹੈ ।ਇਹ ਫ਼ਿਲਮ ‘ਮਜਾਜਣ ਆਰਕੈਸਟਰਾ’ (Majajan Orchestra)ਟਾਈਟਲ ਹੇਠ 17 ਜੁਲਾਈ ਨੂੰ ਰਿਲੀਜ਼ ਹੋਵੇਗੀ । ਜਿਸ ‘ਚ ਕਨਿਕਾ ਮਾਨ(Kanika Mann) , ਪ੍ਰੀਤੋ ਸਾਹਨੀ, ਪਰਮਿੰਦਰ ਗਿੱਲ, ਪਾਲੀ ਸੰਧੂ ਸਣੇ ਕਈ ਕਲਾਕਾਰ ਨਜ਼ਰ ਆਉਣਗੇ ।ਇਹ ਫ਼ਿਲਮ ਆਰਕੈਸਟਰਾਂ ‘ਚ ਸ਼ਾਮਿਲ ਕੁੜੀਆਂ ਦੀ ਕਹਾਣੀ ਨੂੰ ਦਰਸਾਏਗੀ ।
image From youtube
ਹੋਰ ਪੜ੍ਹੋ : ਮਾਡਲ ਅਤੇ ਅਦਾਕਾਰਾ ਕਨਿਕਾ ਮਾਨ ਨੇ ਲਈ ਨਵੀਂ ਕਾਰ, ਪ੍ਰਸ਼ੰਸਕ ਦੇ ਰਹੇ ਵਧਾਈਆਂ
ਜੋ ਕਿ ਸਟੇਜ ‘ਤੇ ਲੋਕਾਂ ਦਾ ਮਨੋਰੰਜਨ ਕਰਦੀਆਂ ਨਜ਼ਰ ਆਉਂਦੀਆਂ ਨੇ । ਪਰ ਇਨ੍ਹਾਂ ਕੁੜੀਆਂ ਨੂੰ ਕਿਸ ਤਰ੍ਹਾਂ ਲੋਕਾਂ ਦੀਆਂ ਜ਼ਿਆਦਤੀਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ । ਇਸ ਤੋਂ ਹਰ ਕੋਈ ਵਾਕਿਫ ਨਹੀਂ ਹੁੰਦਾ । ਸਟੇਜ ‘ਤੇ ਆਪਣੇ ਡਾਂਸ ਅਤੇ ਹੁਸਨ ਦੇ ਨਾਲ ਲੋਕਾਂ ਦੇ ਦਿਲ ਪਰਚਾਉਣ ਵਾਲੀਆਂ ਕੁੜੀਆਂ ਕਿਸ ਤਰ੍ਹਾਂ ਬੁਰੀ ਨੀਅਤ ਵਾਲੇ ਲੋਕਾਂ ਦਾ ਸ਼ਿਕਾਰ ਬਣਦੀਆਂ ਹਨ ।
image From youtube
ਹੋਰ ਪੜ੍ਹੋ : ਕਨਿਕਾ ਕਪੂਰ ਦੇ ਵਿਆਹ ਤੋਂ ਪਹਿਲਾਂ ਪ੍ਰੀ-ਵੈਡਿੰਗ ਫਕੰਸ਼ਨ ਹੋਏ ਸ਼ੁਰੂ, ਬੁਆਏਫ੍ਰੈਂਡ ਗੌਤਮ ਨਾਲ ਡਾਂਸ ਕਰਦੀ ਨਜ਼ਰ ਆਈ ਗਾਇਕਾ
ਇਸ ਸਭ ਨੂੰ ਪਰਦੇ ‘ਤੇ ਦਿਖਾਉਣ ਦੀ ਬਹੁਤ ਵਧੀਆ ਕੋਸ਼ਿਸ਼ ਕੀਤੀ ਗਈ ਹੈ । ਨਵਨੀਤ ਕੌਰ ਡਰੱਲ ਵੱਲੋਂ ਬਣਾਈ ਗਈ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ ਨਰੇਸ਼ ਸਿੰਗਲਾ ਨੇ । ਇਸ ਫ਼ਿਲਮ ‘ਚ ਅਜਿਹੇ ਮੁੱਦੇ ਨੂੰ ਚੁੱਕਿਆ ਗਿਆ ਹੈ ਜੋ ਕਿਤੇ ਨਾ ਕਿਤੇ ਅਣਗੌਲਿਆ ਗਿਆ ਸੀ ।
image From youtube
ਇਸ ਵਾਰ ਕਨਿਕਾ ਮਾਨ ਅਤੇ ਪ੍ਰੀਤੋ ਸਾਹਨੀ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਣਗੀਆਂ । ਇਸ ਤੋਂ ਇਲਾਵਾ ਸੰਜੂ ਸੋਲੰਕੀ, ਦਿਲਰਾਜ ਉਦਵ, ਪ੍ਰਭਜੋਤ ਰੰਧਾਵਾ, ਚਰਨਪ੍ਰੀਤ ਮਾਨ, ਲੱਕੀ ਧਾਲੀਵਾਲ, ਬਲਰਾਜ ਸਿੱਧੂ ਸਣੇ ਕਈ ਕਲਾਕਾਰ ਨਜ਼ਰ ਆਉਣਗੇ ।