ਫ਼ਿਲਮ 'ਜੁਗ ਜੁਗ ਜੀਓ' ਦਾ ਜੋਸ਼ ਨਾਲ ਭਰਿਆ ਪਹਿਲਾ ਗੀਤ ‘THE PUNJAABBAN SONG’ ਹੋਇਆ ਰਿਲੀਜ਼, ਗਿੱਪੀ ਗਰੇਵਾਲ ਨੇ ਲਗਾਇਆ ਆਪਣੀ ਆਵਾਜ਼ ਦਾ ਤੜਕਾ

written by Lajwinder kaur | May 29, 2022

Jug Jugg Jeeyo: ਵਰੁਣ ਧਵਨ, ਕਿਆਰਾ ਅਡਵਾਨੀ, ਅਨਿਲ ਕਪੂਰ, ਨੀਤੂ ਕਪੂਰ, ਮਨੀਸ਼ ਪਾਲ ਸਟਾਰਰ ਫ਼ਿਲਮ ਜੁਗ ਜੁਗ ਜੀਓ ਜੋ ਕਿ ਏਨੀ ਦਿਨੀਂ ਸੁਰਖੀਆਂ 'ਚ ਬਣੀ ਹੋਈ ਹੈ। ਜਿਸ ਕਰਕੇ ਨਿਰਮਾਤਾਂ ਨੇ ਫ਼ਿਲਮ ਦਾ ਪਹਿਲਾ ਗੀਤ THE PUNJAABBAN SONG ਰਿਲੀਜ਼ ਕਰ ਦਿੱਤਾ ਹੈ।

ਜੀ ਹਾਂ 'ਦਿ ਪੰਜਾਬਣ ਗੀਤ' ਗਾਣੇ ਨੂੰ ਪੰਜਾਬੀ ਗਾਇਕ ਗਿੱਪੀ ਗਰੇਵਾਲ ਨੇ ਵੀ ਆਪਣੀ ਆਵਾਜ਼ ਦਿੱਤੀ  ਹੈ। ਇਸ ਡਾਂਸ ਸੌਂਗ 'ਚ ਵਰੁਣ ਧਵਨ, ਕਿਆਰਾ ਅਡਵਾਨੀ, ਅਨਿਲ ਕਪੂਰ, ਨੀਤੂ ਕਪੂਰ, ਮਨੀਸ਼ ਪਾਲ ਅਤੇ ਪ੍ਰਜਾਕਤਾ ਕੋਲੀ ਢੋਲ ਦੀ ਧੁਨ 'ਤੇ ਜੰਮ ਕੇ ਭੰਗੜੇ ਪਾਉਂਦੇ ਨਜ਼ਰ ਆ ਰਹੇ ਹਨ। ਦੱਸ ਦਈਏ ਇਹ ਗੀਤ ਪਾਕਿਸਤਾਨੀ ਗੀਤ 'ਨੱਚ ਪੰਜਾਬਣ' ਦਾ ਰੀਮਿਕਸ ਹੈ।

ਹੋਰ ਪੜ੍ਹੋ : ਆਪਣੀ ਤਸਵੀਰ ਅਤੇ ਨਾਂਅ ਵਾਲੇ ਹਵਾਈ ਜਹਾਜ਼ ਆਸਮਾਨ ‘ਚ ਉੱਡਦੇ ਦੇਖ ਕੇ ਸੋਨੂੰ ਸੂਦ ਹੋਇਆ ਭਾਵੁਕ, ਕਿਹਾ- ‘ਲੱਗਦਾ ਹੈ ਜ਼ਿੰਦਗੀ ‘ਚ ਕੁਝ ਚੰਗਾ ਕੀਤਾ ਹੋਵੇਗਾ’

the punjaabaan song released

ਕਿਆਰਾ ਅਤੇ ਵਰੁਣ ਦੀ ਬਿਹਤਰੀਨ ਕੈਮਿਸਟਰੀ ਵੀ ਦੇਖਣ ਨੂੰ ਮਿਲ ਰਹੀ ਹੈ। ਇਸ ਦੇ ਨਾਲ ਹੀ ਨੀਤੂ ਵੀ ਅਨਿਲ ਨਾਲ ਖਾਸ ਬਾਂਡ ਸ਼ੇਅਰ ਕਰਦੀ ਨਜ਼ਰ ਆ ਰਹੀ ਹੈ। ਸਾਰੇ ਕਲਾਕਾਰਾਂ ਦਾ ਸਾਈਲਿਸ਼ ਅੰਦਾਜ਼ ਵੀ ਦੇਖਣ ਨੂੰ ਮਿਲ ਰਿਹਾ ਹੈ। ਵਰੁਣ ਧਵਨ, ਮਨੀਸ਼ ਪਾਲ, ਨੀਤੂ ਕਪੂਰ, ਕਿਆਰਾ ਅਡਵਾਨੀ, ਪ੍ਰਜਾਕਤਾ ਕੋਲੀ ਅਤੇ ਅਨਿਲ ਕਪੂਰ ਦਾ ਜਬਰਦਸਤ ਡਾਂਸ ਵੀ ਦੇਖਣ ਨੂੰ ਮਿਲ ਰਿਹਾ ਹੈ।

inside image of jug jug jeo movie first song

ਇਸ ਗੀਤ ਨੂੰ ਗਿੱਪੀ ਗਰੇਵਾਲ, ਜ਼ਾਹਰਾ ਐੱਸ ਖਾਨ, ਤਨਿਸ਼ਕ ਬਾਗਚੀ ਅਤੇ ਰੋਮੀ ਨੇ ਗਾਇਆ ਹੈ। ਗਿੱਪੀ ਗਰੇਵਾਲ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ, ਜਿਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ।

ਇਸ ਤੋਂ ਪਹਿਲਾਂ ਵੀ ਗਿੱਪੀ ਗਰੇਵਾਲ ਬਾਲੀਵੁੱਡ ਫ਼ਿਲਮ Cocktail ‘ਚ ਅੰਗਰੇਜ਼ੀ ਬੀਟ ਗੀਤ ਦੇ ਨਾਲ ਵਾਹ ਵਾਹੀ ਖੱਟ ਚੁੱਕੇ ਹਨ। ਨਿਰਮਾਤਾਵਾਂ ਨੇ ਪਾਕਿਸਤਾਨੀ ਗਾਇਕ ਅਬਰਾਰ-ਉਲ-ਹੱਕ ਦੇ ਅਸਲ ਗੀਤ 'ਨੱਚ ਪੰਜਾਬਣ' ਨੂੰ ਸਿਹਰਾ ਦਿੱਤਾ ਹੈ।

inside imge of neetu kiara

ਹਾਲ ਹੀ 'ਚ ਇਸ ਗੀਤ ਦੇ ਕਾਪੀਰਾਈਟ ਨੂੰ ਲੈ ਕੇ ਵਿਵਾਦ ਹੋਇਆ ਸੀ। 'ਜੁਗ-ਜੁਗ ਜੀਓ' ਦੇ ਟ੍ਰੇਲਰ ਨੇ ਫੈਨਸ ਦਾ ਉਤਸ਼ਾਹ ਵਧਾ ਦਿੱਤਾ ਹੈ ਤੇ ਇਹ ਫਿਲਮ 24 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।

ਹੋਰ ਪੜ੍ਹੋ : ਸਰਗੁਣ ਮਹਿਤਾ ਨੇ ਸਾਂਝਾ ਕੀਤਾ ਬੈਲੀ ਡਾਂਸ ਵੀਡੀਓ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਐਕਟਰੈੱਸ ਦਾ ਇਹ ਅੰਦਾਜ਼, ਦੇਖੋ ਵੀਡੀਓ

You may also like