ਇਸ ਕੁੜੀ ਨੇ ਰੈੱਡ ਲਾਈਟ ‘ਤੇ ਕੀਤਾ ਡਾਂਸ, ਹੁਣ ਗ੍ਰਹਿ ਮੰਤਰੀ ਨੇ ਦਿੱਤੇ ਜਾਂਚ ਦੇ ਆਦੇਸ਼, ਵੀਡੀਓ ਵਾਇਰਲ

written by Shaminder | September 17, 2021 04:27pm

ਇੰਦੌਰ ‘ਚ ਇੱਕ ਕੁੜੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਕੁੜੀ ਰੈੱਡ ਲਾਈਟ ਹੋਣ ‘ਤੇ ਰੋਡ ‘ਤੇ ਹ ਡਾਂਸ (Dance Video ) ਕਰਨ ਲੱਗ ਪੈਂਦੀ ਹੈ । ਇਸ ਕੁੜੀ ਦੀ ਪਛਾਣ ਸ਼੍ਰੇਆ ਕਾਲਰਾ (Shreya Kalra)ਦੇ ਤੌਰ ‘ਤੇ ਹੋਈ ਹੈ ।ਜਿਸ ਤੋਂ ਬਾਅਦ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨੇ ਨਰੌਤਮ ਮਿਸ਼ਰਾ ਨੇ ਵੀ ਉਸ ਦੇ ਖਿਲਾਫ ਕਾਰਵਾਈ ਕਰਨ ਦੀ ਗੱਲ ਆਖੀ ਹੈ ।

Shreya kalra,-min Image From Instagram

ਹੋਰ ਪੜ੍ਹੋ : ਪੰਜਾਬ ਦੀ ਖਿਡਾਰਨ ਹਰਮਿਲਨ ਬੈਂਸ ਨੇ ਤੋੜਿਆ 19 ਸਾਲ ਪੁਰਾਣਾ ਰਿਕਾਰਡ

ਨਰੌਤਮ ਮਿਸ਼ਰਾ ਨੇ ਕਿਹਾ ਕਿ ‘ਉਸ ਦੇ ਇਰਾਦੇ ਜੋ ਵੀ ਸਨ, ਉਹ ਗਲਤ ਸਨ, ਮੈਂ ਭਵਿੱਖ ‘ਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਮੋਟਰ ਵਹੀਕਲ ਐਕਟ ਦੇ ਤਹਿਤ ਉਸ ਦੇ ਖਿਲਾਫ ਕਾਰਵਾਈ ਕਰਨ ਦਾ ਆਦੇਸ਼ ਜਾਰੀ ਕਰਾਂਗਾ’।

Shreya,, -min Image From Instagram

ਇਹ ਵੀਡੀਓ ਮੱਧ ਪ੍ਰਦੇਸ਼ ਦਾ ਹੈ ਅਤੇ ਕੁੜੀ ਜਿਵੇਂ ਹੀ ਰੈੱਡ ਲਾਈਟ ਹੁੰਦੀ ਹੈ ਤਾਂ ਭੱਜ ਕੇ ਉੱਥੇ ਚਲੀ ਜਾਂਦੀ ਹੈ ਅਤੇ ਡਾਂਸ ਕਰਨਾ ਸ਼ੁਰੂ ਕਰ ਦਿੰਦੀ ਹੈ । ਕੁੜੀ ਨੂੰ ਇਸ ਤਰ੍ਹਾਂ ਕਰਦੇ ਹੋਏ ਵੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ ।

 

View this post on Instagram

 

A post shared by Bollywood Pap (@bollywoodpap)


ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾਂ ਕੋਈ ਵੀਡੀਓ ਵਾਇਰਲ ਹੁੰਦਾ ਰਹਿੰਦਾ ਹੈ । ਸੋਸ਼ਲ ਮੀਡੀਆ ‘ਤੇ ਮਸ਼ਹੂਰ ਹੋਣ ਦੇ ਲਈ ਕਈ ਵਾਰ ਲੋਕ ਬਚਕਾਨੀਆਂ ਹਰਕਤਾਂ ‘ਤੇ ਵੀ ਉੱਤਰ ਆਉਂਦੇ ਹਨ । ਜਿਸ ਦਾ ਉਦਹਾਰਨ ਇਹ ਕੁੜੀ ਹੈ ।

 

You may also like