ਤਸਵੀਰ ਵਿੱਚ ਦਿਖਾਈ ਦੇਣ ਵਾਲੀ ਇਹ ਬੱਚੀ ਅੱਜ ਕਰਦੀ ਹੈ ਬਾਲੀਵੁੱਡ ’ਤੇ ਰਾਜ, ਦੱਸੋ ਕੌਣ ਹੈ ਇਹ ਅਦਾਕਾਰਾ

written by Rupinder Kaler | October 22, 2021

ਬਾਲੀਵੁੱਡ ਸਿਤਾਰੇ ਹਮੇਸ਼ਾ ਹੀ ਲੋਕਾਂ ਵਿੱਚ ਬਹੁਤ ਪਾਪੂਲਰ ਰਹੇ ਹਨ । ਕਈ ਥਾਵਾਂ ਤੇ ਤਾਂ ਲੋਕ ਉਹਨਾਂ ਨੂੰ ਰੱਬ ਵਾਂਗ ਪੂਜਦੇ ਹਨ ਤੇ ਲੋਕਾਂ ਨੇ ਉਹਨਾਂ ਦੇ ਮੰਦਰ ਵੀ ਬਣਵਾਏ ਹੋਏ ਹਨ । ਏਨੀਂ ਦਿਨੀਂ ਬਾਲੀਵੁੱਡ ਸਿਤਾਰਿਆਂ ਦੇ ਬਚਪਨ ਦੀ ਤਸਵੀਰ (Shraddha Kapoor Childhood Photo)  ਖੂਬ ਚਰਚਾ ਵਿੱਚ ਹੈ । ਇਸ ਤਸਵੀਰ ਵਿੱਚ ਬਾਲੀਵੁੱਡ ਦੀ ਅਦਾਕਾਰਾ ਦਾ ਕਿਊਟ ਅੰਦਾਜ਼ ਹਰ ਇੱਕ ਨੂੰ ਖੂਬ ਪਸੰਦ ਆ ਰਿਹਾ ਹੈ ।

shraddha-kapoor Pic Courtesy: Instagram

ਹੋਰ ਪੜ੍ਹੋ :

ਹਿਮਾਂਸ਼ੀ ਖੁਰਾਣਾ ਦਾ ਨਵਾਂ ਗੀਤ ‘ਗੱਲਾਂ ਭੋਲੀਆਂ’ ਰਿਲੀਜ਼

Saina Nehwal Biopic: Shraddha Kapoor Looks Exactly Same As Saina In First Look Pic Pic Courtesy: Instagram

ਇਸ ਅਦਾਕਾਰਾ (Shraddha Kapoor Childhood Photo) ਨੇ ਬਹੁਤ ਘੱਟ ਸਮੇਂ ਵਿੱਚ ਆਪਣੇ ਆਪ ਨੂੰ ਇੰਡਸਟਰੀ ਵਿੱਚ ਸਥਾਪਿਤ ਕਰ ਲਿਆ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਤਸਵੀਰ ਵਿੱਚ ਦਿਖਾਈ ਦੇਣ ਵਾਲੀ ਬੱਚੀ ਸ਼ਰਧਾ ਕਪੂਰ ਹੈ । ਸ਼ਰਧਾ ਅੱਜ ਬਾਲੀਵੁੱਡ ਦੀਆਂ ਸਭ ਤੋਂ ਮਸ਼ਹੂਰ ਅਦਾਕਾਰਾਂ ਵਿੱਚੋਂ ਇੱਕ ਹੈ ।

Dazzling Shraddha Kapoor At IIFA 2018 Pic Courtesy: Instagram

ਉਸ (Shraddha Kapoor Childhood Photo) ਨੇ ਆਪਣੇ ਛੋਟੇ ਜਿਹੇ ਕਰੀਅਰ ਵਿੱਚ ਕਈ ਬਿਹਤਰੀਨ ਫ਼ਿਲਮਾਂ ਦਿੱਤੀਆਂ ਹਨ । ਉਹਨਾਂ ਦੀ ਅਦਾਕਾਰੀ ਦਾ ਜਾਦੂ ਉਹਨਾਂ ਦੇ ਪ੍ਰਸ਼ੰਸਕਾਂ ਤੇ ਚੱਲਦਾ ਹੈ । ਸ਼ਰਧਾ ਦੀ ਅਦਾਕਾਰੀ ਜਿੰਨੀ ਲੋਕਾਂ ਨੂੰ ਪਸੰਦ ਆਉਂਦੀ ਹੈ ਉਸ ਤੋਂ ਕਿਤੇ ਜ਼ਿਆਦਾ ਉਹਨਾਂ ਦਾ ਅੰਦਾਜ਼ ਲੋਕਾਂ ਨੂੰ ਪਸੰਦ ਆਉਂਦਾ ਹੈ । ਆਉਣ ਵਾਲੇ ਸਮੇਂ ਵਿੱਚ ਤੁਸੀਂ ਸ਼ਰਧਾ ਨੂੰ ਕਈ ਫ਼ਿਲਮਾਂ ਵਿੱਚ ਦੇਖੋਗੇ ।

You may also like