ਗ੍ਰੇਟ ਖਲੀ ਨੂੰ ਚੜ੍ਹਿਆ ਹਿੰਦੀ ਗਾਣਿਆਂ ਦਾ ਸਰੂਰ, ਦਰਸ਼ਕਾਂ ਨੂੰ ਖੂਬ ਪਸੰਦ ਆ ਰਹੇ ਨੇ ਰੈਸਲਿੰਗ ਚੈਂਪੀਅਨ ਦੇ ਇਹ ਵੀਡੀਓਜ਼

written by Lajwinder kaur | January 09, 2020

7 ਫੁੱਟ 1 ਇੰਚ ਲੰਬੇ ਇਕਲੌਤੇ ਭਾਰਤੀ ਵਰਲਡ ਹੈਵੀਵੇਟ ਰੈਸਲਿੰਗ ਚੈਂਪੀਅਨ ਦ ਗ੍ਰੇਟ ਖਲੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਜੀ ਹਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਹਿੰਦੀ ਗੀਤਾਂ ‘ਤੇ ਬਣਾਏ ਵੀਡੀਓਜ਼ ਸ਼ੇਅਰ ਕੀਤੇ ਹਨ। ਇਕ ਵੀਡੀਓ ‘ਚ ਉਹ ਮੀਂਹ ਦੇ ਮੌਸਮ ਦਾ ਅਨੰਦ ਲੈਂਦੇ ਹੋਏ ਨਜ਼ਰ ਆ ਰਹੇ ਨੇ ਅਤੇ ਇਸ ਵੀਡੀਓ ‘ਚ ਹਿੰਦੀ ਗੀਤ ‘ਬਰਸਾਤ ਕੇ ਮੌਸਮ ਮੇਂ’ ਉੱਤੇ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ।

View this post on Instagram
 

A post shared by The Great Khali (@thegreatkhali) on

ਹੋਰ ਵੇਖੋ:ਸ਼ਹਿਨਾਜ਼ ਗਿੱਲ ਨੇ ਤੱਬੂ ਦੇ ਬਲਾਕਬਸਟਰ ਗੀਤ ''ਰੁਕ-ਰੁਕ-ਰੁਕ' ਉੱਤੇ ਡਾਂਸ ਕਰਕੇ ਬੰਨੇ ਰੰਗ, ਦੇਖੋ ਵੀਡੀਓ ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਹੋਰ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਉਹ ਹਾਊਸਫੁੱਲ 4 ਦੇ ਗਾਣੇ ਬਾਲਾ ਬਾਲਾ ਉੱਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਨੇ। ਗ੍ਰੇਟ ਖਲੀ ਨੇ ਵੀਡੀਓ ‘ਚ ਅਕਸ਼ੇ ਕੁਮਾਰ ਨੂੰ ਟੈਗ ਵੀ ਕੀਤਾ ਹੈ। ਦਰਸ਼ਕਾਂ  ਵੱਲੋਂ ਇਨ੍ਹਾਂ ਵੀਡੀਓਜ਼ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।
 
View this post on Instagram
 

@akshaykumar

A post shared by The Great Khali (@thegreatkhali) on

ਦ ਗ੍ਰੇਟ ਖਲੀ ਦਾ ਅਸਲ ਨਾਂਅ ਦਲੀਪ ਸਿੰਘ ਰਾਣਾ ਹੈ। ਗ੍ਰੇਟ ਖਲੀ ਪੰਜਾਬ ਦੇ ਅਜਿਹੇ ਰੈਲਸਲਰ ਹਨ ਜਿਨ੍ਹਾਂ ਨੇ WWE ਵਿੱਚ ਆਪਣੀ ਵੱਖਰੀ ਪਛਾਣ ਬਣਾਈ। ਕਈ ਸਾਲ ਰੈਸਲਿੰਗ ਵਿੱਚ ਦ ਗ੍ਰੇਟ ਖਲੀ ਵਜੋਂ ਨਾਮ ਕਮਾਉਣ ਵਾਲੇ ਦਲੀਪ ਸਿੰਘ ਰਾਣਾ ਹੁਣ ਜਲੰਧਰ ਵਿੱਚ ਆਪਣੀ ਅਕੈਡਮੀ 'ਚ ਰੈਸਲਿੰਗ ਸਿਖਾਉਂਦੇ ਹਨ। ਮੀਡੀਆ ਰਿਪੋਟਸ ਦੇ ਅਨੁਸਾਰ ਬਹੁਤ ਜਲਦ ਦ ਗ੍ਰੇਟ ਖਲੀ ਦੀ ਜ਼ਿੰਦਗੀ ‘ਤੇ ਫ਼ਿਲਮ ਬਣਨ ਜਾ ਰਹੀ ਹੈ।

0 Comments
0

You may also like