ਕਈ ਰੋਗਾਂ ਨੂੰ ਦੂਰ ਰੱਖਦੀ ਹੈ ਭਾਫ ਲੈਣ ਦੀ ਆਦਤ

written by Rupinder Kaler | April 10, 2021

ਸਰਦੀ, ਜ਼ੁਕਾਮ ਜਾਂ ਖੰਘ ਹੋਣਾ ਤੁਹਾਨੂੰ ਮੁਸ਼ਕਲ ਵਿਚ ਪਾ ਸਕਦਾ ਹੈ। ਇਸ ਲਈ ਬਿਹਤਰ ਹੈ ਕਿ ਤੁਸੀਂ ਅਪਣੀ ਸਿਹਤ ਦਾ ਖ਼ਿਆਲ ਰੱਖੋ ਅਤੇ ਦਿਨ ਵਿਚ ਇਕ ਵਾਰ ਗਰਮ ਪਾਣੀ ਨਾਲ ਭਾਫ਼ ਜ਼ਰੂਰ ਲਉ। ਬਗ਼ੈਰ ਕਿਸੇ ਬੁਰੇ ਪ੍ਰਭਾਵ ਦੇ ਭਾਫ਼ ਤੁਹਾਡੇ ਗਲੇ ਨੂੰ ਸਾਫ਼ ਕਰੇਗੀ, ਨਾਲ ਹੀ ਸਰਦੀ-ਜ਼ੁਕਾਮ ਤੋਂ ਵੀ ਰਾਹਤ ਦਿਵਾਵੇਗੀ।

ਹੋਰ ਪੜ੍ਹੋ :

ਤਸਵੀਰ ਵਿੱਚ ਦਿਖਾਈ ਦੇਣ ਵਾਲਾ ਇਹ ਬੱਚਾ ਹੈ ਪੰਜਾਬੀ ਇੰਡਸਟਰੀ ਦਾ ਸੂਪਰ ਸਟਾਰ, ਪਛਾਣੋਂ ਭਲਾ ਕੌਣ

ਤੁਸੀਂ ਗਰਮੀ ਵਿਚ ਠੰਢਾ ਪਾਣੀ ਪੀ ਰਹੇ ਹੋ ਤਾਂ ਭਾਫ਼ ਉਸ ਠੰਢੇ ਦੇ ਅਸਰ ਨੂੰ ਵੀ ਘੱਟ ਕਰੇਗੀ। ਭਾਫ਼ ਨਾ ਸਿਰਫ਼ ਤੁਹਾਡੀ ਸਿਹਤ ਲਈ ਫ਼ਾਇਦੇਮੰਦ ਹੈ, ਬਲਕਿ ਤੁਹਾਡੀ ਚਮੜੀ ਲਈ ਵੀ ਫ਼ਾਇਦੇਮੰਦ ਹੈ। ਸਰਦੀ-ਜ਼ੁਕਾਮ ਅਤੇ ਕਫ਼ ਇਸ ਸਮੇਂ ਕੋਰੋਨਾ ਦੇ ਲੱਛਣਾਂ ਵਿਚ ਸ਼ਾਮਲ ਹੈ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਅਪਣੇ-ਆਪ ਨੂੰ ਖ਼ੁਦ ਇਸ ਪ੍ਰੇਸ਼ਾਨੀ ਤੋਂ ਦੂਰ ਰੱਖੋ। ਸਰਦੀ ਜ਼ੁਕਾਮ ਅਤੇ ਕਫ਼ ਲਈ ਭਾਫ਼ ਰਾਮਬਾਣ ਉਪਾਅ ਹੈ।

ਭਾਫ਼ ਲੈਣ ਨਾਲ ਨਾ ਸਿਰਫ਼ ਤੁਹਾਡੀ ਸਰਦੀ ਠੀਕ ਹੋਵੇਗੀ ਬਲਕਿ ਗਲੇ ਵਿਚ ਜਮ੍ਹਾਂ ਹੋਈ ਕਫ਼ ਵੀ ਆਸਾਨੀ ਨਾਲ ਨਿਕਲ ਜਾਵੇਗੀ ਅਤੇ ਤੁਹਾਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਹੋਵੇਗੀ। ਅਸਥਮਾ ਦੇ ਰੋਗੀਆਂ ਨੂੰ ਇਸ ਸਮੇਂ ਖ਼ਾਸ ਦੇਖਭਾਲ ਦੀ ਜ਼ਰੂਰਤ ਹੈ।ਅਸਥਮਾ ਦੀ ਪ੍ਰੇਸ਼ਾਨੀ ਹੈ ਤਾਂ ਤੁਸੀਂ ਭਾਫ਼ ਲਉ, ਇਸ ਨਾਲ ਸਾਹ ਫੁੱਲਣ ਤੋਂ ਰਾਹਤ ਮਿਲੇਗੀ। ਜੇਕਰ ਚਿਹਰੇ ’ਤੇ ਪਿੰਪਲਜ਼ ਹਨ ਤਾਂ ਬਿਨਾਂ ਦੇਰ ਕੀਤੇ ਚਿਹਰੇ ਨੂੰ ਭਾਫ਼ ਦਿਉ, ਇਸ ਨਾਲ ਰੋਮਾਂ ਵਿਚ ਜਮ੍ਹਾਂ ਗੰਦਗੀ ਆਸਾਨੀ ਨਾਲ ਨਿਕਲ ਜਾਵੇਗੀ ਅਤੇ ਤੁਹਾਡੀ ਚਮੜੀ ਸਾਫ਼ ਹੋ ਜਾਵੇਗੀ।

0 Comments
0

You may also like