ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਈ ਲੰਗਰ ਪ੍ਰਥਾ ਮਿਟਾ ਰਹੀ ਲੋਕਾਂ ਦੀ ਭੁੱਖ

Written by  Shaminder   |  March 19th 2022 05:25 PM  |  Updated: March 19th 2022 05:25 PM

ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਈ ਲੰਗਰ ਪ੍ਰਥਾ ਮਿਟਾ ਰਹੀ ਲੋਕਾਂ ਦੀ ਭੁੱਖ

ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ (Guru Nanak Dev ji ) ਜੀ ਜਿਨ੍ਹਾਂ ਨੇ ਲੰਗਰ  (Langar) ਪ੍ਰਥਾ ਚਲਾਈ ਸੀ । ਉਨ੍ਹਾਂ ਦੇ ਪਾਏ ਪੂਰਨਿਆਂ ‘ਤੇ ਚੱਲਦਾ ਹੋਇਆ ਅੱਜ ਹਰ ਸਿੱਖ ਉਨ੍ਹਾਂ ਦੇ ਹੁਕਮ ਦੀ ਪਾਲਣਾ ਕਰ ਰਿਹਾ ਹੈ । ਗੁਰਦੁਆਰਾ ਸਾਹਿਬਾਨਾਂ ‘ਚ ਗੁਰੂ ਕਾ ਲੰਗਰ ਹਰ ਰੋਜ਼ ਜਿੱਥੇ ਅਤੁੱਟ ਵਰਤਾਇਆ ਜਾਂਦਾ ਹੈ । ਉੱਥੇ ਹੀ ਗੁਰੂ ਦੇ ਸੇਵਕਾਂ ਵੱਲੋਂ ਜਿੱਥੇ ਵੀ ਜ਼ਰੂਰਤ ਹੁੰਦੀ ਹੈ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਹੈ । ਦੁਨੀਆ ‘ਚ ਕਿਤੇ ਵੀ ਭੀੜ ਬਣਦੀ ਹੈ ਤਾਂ ਗੁਰੂ ਦੇ ਸਿੱਖ ਪਹੁੰਚ ਜਾਂਦੇ ਹਨ । ਬੇਸਹਾਰਾ, ਬੇਬਸ ਲੋਕਾਂ ਦੀ ਭੁੱਖ ਨੂੰ ਸ਼ਾਂਤ ਕਰਨ ਦੇ ਲਈ ।

Langar,

ਹੋਰ ਪੜ੍ਹੋ : ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਹਰ ਦੁੱਖ-ਦਰਦ ਹੁੰਦੇ ਹਨ ਦੂਰ

ਗੁਰੂ ਨਾਨਕ ਦੇਵ ਜੀ ਦੇ ਵੱਲੋਂ ਚਲਾਈ ਗਈ ਲੰਗਰ ਪ੍ਰਥਾ ਅਤੇ ਗੁਰੂ ਸਾਹਿਬ ਦੇ ਦਰਸਾਏ ਮਾਰਗ ‘ਤੇ ਚੱਲਦੇ ਹੋਏ ਹਰ ਸਿੱਖ ਇਸ ਪ੍ਰਥਾ ਦਾ ਪਾਲਣ ਕਰ ਰਿਹਾ ਹੈ ।ਲੰਗਰ ‘ਚ ਹਰ ਵਿਅਕਤੀ ਊਚ ਨੀਚ, ਜ਼ਾਤ ਪਾਤ ਦਾ ਭੇਦਭਾਵ ਮਿਟਾ ਕੇ ਇੱਕੋ ਪੰਗਤ ‘ਚ ਬੈਠ ਕੇ ਲੰਗਰ ਛਕਦਾ ਹੈ । ਲੰਗਰ ਛਕਣ ਵਾਲਾ ਜਿੱਥੇ ਤ੍ਰਿਪਤ ਹੁੰਦਾ ਹੈ, ਉੱਥੇ ਹੀ ਛਕਾਉਣ ਵਾਲਾ ਵੀ ਸੇਵਾ ਕਰਕੇ ਖੁਦ ਨੂੰ ਵੱਡਭਾਗਾ ਸਮਝਦਾ ਹੈ ।

Langar ,, image From you tube

ਗੁਰੂ ਘਰ ‘ਚ ਜਾਣ ਵਾਲੀ ਸੰਗਤ ਆਪਸੀ ਭੇਦਭਾਵ ਮਿਟਾ ਕੇ ਇਸ ਲੰਗਰ ਨੂੰ ਗ੍ਰਹਿਣ ਕਰਦੀ ਹੈ । ਗੁਰਬਾਣੀ ‘ਚ ਵੀ ਲੰਗਰ ਪ੍ਰਥਾ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਬਿਆਨ ਕੀਤਾ ਗਿਆ ਹੈ । ਹਜ਼ਾਰਾਂ ਸਾਲਾਂ ਤੋਂ ਚਲੀ ਆ ਰਹੀ ਲੰਗਰ ਪ੍ਰਥਾ ਇਸੇ ਤਰ੍ਹਾਂ ਇਨਸਾਨੀਅਤ ਅਤੇ ਊਚ ਨੀਚ ਦੇ ਭੇਦਭਾਵ ਨੂੰ ਮਿਟਾ ਕੇ ਇਸੇ ਤਰ੍ਹਾਂ ਜੀਵਨ ਜਾਚ ਦਾ ਉਪਦੇਸ਼ ਦਿੰਦੀ ਰਹੇਗੀ


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network