'ਦਿ ਕਪਿਲ ਸ਼ਰਮਾ ਸ਼ੋਅ' ਦੇ ਨਵੇਂ ਐਪੀਸੋਡ ਦਾ ਪ੍ਰੋਮੋ ਆਇਆ ਸਾਹਮਣੇ, ਕਪਿਲ ਸ਼ਰਮਾ ਦੇ ਜੋਕਸ ਸੁਣ ਕੇ ਹੱਸ ਹੱਸ ਤੁਸੀਂ ਵੀ ਹੋ ਜਾਓਗੇ ਦੂਹਰੇ

written by Pushp Raj | September 24, 2022 03:14pm

'The Kapil Sharma Show' new promo: ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਦੇ ਨਵੇਂ ਸੀਜ਼ਨ ਨੂੰ ਲੈ ਕੇ ਸੁਰਖੀਆਂ ਵਿੱਚ ਹਨ। 'ਦਿ ਕਪਿਲ ਸ਼ਰਮਾ ਸ਼ੋਅ' ਦਾ ਇਹ ਨਵਾਂ ਸੀਜ਼ਨ, ਨਵੇਂ ਕਲਾਕਾਰਾਂ ਦੇ ਨਾਲ ਸ਼ੁਰੂ ਹੋਇਆ ਹੈ। ਹਾਲ ਹੀ ਵਿੱਚ ਇਸ ਸ਼ੋਅ ਦੇ ਨਵੇਂ ਐਪੀਸੋਡ ਦਾ ਪ੍ਰੋਮੋ ਸਾਹਮਣੇ ਆਇਆ ਹੈ। ਇਹ ਵੀਡੀਓ ਤੁਹਾਨੂੰ ਵੀ ਹੱਸਣ ਲਈ ਮਜ਼ਬੂਰ ਕਰ ਦੇਵੇਗੀ।

Image Source: Instagram

'ਦਿ ਕਪਿਲ ਸ਼ਰਮਾ ਸ਼ੋਅ' ਦੇ ਨਵੇਂ ਐਪੀਸੋਡ ਦਾ ਪ੍ਰੋਮੋ ਵੀਡੀਓ, ਸੋਨੀ ਚੈਨਲ ਦੇ ਆਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤਾ ਗਿਆ ਹੈ। ਆਪਣੇ ਸ਼ੋਅ ਦੇ ਇਸ ਨਵੇਂ ਪ੍ਰੋਮੋ ਵਿੱਚ ਕਪਿਲ ਸ਼ਰਮਾ ਵਿਆਹੁਤਾ ਜ਼ਿੰਦਗੀ ਬਾਰੇ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ।

ਸ਼ੇਅਰ ਕੀਤੀ ਗਈ ਇਸ ਵੀਡੀਓ ਵਿੱਚ ਕਪਿਲ ਸ਼ਰਮਾ ਦਰਸ਼ਕਾਂ ਨਾਲ ਇਹ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ ਕਿ ਵਿਆਹ ਤੋਂ ਬਾਅਦ ਵਿਅਕਤੀ ਦੀ ਜ਼ਿੰਦਗੀ ਕਿਵੇਂ ਬਦਲ ਜਾਂਦੀ ਹੈ।

Image Source: Instagram

ਵੀਡੀਓ ਵਿੱਚ ਕਪਿਲ ਸ਼ਰਮਾ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, "ਜ਼ਿੰਦਗੀ ਵਿੱਚ ਜਦੋਂ ਤੁਹਾਡੀ ਪਤਨੀ ਆਉਂਦੀ ਹੈ ਤਾਂ ਉਦੋਂ ਤੁਹਾਡੀ ਜ਼ਿੰਦਗੀ ਬਦਲ ਜਾਂਦੀ ਹੈ। ਪਤਨੀ ਦੇ ਆਉਣ ਤੋਂ ਬਾਅਦ ਹੀ ਤੁਹਾਡੀ ਤਰੱਕੀ ਸ਼ੁਰੂ ਹੁੰਦੀ ਹੈ। "

ਇਸ ਤੋਂ ਬਾਅਦ ਕਪਿਲ ਸ਼ਰਮਾ ਬੈਚਲਰ ਲਾਈਫ ਬਾਰੇ ਗੱਲ ਕਰਦੇ ਹਨ, ਕਿ ਬੈਚਲਰ ਲੋਕਾਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈ, ਉਹ ਅਕਸਰ ਕੁਰਸੀਆਂ 'ਤੇ ਆਪਣੇ ਗੀਲੇ ਕਪੜੇ ਸੁਖਾਉਂਦੇ ਹਨ। ਉਹ ਅਜਿਹਾ ਉਦੋਂ ਤੱਕ ਕਰਦੇ ਹਨ ਜਦੋਂ ਤੱਕ ਕੁਰਸੀ ਬੀਨ ਬੈਗ ਨਾਂ ਜਾਵੇ। ਇਸ ਦੌਰਾਨ ਉਹ ਵਿਆਹੇ ਲੋਕਾਂ ਤੇ ਬੈਚਲਰ ਲੋਕਾਂ ਦੀ ਜ਼ਿੰਦਗੀ ਦੀ ਤੁਲਨਾ ਕਰਦੇ ਹੋਏ ਨਜ਼ਰ ਆ ਰਹੇ ਹਨ ਅਤੇ ਵਿਆਹੁਤਾ ਜ਼ਿੰਦਗੀ ਬਾਰੇ ਕਈ ਜੋਕਸ ਸੁਣਾਉਂਦੇ ਹਨ।

Image Source: Instagram

ਹੋਰ ਪੜ੍ਹੋ: ਦਿਲਜੀਤ ਦੋਸਾਂਝ ਦੀ ਫ਼ਿਲਮ 'ਬਾਬੇ ਭੰਗੜਾ ਪਾਉਂਦੇ ਨੇ' ਦਾ ਗੀਤ 'ਕੋਕਾ' ਹੋ ਰਿਹਾ ਹੈ ਟ੍ਰੈਡਿੰਗ , ਵੇਖੋ ਵੀਡੀਓ

ਫੈਨਜ਼ ਕਪਿਲ ਦੀ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ। ਕਪਿਲ ਸ਼ਰਮਾ ਦੇ ਜੋਕਸ ਸੁਣ ਕੇ ਤੁਸੀਂ ਵੀ ਹੱਸ ਹੱਸ ਕੇ ਦੂਹਰੇ ਹੋ ਜਾਓਗੇ। ਇਸ ਵੀਡੀਓ 'ਤੇ ਕਈ ਫੈਨਜ਼ ਨੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਤੇ ਕਿਹਾ ਉਹ ਇਸ ਐਪੀਸੋਡ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

You may also like