ਦਿ ਕਸ਼ਮੀਰ ਫਾਈਲਸ : ਫ਼ਿਲਮ 'ਤੇ ਜਾਰੀ ਵਿਵਾਦਾਂ ਨੂੰ ਲੈ ਬੋਲੇ ਅਨੁਰਾਗ ਕਸ਼ਯਪ, ਭਾਰਤ 'ਚ ਖੋਹੀ ਜਾ ਰਹੀ ਸਿਨੇਮਾ ਦੀ ਆਜ਼ਾਦੀ

written by Pushp Raj | March 21, 2022 02:56pm

ਵਿਵੇਕ ਰੰਜਨ ਅਗਨੀਹੋਤਰੀ ਵੱਲੋਂ ਨਿਰਦੇਸ਼ਿਤ ਫ਼ਿਲਮ ਦਿ ਕਸ਼ਮੀਰ ਫਾਈਲਸ ਜਿਥੇ ਬੌਕਸ ਆਫਿਸ 'ਤੇ ਚੰਗੀ ਕਮਾਈ ਕਰ ਰਹੀ ਹੈ, ਉਥੇ ਹੀ ਦੂਜੇ ਪਾਸੇ ਇਸ ਫ਼ਿਲਮ ਨੂੰ ਕਈ ਵਿਵਾਦਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਇਸ ਫ਼ਿਲਮ ਲੈ ਕੇ ਕਈ ਬਾਲੀਵੁੱਡ ਸੈਲੇਬਸ ਤੇ ਫ਼ਿਲਮ ਕ੍ਰੀਟਿਕਸ ਨੇ ਆਪੋ ਆਪਣੇ ਵਿਚਾਰ ਰੱਖੇ ਹਨ। ਹੁਣ ਮਸ਼ਹੂਰ ਫ਼ਿਲਮ ਡਾਇਰੈਕਟ ਅਨੁਰਾਗ ਕਸ਼ਯਪ (Anurag Kashyap ) ਨੇ ਵੀ ਇਸ ਫ਼ਿਲਮ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਭਾਰਤ ਵਿੱਚ ਸਿਨੇਮਾ ਦੀ ਆਜ਼ਾਦੀ ਨੂੰ ਲੈ ਕੇ ਸਵਾਲ ਵੀ ਚੁੱਕੇ।


ਕੀ ਰਾਸ਼ਟਰਵਾਦ ਨੂੰ ਗ਼ਲਤ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਪੇਸ਼
ਅਨੁਰਾਗ ਕਸ਼ਯਪ ਦਾ ਕਹਿਣਾ ਹੈ ਕਿ ਕੇਰਲ ਅਜਿਹਾ ਸੂਬਾ ਹੈ ਜੋ ਪ੍ਰਗਟਾਵੇ ਦੀ ਆਜ਼ਾਦੀ ਦੀ ਕਦਰ ਕਰਦਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਵਾਦ ਦੇ ਵਿਚਾਰ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਵਾਦੀ ਬਣਨ ਲਈ ਹਿੰਦੂ ਹੋਣਾ ਜ਼ਰੂਰੀ ਦੱਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਲੋਕ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਪ੍ਰਗਟਾਵੇ ਦਾ ਪਲੇਟਫਾਰਮ ਮਿਲ ਗਿਆ ਹੈ।

ਲੋਕ ਸੋਸ਼ਲ ਮੀਡੀਆ ਦਾ ਕਰ ਰਹੇ ਗ਼ਲਤ ਇਸਤੇਮਾਲ
ਸੋਸ਼ਲ ਮੀਡੀਆ ਦੇ ਪ੍ਰਭਾਵ ਬਾਰੇ ਅਨੁਰਾਗ ਨੇ ਕਿਹਾ ਕਿ ਹੌਲੀ-ਹੌਲੀ ਲੋਕਾਂ ਨੇ ਆਪਣੇ ਮਨ ਦੇ ਹਿਸਾਬ ਨਾਲ ਚੀਜ਼ਾਂ ਨੂੰ ਤੋੜ ਮਰੋੜਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਲੋਕ ਓਨੀ ਪੜ੍ਹਾਈ ਨਹੀਂ ਕਰ ਰਹੇ, ਜਿੰਨਾ ਕਰਨਾ ਚਾਹੀਦਾ ਹੈ, ਇਸ ਲਈ ਸਿਨੇਮਾ ਦੀ ਜਵਾਬਦੇਹੀ ਵਧ ਜਾਂਦੀ ਹੈ। ਮਲਿਆਲਮ ਸਿਨੇਮਾ ਇਸ ਮਾਮਲੇ 'ਚ ਕਾਫੀ ਬਿਹਤਰ ਕਰ ਰਿਹਾ ਹੈ।


ਭਾਰਤ 'ਚ ਹੋ ਰਿਹਾ ਹੈ ਸਿਨੇਮਾ ਦੀ ਆਜ਼ਾਦੀ ਦਾ ਘਾਣ ਹੋ ਰਿਹਾ ਹੈ।
ਅਨੁਰਾਗ ਕਸ਼ਯਪ ਮੁਤਾਬਕ ਕੇਰਲ ਦੀ ਸਥਿਤੀ ਰਾਸ਼ਟਰੀ ਪੱਧਰ ਤੋਂ ਵੱਖਰੀ ਹੈ। ਭਾਰਤ ਵਿੱਚ ਸਿਨੇਮਾ ਦੀ ਆਜ਼ਾਦੀ ਦਾ ਘਾਣ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਫ਼ਿਲਮ ਦਾ ਵਿਸ਼ਾ ਜਾਂ ਤਾਂ ਰਾਸ਼ਟਰਵਾਦ ਹੈ ਜਾਂ ਵਿਅੰਗ। ਅਨੁਰਾਗ ਕਸ਼ਯਪ ਨੇ ਕਿਹਾ ਕਿ ਆਧੁਨਿਕ ਫ਼ਿਲਮ ਨਿਰਮਾਤਾ ਸਿਆਸੀ ਮੁੱਦਿਆਂ ਨੂੰ ਇਮਾਨਦਾਰੀ ਨਾਲ ਪੇਸ਼ ਕਰਨ ਤੋਂ ਡਰਦੇ ਹਨ। ਦੱਸ ਦਈਏ ਕਿ ਇਹ ਗੱਲਾਂ ਅਨੁਰਾਗ ਨੇ ਤਿਰੂਵਨੰਤਪੁਰਮ 'ਚ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ ਦੇ ਖੁੱਲ੍ਹੇ ਮੰਚ 'ਤੇ ਕਹੀਆਂ ਸਨ।

ਹੋਰ ਪੜ੍ਹੋ : ਦਿ ਕਸ਼ਮੀਰ ਫਾਈਲਸ : ਆਮਿਰ ਖਾਨ ਨੇ ਦੱਸਿਆ ਕਿ ਆਖਿਰ ਕਿਉਂ ਹਰ ਭਾਰਤੀ ਨੂੰ ਵੇਖਣੀ ਚਾਹੀਦੀ ਹੈ ਇਹ ਫ਼ਿਲਮ

ਕਸ਼ਮੀਰ ਫਾਈਲਜ਼ ਫ਼ਿਲਮ ਦਾ ਨਿਰਦੇਸ਼ਨ ਵਿਵੇਕ ਅਗਨੀਹੋਤਰੀ ਦੁਆਰਾ ਕੀਤਾ ਗਿਆ ਹੈ ਅਤੇ ਜ਼ੀ ਸਟੂਡੀਓ ਦੁਆਰਾ ਨਿਰਮਿਤ ਹੈ। ਫ਼ਿਲਮ ਪਾਕਿਸਤਾਨ ਸਮਰਥਿਤ ਅੱਤਵਾਦੀਆਂ ਦੁਆਰਾ ਕਸ਼ਮੀਰੀ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਹੱਤਿਆ ਕਰਨ ਤੋਂ ਬਾਅਦ ਘਾਟੀ ਤੋਂ ਭਾਈਚਾਰੇ ਦੇ ਮੈਂਬਰਾਂ ਦੇ ਕੂਚ 'ਤੇ ਆਧਾਰਿਤ ਹੈ। ਇਸ ਫ਼ਿਲਮ 'ਚ ਅਨੁਪਮ ਖੇਰ, ਦਰਸ਼ਨ ਕੁਮਾਰ, ਮਿਥੁਨ ਚੱਕਰਵਰਤੀ ਅਤੇ ਪੱਲਵੀ ਜੋਸ਼ੀ ਵਰਗੇ ਕਈ ਕਲਾਕਾਰਾਂ ਨੇ ਭੂਮਿਕਾਵਾਂ ਨਿਭਾਈਆਂ ਹਨ।

You may also like