ਪ੍ਰਾਹੁਣਾ-2 ਦੀ ਰਿਲੀਜ਼ ਡੇਟ ਦਾ ਐਲਾਨ, ਹੁਣ ਇਸ ਦਿਨ ਹੋਵੇਗੀ ਰਿਲੀਜ਼

written by Shaminder | May 23, 2022

ਪ੍ਰਾਹੁਣਾ-2 (PARAHUNA 2)  ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਹੋ ਚੁੱਕਿਆ ਹੈ । ਹਾਲਾਂਕਿ ਇਹ ਫ਼ਿਲਮ ਪਹਿਲਾਂ 17  ਜੂਨ ਨੂੰ ਰਿਲੀਜ਼ ਹੋਣੀ ਸੀ ਪਰ ਹੁਣ ਇਹ ਫ਼ਿਲਮ 26 ਅਗਸਤ 2022 ਨੂੰ ਰਿਲੀਜ਼ ਹੋਵੇਗੀ । ਰਣਜੀਤ ਬਾਵਾ (Ranjit Bawa)  ਨੇ ਇਸ ਦਾ ਪੋਸਟਰ ਸਾਂਝਾ ਕੀਤਾ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ "ਮਾਰਕ ਕਰੋ ਜੀ ਡੇਟ, ਇੱਕ ਹੋਰ ਵਧੀਆ ਫਿਲਮ ਜਿਸ ਵਿੱਚ ਵਧੀਆ ਕਹਾਣੀ ਹੈ ,ਪਰਾਹੁਣਾ -੨, ਫਿਲਮ ੨੬ ਅਗਸਤ ੨੦੨੨ ਨੂੰ ਰਿਲੀਜ਼ ਹੋ ਰਹੀ ਹੈ।" '

ਹੋਰ ਪੜ੍ਹੋ : ਰਣਜੀਤ ਬਾਵਾ ਦੀ ਨਵੀਂ ਫ਼ਿਲਮ ‘ਪ੍ਰਾਹੁਣਾ-2’ ਦੀ ਸ਼ੂਟਿੰਗ ਹੋਈ ਸ਼ੁਰੂ, ਤਸਵੀਰਾਂ ਕੀਤੀਆਂ ਸਾਂਝੀਆਂ

ਪਰਾਹੁਣਾ ੨' ਕੁਲਵਿੰਦਰ ਬਿੱਲਾ ਦੀ ਸੁਪਰ ਬਲਾਕਬਸਟਰ ਪੰਜਾਬੀ ਕਾਮੇਡੀ 'ਪਰਾਹੁਣਾ' ਦਾ ਸੀਕਵਲ ਹੈ, ਜੋ ੨੦੧੮ ਵਿੱਚ ਰਿਲੀਜ਼ ਹੋਈ ਸੀ। ਰਣਜੀਤ ਬਾਵਾ ਦੀ ਇਸ ਫ਼ਿਲਮ ਦਾ ਹਰ ਕੋਈ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਰਣਜੀਤ ਬਾਵਾ ਦੀਆਂ ਕਈ ਫ਼ਿਲਮਾਂ ਰਿਲੀਜ਼ ਹੋ ਚੁੱਕੀਆਂ ਹਨ ।

ਹੋਰ ਪੜ੍ਹੋ : ਕੰਗਨਾ ਰਣੌਤ ਦੀ ਫ਼ਿਲਮ ‘ਧਾਕੜ’ ਨੂੰ ਨਹੀਂ ਮਿਲੇ ਦਰਸ਼ਕ, ਜ਼ੀਰੋ ਫੀਸਦੀ ਦਰਸ਼ਕਾਂ ਕਾਰਨ ਰੱਦ ਕੀਤੇ ਗਏ ਸ਼ੋਅ

ਜਿਸ ‘ਚ ਹਾਈਐਂਡ ਯਾਰੀਆਂ, ਤਾਰਾ ਮੀਰਾ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਜਿਨ੍ਹਾਂ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਰਣਜੀਤ ਬਾਵਾ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।

ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦਿੱਤੀਆਂ ਹਨ ਅਤੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਉਨ੍ਹਾਂ ਨੇ ਨਿਭਾਏ ਹਨ । ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਦੇ ਵੱਲੋਂ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ।

 

View this post on Instagram

 

A post shared by Ranjit Bawa (@ranjitbawa)

 

You may also like