ਭਾਈ ਸਿਮਰਨਜੀਤ ਸਿੰਘ ਜੀ ਦੀ ਆਵਾਜ਼ ‘ਚ ਧਾਰਮਿਕ ਸ਼ਬਦ ‘ਵਾਹਿਗੁਰੂ ਸਿਮਰਨ’ ਹੋਵੇਗਾ ਰਿਲੀਜ਼

Written by  Lajwinder kaur   |  July 08th 2021 05:00 PM  |  Updated: July 08th 2021 05:00 PM

ਭਾਈ ਸਿਮਰਨਜੀਤ ਸਿੰਘ ਜੀ ਦੀ ਆਵਾਜ਼ ‘ਚ ਧਾਰਮਿਕ ਸ਼ਬਦ ‘ਵਾਹਿਗੁਰੂ ਸਿਮਰਨ’ ਹੋਵੇਗਾ ਰਿਲੀਜ਼

ਪੀਟੀਸੀ ਨੈੱਟਵਰਕ ਹਰ ਹਫਤੇ ਨਾਨਕ ਨਾਮ ਲੇਵਾ ਸੰਗਤ ਦੇ ਲਈ ਧਾਰਮਿਕ ਸ਼ਬਦ ਲੈ ਕੇ ਆਉਂਦੇ ਨੇ । ਇਸ ਸਿਲਸਿਲੇ ਦੇ ਚਲਦੇ ਇਸ ਸ਼ੁੱਕਰਵਾਰ ਯਾਨੀਕਿ 9 ਜੁਲਾਈ ਨੂੰ ਨਵਾਂ ਧਾਰਮਿਕ ਸ਼ਬਦ ‘ਵਾਹਿਗੁਰੂ ਸਿਮਰਨ’ ਦਾ ਵਰਲਡ ਪ੍ਰੀਮੀਅਰ ਪੀਟੀਸੀ ਪੰਜਾਬੀ, ਪੀਟੀਸੀ ਨਿਊਜ਼, ਪੀਟੀਸੀ ਸਿਮਰਨ ਦੇ ਨਾਲ ਪੀਟੀਸੀ ਦੇ ਯੂਟਿਊਬ ਚੈਨਲ ਪੀਟੀਸੀ ਰਿਕਾਰਡਜ਼ ‘ਤੇ ਕੀਤਾ ਜਾਵੇਗਾ ।

ptc records

ਹੋਰ ਪੜ੍ਹੋ :  ਪੀਟੀਸੀ ਪੰਜਾਬੀ ‘ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਆਵਾਜ਼ ‘ਚ ਸਰਵਣ ਕਰੋ ਸ਼ਬਦ

new religious shabad waheguru simran

ਇਹ ਸ਼ਬਦ ਭਾਈ ਸਿਮਰਨਜੀਤ ਸਿੰਘ ਜੀ (Bhai Simranjit Singh Ji) ਦੀ ਰਸਭਿੰਨੀ ਆਵਾਜ਼ ‘ਚ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਹੋਵੇਗਾ । ਇਹ ਧਾਰਮਿਕ ਸ਼ਬਦ 9 ਜੁਲਾਈ ਨੂੰ ਰਿਲੀਜ਼ ਹੋਵੇਗਾ।

inside image of bhai simranjit singh

ਇਸ ਤੋਂ ਪਹਿਲਾਂ ਵੀ ਕਈ ਧਾਰਮਿਕ ਸ਼ਬਦ ਰਿਲੀਜ਼ ਹੋ ਚੁੱਕੇ ਨੇ। ਇਨ੍ਹਾਂ ਸਾਰੇ ਸ਼ਬਦਾਂ ਨੂੰ ਸੰਗਤਾਂ ਪੀਟੀਸੀ ਪਲੇਅ ਐਪ ‘ਤੇ ਵੀ ਸਰਵਣ ਕਰ ਸਕਦੀਆਂ ਹਨ। ਪੀਟੀਸੀ ਪੰਜਾਬੀ ਸੰਗਤਾਂ ਨੂੰ ਗੁਰੂ ਘਰ ਦੇ ਨਾਲ ਜੋੜਨ ਦੇ ਲਈ ਕਈ ਉਪਰਾਲੇ ਕਰ ਰਿਹਾ ਹੈ । ਪੀਟੀਸੀ ਪੰਜਾਬੀ ‘ਤੇ ਸਵੇਰੇ ਸ਼ਾਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕੀਤਾ ਜਾਂਦਾ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network