ਬਹੁਤ ਹੀ ਦੁਖਦਾਈ ਖ਼ਬਰ ਆਈ ਸਾਹਮਣੇ, ਗਾਇਕ ਬੱਬੂ ਮਾਨ ਦੇ ਜਿਗਰੀ ਦੋਸਤ ਦਾ ਹੋਇਆ ਦਿਹਾਂਤ

written by Lajwinder kaur | October 18, 2021

ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਬੱਬੂ ਮਾਨ  Babbu Maan ਜੋ ਕਿ ਇਸ ਸਮੇਂ ਬਹੁਤ ਹੀ ਦੁੱਖਦਾਇਕ ਸਮੇਂ ‘ਚੋਂ ਲੰਘ ਰਹੇ ਹਨ। ਸੋਸ਼ਲ ਮੀਡੀਆ ਉੱਤੇ ਬੱਬੂ ਮਾਨ ਦੇ ਫੈਨਜ਼ ਪੇਜ਼ਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਗਾਇਕ ਬੱਬੂ ਮਾਨ ਦੇ ਬਚਪਨ ਦਾ ਜਿਗਰੀ ਦੋਸਤ ਜਿੰਦਰ ਖੰਟ ( Jinder Khant) ਇਸ ਦੁਨੀਆਂ ਤੋਂ ਰੁਖਸਤ ਹੋ ਗਿਆ ਹੈ।

ਹੋਰ ਪੜ੍ਹੋ : ਗਾਇਕ ਹਰਦੀਪ ਗਰੇਵਾਲ ਇੱਕ ਵਾਰ ਫਿਰ ਤੋਂ ਲੈ ਕੇ ਆ ਰਹੇ ਨੇ ਮੋਟੀਵੇਸ਼ਨਲ ਗੀਤ ‘YES YOU CAN’, ਫੈਨਜ਼ ਦੇ ਨਾਲ ਸ਼ੇਅਰ ਕੀਤਾ ਪੋਸਟਰ

Babbu Maan pp-min

ਸ਼ੋਸਲ ਮੀਡੀਆ ਉੱਤੇ ਮਿਲੀ ਜਾਣਕਾਰੀ ਅਨੁਸਾਰ ਜਿੰਦਰ ਖੰਟ ਅੱਜ ਇੱਕ ਸੜਕ ਹਾਦਸੇ ‘ਚ ਦਿਹਾਂਤ ਹੋ ਗਿਆ ਹੈ। ਜਿਸ ਤੋਂ ਬਾਅਦ ਹਰ ਕੋਈ ਜਿੰਦਰ ਖੰਟ ਦੀ ਮੌਤ ਉੱਤੇ ਦੁੱਖ ਜਤਾ ਰਿਹਾ ਹੈ। ਦੱਸ ਦਈਏ ਜਿੰਦਰ ਖੰਟ ਗਾਇਕ ਬੱਬੂ ਮਾਨ ਦੇ ਨਾਲ ਅਕਸਰ ਹੀ ਨਜ਼ਰ ਆਉਂਦਾ ਸੀ। ਉਹ ਬੱਬੂ ਮਾਨ ਦੇ ਨਾਲ ਅਖਾੜਿਆਂ ‘ਚ ਵੀ ਨਜ਼ਰ ਆਉਂਦਾ ਸੀ। ਜੀ ਹਾਂ ਦੋਸਤੀ ਹੀ ਅਜਿਹਾ ਰਿਸ਼ਤਾ ਹੁੰਦਾ ਹੈ ਜੋ ਸਾਨੂੰ ਮਾਪਿਆਂ ਤੋਂ ਨਹੀਂ ਸਗੋਂ ਅਸੀਂ ਖੁਦ ਆਪਣੇ ਲਈ ਚੁਣਦੇ ਹਾਂ। ਚੰਗੇ ਦੋਸਤ ਇਸ ਸੰਸਾਰ ‘ਚ ਮਿਲਣੇ ਬਹੁਤ ਹੀ ਮੁਸ਼ਕਿਲ ਹਨ।

inside image of jinder kanth wala babbu mann's friends

ਹੋਰ ਪੜ੍ਹੋ : ਸਿੰਮੀ ਚਾਹਲ ਨੇ ਯੂ.ਕੇ. ਦੇ ਗੁਰਦੁਆਰਾ ਸਾਹਿਬ ‘ਚ ਕਿਸਾਨਾਂ ਦੀ ਭਲਾਈ ਲਈ ਅਰਦਾਸ ਕਰਦੇ ਹੋਏ ਟੇਕਿਆ ਮੱਥਾ, ਪੋਸਟ ਪਾ ਕੇ ਕਿਹਾ- ‘ਮਿਹਰ ਕਰੀਂ ਰੱਬਾ’

ਬੱਬੂ ਮਾਨ ਜਿਨ੍ਹਾਂ ਨੂੰ ਆਪਣੀ ਗਾਇਕੀ ਦੇ ਲਈ ਜਾਣਿਆ ਜਾਂਦਾ ਹੈ ਪਰ ਉਨ੍ਹਾਂ ਦੇ ਦੇਸੀ ਅੰਦਾਜ਼ ਕਰਕੇ ਵੀ ਉਨ੍ਹਾਂ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ। ਉਹ ਆਪਣੇ ਪੁਰਾਣੇ ਦੋਸਤਾਂ ਤੇ ਪਿੰਡ ਨਾਲ ਜੁੜੇ ਹੋਏ ਹਨ। ਜਿਸ ਕਰਕੇ ਬੱਬੂ ਮਾਨ ਦੀ ਲੰਬੀ ਚੌੜੀ ਫੈਨ ਲਿਸਟ ਹੈ।

 

 

You may also like