ਇਸ ਸਰਦਾਰ ਮੁੰਡੇ ਨੇ ਦਿੱਲੀ ਮੈਟਰੋ ‘ਚ ਗਾਇਆ ਗੀਤ, ਵੀਡੀਓ ਹੋ ਰਿਹਾ ਵਾਇਰਲ

written by Shaminder | September 23, 2021

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਇੱਕ ਸਰਦਾਰ ਮੁੰਡਾ (Sardar Boy )ਦਿੱਲੀ ਮੈਟਰੋ (Delhi Metro)  ‘ਚ ਗੀਤ ਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ । ਸੋਸ਼ਲ ਮੀਡੀਆ ਤੇ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਹ ਸਰਦਾਰ ਮੁੰਡਾ ਹੱਥਾ ‘ਚ ਗਿਟਾਰ ਲਈ ਬਾਲੀਵੁੱਡ ਫ਼ਿਲਮ ਦਾ ਗੀਤ ਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ । ਇਸ ਵੀਡੀਓ ਨੂੰ ਲੋਕ ਲਗਾਤਾਰ ਪਸੰਦ ਕਰ ਰਹੇ ਹਨ ਅਤੇ ਇਸ ‘ਤੇ ਕਮੈਂਟਸ ਵੀ ਕਰ ਰਹੇ ਹਨ ।

Sardaar Boy, -min Image From FB Page

ਹੋਰ ਪੜ੍ਹੋ : ਬਾਲੀਵੁੱਡ ਡਾਇਰੈਕਟਰ ਇਮਤਿਆਜ ਅਲੀ ਨੇ ਅਮਰ ਸਿੰਘ ਚਮਕੀਲੇ ਦੇ ਬੇਟੇ ਨਾਲ ਕੀਤੀ ਮੁਲਾਕਾਤ, ਬਣਨ ਜਾ ਰਹੀ ਹੈ ਬਾਲੀਵੁੱਡ ਫ਼ਿਲਮ

ਕਿਉਂਕਿ ਇਸ ਸਰਦਾਰ ਮੁੰਡੇ ਨੇ ਮੈਟਰੋ ਦੇ ਬੋਰਿੰਗ ਸਫ਼ਰ ਨੂੰ ਬਹੁਤ ਹੀ ਖੂਬਸੂਰਤ ਬਣਾ ਦਿੱਤਾ ਹੈ । ਲੋਕ ਵੀ ਇਸ ਦੇ ਗੀਤ ਨੂੰ ਖੂਬ ਇਨਜੁਆਏ ਕਰਦੇ ਨਜ਼ਰ ਆਏ । ਕਿਉਂਕਿ ਇਸ ਮੁੰਡੇ ਦੀ ਖੂਬਸੂਰਤ ਆਵਾਜ਼ ਨੂੰ ਸੁਣ ਕੇ ਹਰ ਕੋਈ ਇਸ ਵੱਲ ਖਿੱਚਿਆ ਚਲਾ ਆ ਰਿਹਾ ਹੈ ।

ਇਸ ਮੁੰਡੇ ਨੇ ਸਿਰਫ ਇੱਕ ਹੀ ਨਹੀਂ ਇੱਕ ਤੋਂ ਬਾਅਦ ਇੱਕ ਗੀਤ ਗਾ ਕੇ ਸਮਾਂ ਬੰਨਿਆ । ਦੱਸ ਦਈਏ ਕਿ ਸੋਸ਼ਲ ਮੀਡੀਆ ‘ਤੇ ਆਏ ਦਿਨ ਕੁਝ ਨਾਂ ਕੁਝ ਵਾਇਰਲ ਹੁੰਦਾ ਰਹਿੰਦਾ ਹੈ ।

Sardaar boy,,-min Image From FB

ਕਿਉਂਕਿ ਸੋਸ਼ਲ ਮੀਡੀਆ ਲੋਕਾਂ ਦੇ ਲਈ ਅਜਿਹਾ ਜ਼ਰੀਆ ਬਣ ਚੁੱਕਿਆ ਹੈ, ਜਿਸ ਰਾਹੀਂ ਕੁਝ ਹੀ ਪਲਾਂ ‘ਚ ਆਪਣੀ ਆਵਾਜ਼ ਨੂੰ ਦੇਸ਼ ਦੁਨੀਆ ਦੇ ਕੋਨੇ-ਕੋਨੇ ‘ਚ ਪਹੁੰਚਾਇਆ ਜਾ ਸਕਦਾ ਹੈ । ਕੁਝ ਸਮਾਂ ਪਹਿਲਾਂ ਰਾਨੂੰ ਮੰਡਲ ਨਾਂਅ ਦੀ ਇੱਕ ਮਹਿਲਾ ਭਿਖਾਰਨ ਦਾ ਵੀ ਵੀਡੀਓ ਵਾਇਰਲ ਹੋਇਆ ਸੀ । ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਸੀ ।

 

0 Comments
0

You may also like