‘Filhaal 2’ ਦਾ ਟੀਜ਼ਰ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਛਾਇਆ ਟਰੈਂਡਿੰਗ ‘ਚ, ਦਿਲ ਨੂੰ ਛੂਹ ਰਹੀ ਹੈ ਅਕਸ਼ੇ ਕੁਮਾਰ ਤੇ ਨੂਪੁਰ ਸੈਨਨ ਦੀ ਜੋੜੀ

Written by  Lajwinder kaur   |  July 01st 2021 10:23 AM  |  Updated: July 01st 2021 10:23 AM

‘Filhaal 2’ ਦਾ ਟੀਜ਼ਰ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਛਾਇਆ ਟਰੈਂਡਿੰਗ ‘ਚ, ਦਿਲ ਨੂੰ ਛੂਹ ਰਹੀ ਹੈ ਅਕਸ਼ੇ ਕੁਮਾਰ ਤੇ ਨੂਪੁਰ ਸੈਨਨ ਦੀ ਜੋੜੀ

ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਆਪਣੀ ਫ਼ਿਲਮਾਂ ਦੇ ਕਰਕੇ ਚਰਚਾ ਚ ਬਣੇ ਰਹਿੰਦੇ ਨੇ। ਉਨ੍ਹਾਂ ਦੀ ਕਈ ਫ਼ਿਲਮਾਂ ਰਿਲੀਜ਼ ਦੇ ਲਈ ਤਿਆਰ ਨੇ। ਪਰ ਇਸ ਵਾਰ ਉਹ ਆਪਣੇ ਮਿਊਜ਼ਿਕ ਵੀਡੀਓ ਦੇ ਲਈ ਖੂਬ ਸੁਰਖੀਆਂ ਬਟੋਰ ਰਹੇ ਨੇ। ਜੀ ਹਾਂ ‘‘Filhaal 2 - Mohabbat’ ’ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਦਰਸ਼ਕਾਂ ਵੱਲੋਂ ਟੀਜ਼ਰ ਨੂੰ ਖੂਬ ਪਿਆਰ ਦਿੱਤਾ ਜਾ ਰਿਹਾ ਹੈ। ਜਿਸ ਕਰਕੇ ਟੀਜ਼ਰ ਹੀ ਟਰੈਂਡਿੰਗ ‘ਚ ਚੱਲ ਰਿਹਾ ਹੈ।

inside image of b praak Image Source: youtube

ਹੋਰ ਪੜ੍ਹੋ : ਸੁਰ ਸਮਰਾਟ ਚਰਨਜੀਤ ਆਹੂਜਾ ਦੇ ਮਿਊਜ਼ਿਕ ਦੇ ਨਾਲ ਰਿਲੀਜ਼ ਹੋਇਆ ਪੰਜਾਬੀ ਗਾਇਕ ਰਣਜੀਤ ਬਾਵਾ ਦਾ ਨਵਾਂ ਗੀਤ ‘Sucha Soorma’, ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਹੋਰ ਪੜ੍ਹੋ : ਐਕਟਰ ਦਿਲਜੀਤ ਦੋਸਾਂਝ ਨੇ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਨਵਾਂ ਵੀਡੀਓ, ਇੱਕ ਵਾਰ ਫਿਰ ਆਪਣੀ ਕੁਕਿੰਗ ਦਾ ਅੰਦਾਜ਼ ਪੇਸ਼ ਕਰਦੇ ਆਏ ਨਜ਼ਰ

punjabi singer filhaal 2 trending Image Source: youtube

ਜੇ ਗੱਲ ਕਰੀਏ ਗੀਤ ਦੀ ਤਾਂ ਉਹ ਬੀ ਪਰਾਕ ਗਾਉਂਦੇ ਹੋਏ ਨਜ਼ਰ ਆਉਣਗੇ ਤੇ ਇਸ ਗੀਤ ਦੇ ਬੋਲ ਵੀ ਜਾਨੀ ਨੇ ਹੀ ਲਿਖੇ ਨੇ। ਸਾਲ 2019 ‘ਚ ਆਏ ਫਿਲਹਾਲ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਜਿਸ ਕਰਕੇ ਇਸ ਗੀਤ ਦੇ ਅਗਲੇ ਭਾਗ ਨੂੰ ਲੈ ਕੇ ਆਏ ਨੇ। ਜਿਸ ‘ਚ ਫਿਲਹਾਲ ਦੀ ਕਹਾਣੀ ਨੂੰ ‘ਫਿਲਹਾਲ 2’ ਗੀਤ ਅੱਗੇ ਤੋਰਦਾ ਹੋਇਆ ਨਜ਼ਰ ਆਵੇਗਾ। ਟੀਜ਼ਰ 'ਚ ਅਕਸ਼ੇ ਕੁਮਾਰ, ਨੂਪੁਰ ਸੈਨਨ ਤੇ ਐਮੀ ਵਿਰਕ ਨਜ਼ਰ ਆ ਰਹੇ ਨੇ।

akshay kumar, nupur sanon and ammy virk Image Source: youtube

ਟੀਜ਼ਰ ਦੇ ਨਾਲ ਹੀ ਗੀਤ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ । ਇਹ ਪੂਰਾ ਗੀਤ 6 ਜੁਲਾਈ ਨੂੰ ਦਰਸ਼ਕਾਂ ਦੇ ਸਨਮੁੱਖ ਹੋ ਜਾਵੇਗਾ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network