Trending:
ਫ਼ਿਲਮ ‘ਡਾਕੂਆਂ ਦਾ ਮੁੰਡਾ’ ਦਾ ਟੀਜ਼ਰ ਜਲਦ ਹੋਵੇਗਾ ਰਿਲੀਜ਼, ਦੇਵ ਖਰੌੜ ਨੇ ਦਿੱਤੀ ਜਾਣਕਾਰੀ
ਡਾਕੂਆਂ ਦਾ ਮੁੰਡਾ-2 ( DAKUAAN DA MUNDA 2) ਦਾ ਟੀਜ਼ਰ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ । ਜਿਸ ਦੇ ਬਾਰੇ ਅਦਾਕਾਰ ਦੇਵ ਖਰੌੜ (Dev Kharoud) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਜਾਣਕਾਰੀ ਸਾਂਝੀ ਕੀਤੀ ਹੈ । ਇਸ ਫ਼ਿਲਮ ਦਾ ਪ੍ਰਸ਼ੰਸਕਾਂ ਦੇ ਵੱਲੋਂ ਵੀ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ । ਫ਼ਿਲਮ ‘ਚ ਉਨ੍ਹਾਂ ਦੇ ਨਾਲ ਜਪਜੀ ਖਹਿਰਾ ਨਜ਼ਰ ਆਏਗੀ । ਬੀਤੇ ਦਿਨੀਂ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਫ਼ਿਲਮ ਦੀ ਰਿਲੀਜ਼ ਡੇਟ ਦਾ ਖੁਲਾਸਾ ਵੀ ਕੀਤਾ ਸੀ ।ਦੱਸ ਦਈਏ ਦੇਵ ਖਰੌੜ ਅਤੇ ਜਪਜੀ ਖਹਿਰਾ ਦੀ ਫ਼ਿਲਮ "ਡਾਕੂਆਂ ਦਾ ਮੁੰਡਾ 2" ਅਗਲੇ ਮਹੀਨੇ ਦੀ ੨੭ ਮਈ ਨੂੰ ਸਿਨੇਮੇ ਘਰਾਂ ਵਿੱਚ ਰਿਲੀਜ਼ ਹੋਵੇਗੀ ।

ਹੋਰ ਪੜ੍ਹੋ : ਦੇਵ ਖਰੌੜ ਨੇ ‘ਬਾਈ ਜੀ ਕੁੱਟਣਗੇ’ ਦਾ ਨਵਾਂ ਪੋਸਟਰ ਸ਼ੇਅਰ ਕਰਕੇ ਦੱਸੀ ਰਿਲੀਜ਼ ਡੇਟ
ਮਨਦੀਪ ਬੈਨੀਪਾਲ ਦੀ ਰੇਖ-ਦੇਖ ਹੇਠ ਇਸ ਫ਼ਿਲਮ ਨੂੰ ਤਿਆਰ ਕੀਤਾ ਗਿਆ ਹੈ। ਇਹ ਫ਼ਿਲਮ ਕਿਤਾਬ ਸ਼ਰਾਰਤੀ ਤੱਤ (ਮੰਗਾ ਸਿੰਘ ਅੰਟਾਲ) ਦੀ ਸਵੈ ਜੀਵਨੀ ਤੇ’ ਅਧਾਰਿਤ ਹੈ। ਦੇਵ ਖਰੌੜ ਤੇ ਜਪਜੀ ਖਹਿਰਾ ਤੋਂ ਇਲਾਵਾ ਨਿਸ਼ਾਨ ਭੁੱਲਰ, ਰਾਜ ਸਿੰਘ ਝਿੰਜਰ, ਲੱਕੀ ਧਾਲੀਵਾਲ, ਪ੍ਰੀਤ ਬਾਠ ਤੇ ਕਈ ਹੋਰ ਪੰਜਾਬੀ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ।

ਦੇਵ ਖਰੌੜ ਇਸ ਤੋਂ ਪਹਿਲਾਂ ਵੀ ਕਈ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਦੇਵ ਖਰੌੜ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਵੀ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਫ਼ਿਲਮ ਬਲੈਕੀਆ ਰਿਲੀਜ਼ ਹੋਈ ਸੀ । ਜਿਸ ਨੂੰ ਕਿ ਬਹੁਤ ਜ਼ਿਆਦਾ ਪਿਆਰ ਮਿਲਿਆ ਸੀ । ਇਸ ਤੋਂ ਇਲਾਵਾ ਕਾਕਾ ਜੀ ਨੂੰ ਵੀ ਪਸੰਦ ਕੀਤਾ ਗਿਆ ਸੀ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਇਹਾਨਾ ਢਿੱਲੋਂ ਨਜ਼ਰ ਆਏ ਸਨ ।
View this post on Instagram