ਟੀਵੀ ਇੰਡਸਟਰੀ ਦੀ ਇਹ ਅਦਾਕਾਰਾ ਪੈਸਿਆਂ ਦੀ ਕਮੀ ਕਾਰਨ ਨਹੀਂ ਕਰਵਾ ਪਾ ਰਹੀ ਇਲਾਜ, ਕਿਡਨੀ ਦੀ ਬਿਮਾਰੀ ਨਾਲ ਜੂਝ ਰਹੀ ਅਦਾਕਾਰਾ

written by Shaminder | July 12, 2021

ਕੋਰੋਨਾ ਕਾਰਨ ਜਿੱਥੇ ਆਮ ਲੋਕਾਂ ਦੇ ਕੰਮ ਕਾਜ ਠੱਪ ਹੋ ਕੇ ਰਹਿ ਗਏ ਹਨ । ਉੱਥੇ ਹੀ ਮਨੋਰੰਜਨ ਜਗਤ ‘ਤੇ ਵੀ ਇਸ ਦਾ ਅਸਰ ਹੋਇਆ ਹੈ । ਲਾਕਡਾਊਨ ਦੌਰਾਨ ਕਈ ਅਜਿਹੇ ਅਦਾਕਾਰ ਸਾਹਮਣੇ ਆਏ ਜਿਨ੍ਹਾਂ ਨੂੰ ਆਪਣੀ ਰੋਜ਼ੀ ਰੋਟੀ ਚਲਾਉਣ ਲਈ ਰੇਹੜੀ ਫੜੀ ਤੱਕ ਲਗਾਉਣੀ ਪਈ ਸੀ । ਮਨੋਰੰਜਨ ਜਗਤ ਚੋਂ ਇੱਕ ਅਦਾਕਾਰਾ ਦਾ ਨਾਮ ਸਾਹਮਣੇ ਆਇਆ ਹੈ ਜੋ ਏਨੀਂ ਦਿਨੀਂ ਪੈਸਿਆਂ ਦੀ ਕਮੀ ਦੇ ਨਾਲ ਜੂਝ ਰਹੀ ਹੈ । ਜਿਸ ਕਾਰਨ ਉਸ ਨੂੰ ਆਪਣਾ ਇਲਾਜ ਕਰਵਾਉਣਾ ਵੀ ਮੁਸ਼ਕਿਲ ਹੋਇਆ ਪਿਆ ਹੈ ।

Ananya Soni

ਹੋਰ ਪੜ੍ਹੋ : ਪ੍ਰਸ਼ੰਸਕ ਦਾ ਇਹ ਸਵਾਲ ਸੁਣ ਕੇ ਭੜਕ ਗਈ ਹਿਮਾਂਸ਼ੀ ਖੁਰਾਣਾ, ਕਰ ਬੈਠਾ ਸੀ ਪੁੱਠਾ ਸਵਾਲ 

Ananya soni,

ਜਿਸ ਦੇ ਬਾਰੇ ਜਾਣਕਾਰੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਅਨਾਇਆ ਸੋਨੀ  ਨਾਂਅ ਦੀ ਇਸ ਅਦਾਕਾਰਾ ਨੇ ਹਸਪਤਾਲ ‘ਚੋਂ ਹੀ ਇੱਕ ਵੀਡੀਓ ਸਾਂਝਾ ਕਰਦੇ ਹੋਏ ਦੱਸਿਆ ਕਿ ਉਸ ਦੀਆਂ ਦੋਨੋਂ ਕਿਡਨੀਆਂ ਖਰਾਬ ਹੋ ਚੁੱਕੀਆਂ ਸਨ । ਪਰ ਉਸ ਦੇ ਪਿਤਾ ਨੇ ਇੱਕ ਕਿਡਨੀ ਦੇ ਕੇ ਕਿਸੇ ਤਰ੍ਹਾਂ ਉਸ ਦੀ ਜਾਨ ਬਚਾਈ ਸੀ ।

Ananya Soni,

ਇਸ ਵੀਡੀਓ ’ਚ ਅਨਾਇਆ ਸੋਨੀ ਨੇ ਦੱਸਿਆ ਕਿ ਉਹ ਪਿਛਲੇ 6 ਸਾਲਾਂ ਤੋਂ ਇਕ ਕਿਡਨੀ ’ਤੇ ਹੈ। ਆਪਣਾ ਇਲਾਜ ਕਰਵਾਉਣ ਲਈ ਹੁਣ ਉਸਨੂੰ ਪੈਸਿਆਂ ਦੀ ਜ਼ਰੂਰਤ ਹੈ, ਪਰ ਆਰਥਿਕ ਹਾਲਾਤ ਠੀਕ ਨਾ ਹੋਣ ਕਾਰਨ ਉਹ ਆਪਣਾ ਇਲਾਜ ਨਹੀਂ ਕਰਵਾ ਪਾ ਰਹੀ।ਇਸ ਸਮੇਂ ਉਹ ਮੁੰਬਈ ਦੇ ਹੋਲੀ ਸਪਿਰਟ ਹਸਪਤਾਲ ’ਚ ਭਰਤੀ ਹੈ।

 

View this post on Instagram

 

A post shared by ANAYA T SONI (@theanayasoni)

You may also like