ਬਦਾਮ ਖਾਣ ਦੇ ਹਨ ਬਹੁਤ ਸਾਰੇ ਫਾਇਦੇ, ਇਨ੍ਹਾਂ ਬਿਮਾਰੀਆਂ ‘ਚ ਮਿਲਦੀ ਹੈ ਰਾਹਤ

written by Shaminder | April 13, 2021 06:05pm

ਬਦਾਮ ਸਿਹਤ ਲਈ ਬਹੁਤ ਹੀ ਲਾਭਦਾਇਕ ਹੁੰਦੇ ਹਨ । ਅੱਜ ਅਸੀਂ ਤੁਹਾਨੂੰ ਬਦਾਮ ਦੇ ਫਾਇਦਿਆਂ ਬਾਰੇ ਦੱਸਾਂਗੇ । ਬਾਦਾਮ ਵਿਟਾਮਿਨ-ਈ ਨਾਲ ਭਰਪੂਰ ਹੁੰਦਾ ਹੈ, ਜੋ ਅਲਜ਼ਾਈਮਰ ਦੀ ਬੀਮਾਰੀ, ਕੈਂਸਰ ਤੇ ਦਿਲ ਨਾਲ ਸਬੰਧਤ ਸਮੱਸਿਆਵਾਂ ਦਾ ਖ਼ਤਰਾ ਘੱਟ ਕਰਦਾ ਹੈ।

almond

ਹੋਰ ਪੜ੍ਹੋ : ਭਾਰਤੀ ਬੈਡਮਿੰਟਨ ਸਟਾਰ ਜਵਾਲਾ ਗੁੱਟਾ ਦਾ ਹੋਣ ਜਾ ਰਿਹਾ ਵਿਆਹ

almonds

ਖੋਜ ਮੁਤਾਬਕ ਮੁੱਠੀ ਭਰ ਬਾਦਾਮ ਕੈਲਸ਼ੀਅਮ, ਮੈਗਨੀਸ਼ੀਅਮ, ਮੈਗਨੀਜ਼, ਵਿਟਾਮਿਨ ਕੇ, ਪ੍ਰੋਟੀਨ, ਜ਼ਿੰਕ ਅਤੇ ਕਾੱਪਰ ਨਾਲ ਭਰਪੂਰ ਹੁੰਦਾ ਹੈ। ਇਹ ਸਭ ਮਨੁੱਖੀ ਸਰੀਰ ਅੰਦਰ ਹੱਡੀਆਂ ਨੂੰ ਮਜ਼ਬੂਤ ਬਣਾਉਣ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ।

almond

ਬਾਦਾਮ ਵਿੱਚ ਮੌਜੂਦ ਫ਼ੈਟ ਦਾ ਹਿੱਸਾ ਸਰੀਰ ਅੰਦਰ ਚੰਗੇ ਮਾੜੇ ਕੋਲੈਸਟ੍ਰੌਲ ਨੂੰ ਸੰਤੁਲਿਤ ਕਰਨ ਵਿੱਚ ਮਦਦ ਕਰਦਾ ਹੈ।ਰੋਜ਼ਾਨਾ ਬਾਦਾਮ ਖਾਣ ਨਾਲ ਭੁੱਖ ਘਟਦੀ ਹੈ ਤੇ ਇੰਝ ਵਜ਼ਨ ਘਟਾਉਣ ਵਿੱਚ ਮਦਦ ਮਿਲਦੀ ਹੈ। ਮੈਡੀਕਲ ਮਾਹਿਰਾਂ ਮੁਤਾਬਕ ਬਾਦਾਮ ਸਵੇਰ ਵੇਲੇ ਖਾਧੇ ਜਾਣ, ਤਾਂ ਜ਼ਿਆਦਾ ਫ਼ਾਇਦਾ ਹੁੰਦਾ ਹੈ। ਇਸ ਨਾਲ ਬਲੱਡ ਸ਼ੂਗਰ ਦਾ ਲੈਵਲ ਸੰਤੁਲਿਤ ਰਹਿੰਦਾ ਹੈ।

 

You may also like