
ਗਰਮੀਆਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ । ਗਰਮੀਆਂ ‘ਚ ਅੰਬ ਖਾਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ । ਅੰਬ ਗਰਮੀਆਂ ਦਾ ਪ੍ਰਮੁੱਖ ਫਲ ਹੈ ਅਤੇ ਇਸ ਨੂੰ ਖਾਣ ਦੇ ਕਈ ਲਾਭ ਹੁੰਦੇ ਹਨ । ਪਰ ਅੱਜ ਅਸੀਂ ਤੁਹਾਨੂੰ ਕੱਚਾ ਅੰਬ (Raw Mango) ਖਾਣ ਦੇ ਫਾਇਦੇ ਬਾਰੇ ਦੱਸਾਂਗੇ ।ਕੱਚੇ ਅੰਬ ਕਈ ਤਰ੍ਹਾਂ ਦੇ ਪੋਸ਼ਕ ਤੱਤਾਂ ਦੇ ਨਾਲ ਭਰਪੂਰ ਹੁੰਦੇ ਹਨ ਅਤੇ ਇਨ੍ਹਾਂ ਨੂੰ ਖਾਣ ਦੇ ਨਾਲ ਪੇਟ ਸਬੰਧੀ ਸਮੱਸਿਆਵਾਂ ਦੂਰ ਹੁੰਦੀਆਂ ਹਨ । ਇਸ ‘ਚ ਵਿਟਾਮਿਨ ਸੀ, ਵਿਟਾਮਿਨ ਏ, ਵਿਟਾਮਿਨ ਈ, ਕੈਲਸ਼ੀਅਮ, ਫਾਸਫੋਰਸ, ਫਾਈਬਰ ਆਦਿ ਜੋ ਸਿਹਤ ਲਈ ਜ਼ਰੂਰੀ ਹਨ।

ਹੋਰ ਪੜ੍ਹੋ : ਕੱਚੇ ਅੰਬ ਦੀ ਚਟਨੀ ਖਾਣ ਵਿੱਚ ਹੀ ਸਵਾਦ ਨਹੀਂ ਹੁੰਦੀ, ਇਸ ਦੇ ਬਹੁਤ ਹੁੰਦੇ ਹਨ ਫਾਇਦੇ
ਇਹ ਸਭ ਤੱਤ ਮੌਜੂਦ ਹੁੰਦੇ ਹਨ । ਕੱਚੇ ਅੰਬ ‘ਚ ਅਜਿਹੇ ਤੱਤ ਵੀ ਪਾਏ ਜਾਂਦੇ ਹਨ ਜੋ ਕਿ ਹੀਟ ਸਟ੍ਰੋਕ ‘ਚ ਫਾਇਦੇਮੰਦ ਹੁੰਦੇ ਹਨ । ਇਸੇ ਲਈ ਗਰਮੀਆਂ ‘ਚ ਵੱਡੇ ਪੱਧਰ ‘ਤੇ ਆਮ ਪੰਨਾ ਦਾ ਇਸਤੇਮਾਲ ਕੀਤਾ ਜਾਂਦਾ ਹੈ ।ਇਸ ਤੋਂ ਇਲਾਵਾ ਕੱਚੇ ਅੰਬ ਦਾ ਸੇਵਨ ਸਰੀਰ ‘ਚ ਪਾਣੀ ਦੀ ਕਮੀ ਨੂੰ ਦੂਰ ਕਰਨ ਦਾ ਵੀ ਵਧੀਆ ਜ਼ਰੀਆ ਹੈ । ਇਸ ਲਈ ਗਰਮੀਆਂ ‘ਚ ਕੱਚੇ ਅੰਬ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ।

ਕੱਚੇ ਅੰਬ ‘ਚ ਆਇਰਨ ਦੀ ਮਾਤਰਾ ਕਾਫੀ ਪਾਈ ਜਾਂਦੀ ਹੈ ਅਤੇ ਇਹ ਸਰੀਰ ‘ਚ ਕਿਸੇ ਵੀ ਤਰ੍ਹਾਂ ਦੀ ਆਇਰਨ ਦੀ ਕਮੀ ਨੂੰ ਦੂਰ ਕਰਦਾ ਹੈ । ਸ਼ੂਗਰ ਦੇ ਮਰੀਜ਼ਾਂ ਦੇ ਲਈ ਵੀ ਇਹ ਕਾਫੀ ਲਾਹੇਵੰਦ ਮੰਨਿਆ ਜਾਂਦਾ ਹੈ । ਇਹ ਸਰੀਰ ‘ਚ ਸ਼ੂਗਰ ਦੇ ਪੱਧਰ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ । ਅਕਸਰ ਗਰਮੀਆਂ ਦੇ ਮੌਸਮ ‘ਚ ਐਸੀਡਿਟੀ ਦੀ ਸਮੱਸਿਆ ਦਾ ਸਾਹਮਣਾ ਸਾਨੂੰ ਕਰਨਾ ਪੈਂਦਾ ਹੈ । ਅਜਿਹੇ ‘ਚ ਕੱਚੇ ਅੰਬ ਦੇ ਨਾਲ ਕਾਲੇ ਨਮਕ ਦਾ ਇਸਤੇਮਾਲ ਇੱਕ ਬਿਹਤਰ ਆਪਸ਼ਨ ਹੈ । ਇਸ ਨਾਲ ਐਸੀਡਿਟੀ ਤੋਂ ਰਾਹਤ ਮਿਲਦੀ ਹੈ ।