ਧਾਗੇ ਵਾਲੀ ਮਿਸ਼ਰੀ ਖਾਣ ਦੇ ਹਨ ਕਈ ਫਾਇਦੇ, ਕਈ ਬੀਮਾਰੀਆਂ ‘ਚ ਮਿਲਦੀ ਹੈ ਰਾਹਤ

written by Shaminder | February 02, 2022

ਅੱਜ ਕੱਲ੍ਹ ਲੋਕ ਆਪਣੀ ਸਿਹਤ ਨੂੂੰ ਲੈ ਕੇ ਕਾਫੀ ਜਾਗਰੂਕ ਹਨ । ਅੱਜ ਕੱਲ੍ਹ ਹਰ ਕੋਈ ਮਿੱਠੇ ਤੋਂ ਪਰਹੇਜ਼ ਕਰਦਾ ਹੈ । ਕਿਉਂਕਿ ਡਾਈਬੀਟੀਜ਼ ਵਰਗੀ ਬੀਮਾਰੀ ਦੇ ਕਾਰਨ ਹਰ ਦੂਜਾ ਵਿਅਕਤੀ ਪ੍ਰੇਸ਼ਾਨ ਹੈ।ਪਰ ਅੱਜ ਅਸੀਂ ਤੁਹਾਨੂੰ ਧਾਗੇ ਵਾਲੀ ਮਿਸ਼ਰੀ (Mishri) ਦੇ ਸਿਹਤ ਨੂੰ ਹੋਣ ਵਾਲੇ ਫਾਇਦੇ ਬਾਰੇ ਦੱਸਾਂਗੇ ।ਕਿਉਂਕਿ ਇਹ ਮਿਸ਼ਰੀ ਖਾਸ ਤਰੀਕੇ ਦੇ ਨਾਲ ਸਿਹਤ ਨੂੰ ਲਾਭ ਪਹੁੰਚਾਉਂਦੀ ਹੈ ।ਧਾਗੇ ਵਾਲੀ ਮਿਸ਼ਰੀ ਗੰਨੇ ਜਾਂ ਖਜੂਰ ਦੇ ਰਸ ਤੋਂ ਬਣਾਈ ਜਾਂਦੀ ਹੈ।

mishri.j image from instagram

ਇਸ ਦੇ ਵਿਸ਼ੇਸ਼ ਗੁਣਾਂ ਦੇ ਕਾਰਨ, ਆਯੁਰਵੇਦ ਵਿੱਚ ਇਸ ਦੀ ਬਹੁਤ ਵਰਤੋਂ ਕੀਤੀ ਜਾਂਦੀ ਹੈ। ਉਂਝ ਵੀ ਕਿਹਾ ਜਾਂਦਾ ਹੈ ਕਿ ਧਾਗੇ ਵਾਲੀ ਮਿਸ਼ਰੀ ‘ਚ ਆਮ ਖੰਡ ਦੇ ਨਾਲੋਂ ਮਿੱਠਾ ਘੱਟ ਹੁੰਦਾ ਹੈ । ਕਈ ਵਾਰ ਗਰਮੀਆਂ ‘ਚ ਨਕਸੀਰ ਫੁੱਟਣ ਕਾਰਨ ਖੁਨ ਵਹਿਣ ਦੀ ਸਮੱਸਿਆ ਆਮ ਹੋ ਜਾਂਦੀ ਹੈ।ਧਾਗੇ ਵਾਲੀ ਮਿਸ਼ਰੀ ਪਾਣੀ ‘ਚ ਘੋਲ ਕੇ ਦੇਣ ਦੇ ਨਾਲ ਨਕਸੀਰ ਦੇ ਕਾਰਨ ਵੱਗਣ ਵਾਲੇ ਖੁਨ ‘ਚ ਰਾਹਤ ਮਿਲਦੀ ਹੈ ।

mishri,,.jpg,, image From google

ਇਸ ਤੋਂ ਇਲਾਵਾ ਜੇ ਤੁਸੀਂ ਸਾਹ ਦੀ ਬਦਬੂ ਤੋਂ ਪ੍ਰੇਸ਼ਾਨ ਹੋ ਤਾਂ ਧਾਗੇ ਵਾਲੀ ਮਿਸ਼ਰੀ ਦੇ ਨਾਲ ਸੌਂਫ ਖਾ ਕੇ ਮੂੰਹ ‘ਚ ਆਉਣ ਵਾਲੀ ਬਦਬੂ ਤੋਂ ਰਾਹਤ ਮਿਲਦੀ ਹੈ ।ਧਾਗੇ ਵਾਲੀ ਮਿਸ਼ਰੀ ਦੀ ਤਾਸੀਰ ਠੰਡੀ ਹੁਮਦਿ ਹੈ ਇਸ ਲਈ ਜੇ ਤੁਸੀਂ ਮੂੰਹ ਦੇ ਛਾਲਿਆਂ ਤੋਂ ਪ੍ਰੇਸ਼ਾਨ ਹੋ ਤਾਂ ਮਿਸ਼ਰੀ ਦੇ ਨਾਲ ਇਲਾਇਚੀ ਦੇ ਦਾਣੇ ਪੀਸ ਕੇ ਖਾਣ ਦੇ ਨਾਲ ਮੂੰਹ ਦੇ ਛਾਲਿਆਂ ਤੋਂ ਰਾਹਤ ਮਿਲਦੀ ਹੈ।ਇਸ ਤੋਂ ਇਲਾਵਾ ਇਸ ਦੇ ਹੋਰ ਵੀ ਕਈ ਫਾਇਦੇ ਹਨ।

 

You may also like