
ਬਾਲੀਵੁੱਡ ਅਦਾਕਾਰ ਜੈਕੀ ਸ਼ਰੌਫ (Jackie Shroff) ਦੀ ਧੀ ਕ੍ਰਿਸ਼ਨਾ ਸ਼ਰੌਫ (Krishna Shroff) ਆਪਣੇ ਫੈਸ਼ਨ ਅਤੇ ਬੋਲਡ ਅਦਾਵਾਂ ਨੂੰ ਲੈ ਕੇ ਹਮੇਸ਼ਾ ਹੀ ਚਰਚਾ ‘ਚ ਰਹਿੰਦੀ ਹੈ । ਬਾਲੀਵੁੱਡ ‘ਚ ਡੈਬਿਊ ਕੀਤੇ ਬਗੈਰ ਹੀ ਕ੍ਰਿਸ਼ਨਾ ਅਕਸਰ ਚਰਚਾ ‘ਚ ਰਹਿੰਦੀ ਹੈ । ਇੱਕ ਵਾਰ ਮੁੜ ਤੋਂ ਉੇਹ ਆਪਣੀ ਡ੍ਰੈਸ ਨੂੰ ਲੈ ਕੇ ਚਰਚਾ ‘ਚ ਆ ਗਈ ।ਉਨ੍ਹਾਂ ਨੂੰ ਟ੍ਰੋਲਰਸ ਦੇ ਵੱਲੋਂ ਟਰੋਲ ਕੀਤਾ ਜਾ ਰਿਹਾ ਹੈ । ਜੀ ਹਾਂ ਲੋਕਾਂ ਨੂੰ ਸਮਝ ‘ਚ ਨਹੀਂ ਆ ਰਿਹਾ ਕਿ ਕ੍ਰਿਸ਼ਨਾ ਨੇ ਇਹ ਕਿਹੋ ਜਿਹੀ ਡ੍ਰੈੱਸ ਪਾਈ ਹੈ ।

ਹੋਰ ਪੜ੍ਹੋ : ਸ਼ਾਹਰੁਖ ਖ਼ਾਨ ਦੇ ਬੇਟੇ ਆਰੀਅਨ ਨੂੰ ਅਦਾਲਤ ਵੱਲੋਂ ਮਿਲੀ ਵੱਡੀ ਰਾਹਤ, ਮਿਲੀ ਜ਼ਮਾਨਤ
ਖੰਭਾਂ ਦੇ ਨਾਲ ਬਣੀ ਇਸ ਅਜੀਬੋ ਗਰੀਬ ਡ੍ਰੈੱਸ ਨੂੰ ਲੈ ਕੇ ਕ੍ਰਿਸ਼ਨਾ ਨੂੰ ਲੋਕ ਸਵਾਲ ਕਰ ਰਹੇ ਹਨ । ਕ੍ਰਿਸ਼ਨਾ ਨੇ ਆਪਣੀਆਂ ਕੁਝ ਲੇਟੈਸਟ ਤਸਵੀਰਾਂ ਇੰਸਟਾਗ੍ਰਾਮ ਅਕਾਊਂਟ ‘ਤੇ ਪੋਸਟ ਕੀਤੀਆਂ ਸਨ ।ਜਿਸ ‘ਚ ਉਹ ਕਿਸੇ ਪੰਛੀ ਦੇ ਖੰਭਾਂ ਨਾਲ ਬਣੀ ਡਰੈੱਸ ਪਾਈ ਹੋਏ ਦਿਖਾਈ ਦੇ ਰਹੀ ਹੈ ।
ਲੋਕ ਇਸ ਡ੍ਰੈਸ ਨੂੰ ਵੇਖ ਕੇ ਹੱਸ ਰਹੇ ਹਨ ਅਤੇ ਕੋਈ ਉਨ੍ਹਾਂ ਨੂੰ ਕਾਂ ਅਤੇ ਕੋਈ ਬਲੈਕ ਬਰਡ ਦੱਸ ਰਿਹਾ ਹੈ । ਇੱਥੇ ਹੀ ਬਸ ਨਹੀਂ ਫੈਨਸ ਨੇ ਉਨ੍ਹਾਂ ਨੂੰ ਕਿਊਟ ਚਿਕਨ ਤੱਕ ਕਹਿ ਦਿੱਤਾ ਹੈ । ਦੱਸ ਦਈਏ ਕਿ ਕ੍ਰਿਸ਼ਨਾ ਕਾਫੀ ਫਿਟਨੈਸ ਫ੍ਰੀਕ ਹੈ ਅਤੇ ਉਹ ਇੰਡਸਟਰੀ ਤੋਂ ਦੂਰ ਰਹਿਣ ਹੀ ਪਸੰਦ ਕਰਦੀ ਹੈ ਪਰ ਇੰਸਟਾਗ੍ਰਾਮ ‘ਤੇ ਉਹ ਕਾਫੀ ਐਕਟਿਵ ਰਹਿੰਦੀ ਹੈ ।
View this post on Instagram