
ਬਦਾਮ (Almonds)ਸਿਹਤ ਦੇ ਲਈ ਬਹੁਤ ਹੀ ਲਾਹੇਵੰਦ ਮੰਨੇ ਜਾਂਦੇ ਹਨ । ਬਦਾਮ ਜਿੱਥੇ ਯਾਦਦਾਸ਼ਤ ਸ਼ਕਤੀ ਤੇਜ਼ ਕਰਦੇ ਨੇ । ਉੱਥੇ ਹੀ ਇਨ੍ਹਾਂ ‘ਚ ਅਜਿਹੇ ਕਈ ਗੁਣ ਹੁੰਦੇ ਹਨ ਜੋ ਸਰੀਰ ‘ਚ ਕਈ ਤਰ੍ਹਾਂ ਦੀਆਂ ਕਮੀਆਂ ਨੂੰ ਦੂਰ ਕਰਦੇ ਹਨ। ਇਹ ਕਈ ਪੌਸ਼ਟਿਕ ਤੱਤਾਂ ਦੇ ਨਾਲ ਭਰਪੂਰ ਹੁੰਦੇ ਹਨ ।ਇਨ੍ਹਾਂ ਦੀ ਤਾਸੀਰ ਕਾਫੀ ਗਰਮ ਹੁੰਦੀ ਹੈ ਜਿਸ ਕਾਰਨ ਗਰਮੀਆਂ ‘ਚ ਇਨ੍ਹਾਂ ਨੂੰ ਸੇਵਨ ਕਰਨ ਦੇ ਨਾਲ ਸਰੀਰ ‘ਚ ਗਰਮੀ ਵਧ ਸਕਦੀ ਹੈ । ਜਿਸ ਕਾਰਨ ਗਰਮੀਆਂ ‘ਚ ਇਨ੍ਹਾਂ ਨੂੰ ਭਿਉਂ ਕੇ ਖਾਣਾ ਚਾਹੀਦਾ ਹੈ । ਕਿਉਂਕਿ ਇਨ੍ਹਾਂ ਦੀ ਤਾਸੀਰ ਠੰਡੀ ਹੋ ਜਾਂਦੀ ਹੈ ।

ਹੋਰ ਪੜ੍ਹੋ : ਗਾਇਕਾ ਗੁਰਲੇਜ ਅਖਤਰ ਨੇ ‘ਕੱਚਾ ਬਦਾਮ’ ਗੀਤ ‘ਤੇ ਕੀਤੀ ਖੂਬ ਮਸਤੀ, ਵੀਡੀਓ ਗਾਇਕਾ ਨੇ ਕੀਤਾ ਸਾਂਝਾ
ਬਦਾਮ ਪੌਸ਼ਟਿਕ ਹੁੰਦੇ ਹਨ ਤੇ ਫਾਈਬਰ, ਪ੍ਰੋਟੀਨ, ਵਿਟਾਮਿਨ ਈ, ਮੈਗਨੀਸ਼ੀਅਮ, ਤਾਂਬਾ, ਫਾਸਫੋਰਸ ਦਾ ਇੱਕ ਵੱਡਾ ਸਰੋਤ ਹੁੰਦੇ ਹਨ। ਬਹੁਤ ਸਾਰੀਆਂ ਖੋਜਾਂ ਵਿੱਚ ਇਨ੍ਹਾਂ ਦਾ ਨਿਯਮਤ ਸੇਵਨ ਬਹੁਤ ਸਾਰੇ ਲਾਭਾਂ ਨੂੰ ਸਾਬਤ ਕਰਦਾ ਹੈ।ਇਸ ਤੋਂ ਇਲਾਵਾ ਇਸ ‘ਚ ਭਾਰ ਘਟਾਉਣ, ਹੱਡੀਆਂ ਦੀ ਸਿਹਤ ਸੁਧਾਰਨ ‘ਚ ਵੀ ਮਦਦਗਾਰ ਹੁੰਦਾ ਹੈ ।

ਇਸ ਤੋਂ ਇਲਾਵਾ ਦਿਲ, ਸ਼ੂਗਰ ਅਤੇ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਦੇ ਖਤਰੇ ਨੂੰ ਘਟਾਉਣ ‘ਚ ਵੀ ਬਦਾਮ ਕਾਰਗਰ ਮੰਨਿਆ ਜਾਂਦਾ ਹੈ । ਭਿੱਜੇ ਹੋਏ ਬਦਾਮ ਪਚਣ ‘ਚ ਆਸਾਨ ਹੁੰਦੇ ਹਨ ਅਤੇ ਇਹ ਨਰਮ ਵੀ ਹੋ ਜਾਂਦੇ ਹਨ ।ਇੱਕ ਖੋਜ ਮੁਤਾਬਕ ਸ਼ੂਗਰ ਦੇ ਮਰੀਜ਼ਾਂ ਦੇ ਲਈ ਵੀ ਇਹ ਕਾਫੀ ਫਾਇਦੇਮੰਦ ਮੰਨੇ ਜਾਂਦੇ ਹਨ । ਇਸ ਲਈ ਤੁਸੀਂ ਵੀ ਬਦਾਮਾਂ ਦਾ ਇਸਤੇਮਾਲ ਘੱਟ ਕਰਦੇ ਹੋ ਜਾਂ ਫਿਰ ਨਹੀਂ ਕਰਦੇ ਤਾਂ ਅੱਜ ਤੋਂ ਹੀ ਇਸ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿਓ ।