Trending:
ਇਹ ਹਨ ਬਾਲੀਵੁੱਡ ਇੰਡਸਟਰੀ ਦੀਆਂ ਮਸ਼ਹੂਰ ਸਟਾਰ ਭੈਣਾਂ, ਕੀ ਤੁਸੀਂ ਪਛਾਣਿਆ ਕੌਣ ਹਨ ਇਹ !
ਬਾਲੀਵੁੱਡ ਸਿਤਾਰਿਆਂ ਦੇ ਬਚਪਨ ਦੀਆਂ ਤਸਵੀਰਾਂ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਜਿਨ੍ਹਾਂ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾਂਦਾ ਹੈ । ਏਨੀਂ ਦਿਨੀਂ ਕਪੂਰ ਸਿਸਟਰਸ ਦੀ ਇੱਕ ਤਸਵੀਰ ਇੰਟਰਨੈੱਟ ‘ਤੇ ਖੂਬ ਵੇਖੀ ਜਾ ਰਹੀ ਹੈ । ਇਸ ਤਸਵੀਰ ‘ਚ ਤੁਹਾਨੂੰ ਪਛਾਣ ਕਰਨਾ ਵੀ ਔਖਾ ਹੋ ਜਾਵੇਗਾ ਕਿ ਇਹ ਕੌਣ ਹਨ । ਦਰਅਸਲ ਇਹ ਹਨ ਕਪੂਰ ਖ਼ਾਨਦਾਨ ਦੀਆਂ ਧੀਆਂ ਕਰੀਨਾ ਕਪੂਰ (Kareena Kapoor) ਅਤੇ ਕਰਿਸ਼ਮਾ ਕਪੂਰ (Karisma Kapoor) । ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ ।
image From instagram
ਹੋਰ ਪੜ੍ਹੋ : ਇਸ ਗੰਭੀਰ ਬੀਮਾਰੀ ਦੇ ਨਾਲ ਜੂਝ ਰਹੀ ਹੈ ਨੇਹਾ ਕੱਕੜ
ਕਰਿਸ਼ਮਾ ਅਤੇ ਕਰੀਨਾ ਦੀ ਇਸ ਤਸਵੀਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ । ਕਰਿਸ਼ਮਾ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਹਾਲਾਂਕਿ ਵਿਆਹ ਤੋਂ ਬਾਅਦ ਉਨ੍ਹਾਂ ਨੇ ਫ਼ਿਲਮਾਂ ਤੋਂ ਦੂਰੀ ਬਣਾ ਲਈ ਸੀ ।

ਪਰ ਸੰਜੇ ਕਪੂਰ ਦੇ ਨਾਲ ਉਨ੍ਹਾਂ ਦਾ ਵਿਆਹ ਜ਼ਿਆਦਾ ਦਿਨ ਤੱਕ ਨਹੀਂ ਸੀ ਚੱਲ ਸਕਿਆ ਅਤੇ ਤਲਾਕ ਤੋਂ ਬਾਅਦ ਉਹ ਆਪਣੇ ਬੱਚਿਆਂ ਦੇ ਨਾਲ ਵੱਖ ਰਹੀ ਹੈ ।ਜਦੋਂਕਿ ਕਰੀਨਾ ਕਪੂਰ ਖ਼ਾਨ ਨੇ ਸੈਫ ਅਲੀ ਖ਼ਾਨ ਦੇ ਨਾਲ ਵਿਆਹ ਕਰਵਾਇਆ ਹੈ । ਜਿਸ ਤੋਂ ਉਨ੍ਹਾਂ ਦੇ ਦੋ ਬੱਚੇ ਹਨ, ਜੇਹ ਅਲੀ ਖ਼ਾਨ ਅਤੇ ਤੈਮੂਰ ਅਲੀ ਖ਼ਾਨ । ਸੈਫ ਅਲੀ ਖ਼ਾਨ ਦੇ ਨਾਲ ਕਰੀਨਾ ਕਪੂਰ ਦਾ ਪਹਿਲਾ ਵਿਆਹ ਹੈ । ਜਦੋਂਕਿ ਸੈਫ ਨੇ ਇਸ ਤੋਂ ਪਹਿਲਾਂ ਅੰਮ੍ਰਿਤਾ ਸਿੰਘ ਦੇ ਨਾਲ ਵਿਆਹ ਕਰਵਾਇਆ ਸੀ । ਜਿਸ ਤੋਂ ਉਨ੍ਹਾਂ ਦੇ ਦੋ ਬੱਚੇ ਹਨ ਬੇਟੀ ਸਾਰਾ ਅਲੀ ਖ਼ਾਨ ਅਤੇ ਇੱਕ ਪੁੱਤਰ ਇਬ੍ਰਾਹੀਮ ਅਲੀ ਖ਼ਾਨ ਹਨ ।