ਇਹ ਹਨ ਲੀਵਰ ਖ਼ਰਾਬ ਹੋਣ ਦੇ ਲੱਛਣ, ਨਜਰ ਅੰਦਾਜ਼ ਕਰਨਾ ਪੈ ਸਕਦਾ ਹੈ ਭਾਰੀ

Written by  Rupinder Kaler   |  April 30th 2021 05:13 PM  |  Updated: April 30th 2021 05:13 PM

ਇਹ ਹਨ ਲੀਵਰ ਖ਼ਰਾਬ ਹੋਣ ਦੇ ਲੱਛਣ, ਨਜਰ ਅੰਦਾਜ਼ ਕਰਨਾ ਪੈ ਸਕਦਾ ਹੈ ਭਾਰੀ

ਲੀਵਰ ਸਰੀਰ ਦਾ ਮਹੱਤਵਪੂਰਨ ਅੰਗ ਮੰਨਿਆ ਜਾਂਦਾ ਹੈ । ਜੇ ਲੀਵਰ ਖ਼ਰਾਬ ਹੋ ਜਾਵੇ ਤਾਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਲੀਵਰ ‘ਚ ਕੋਈ ਸਮੱਸਿਆ ਸ਼ੁਰੂ ਹੋ ਜਾਵੇ ਤਾਂ ਸਰੀਰ ਪਹਿਲਾਂ ਤੋਂ ਹੀ ਬਹੁਤ ਸਾਰੇ ਸੰਕੇਤ ਦੇਣਾ ਸ਼ੁਰੂ ਕਰ ਦਿੰਦਾ ਹੈ ਜਿਸ ਨੂੰ ਲੋਕ ਆਮ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ ਜਦਕਿ ਅਜਿਹਾ ਕਰਨਾ ਖ਼ਤਰਨਾਕ ਵੀ ਹੋ ਸਕਦਾ ਹੈ।

ਹੋਰ ਪੜ੍ਹੋ :

ਕੋਰੋਨਾ ਵਾਇਰਸ ਕਰਕੇ ਲੋਕ ਹੀ ਨਹੀਂ ਮਰੇ, ਇਨਸਾਨੀਅਤ ਵੀ ਮਰ ਗਈ, ਮੀਕਾ ਸਿੰਘ ਨੇ ਸ਼ੇਅਰ ਕੀਤਾ ਵੀਡੀਓ

ਤੁਸੀਂ ਹਰ ਰੋਜ਼ ਬ੍ਰਸ਼ ਵੀ ਕਰਦੇ ਹੋ ਅਤੇ ਭਰਪੂਰ ਪਾਣੀ ਵੀ ਪੀਂਦੇ ਹੋ ਪਰ ਫਿਰ ਵੀ ਤੁਹਾਡੇ ਮੂੰਹ ‘ਚੋ ਬਦਬੂ ਨਹੀਂ ਜਾਂਦੀ ਤਾਂ ਇਹ ਲੱਛਣ ਲੀਵਰ ਦੇ ਕਮਜ਼ੋਰ ਹੋਣ ਦੇ ਹੋ ਸਕਦੇ ਹਨ। ਹਾਲਾਂਕਿ ਇਹ ਲੱਛਣ ਘੱਟ ਪਾਣੀ ਪੀਣ ਅਤੇ ਕਬਜ਼ ਗੈਸ ਹੋਣ ਨਾਲ ਵੀ ਦੇਖੇ ਜਾ ਸਕਦੇ ਹਨ ਇਸ ਲਈ ਜ਼ਿਆਦਾ ਪਾਣੀ ਪੀਓ। ਹਥੇਲੀਆਂ ਦਾ ਲਾਲ ਹੋਣਾ ਤੁਹਾਡੇ ਸਰੀਰ ‘ਚ ਸਹੀ ਖੂਨ ਹੋਣ ਦਾ ਸੰਕੇਤ ਹੀ ਨਹੀਂ ਹੈ ਬਲਕਿ ਬਹੁਤ ਜ਼ਿਆਦਾ ਲਾਲ ਹਥੇਲੀਆਂ ਅਤੇ ਉਸ ‘ਚ ਹੋਣ ਵਾਲੇ ਰੈਸ਼ੇਜ, ਜਲਣ ਅਤੇ ਖੁਜਲੀ ਦੀ ਸਮੱਸਿਆ ਲੀਵਰ ਦੇ ਕਮਜ਼ੋਰ ਹੋਣ ਦਾ ਸੰਕੇਤ ਹੈ।

ਕਹਿੰਦੇ ਹਨ ਕਿ ਜੋ ਵੀ ਤੁਹਾਡੇ ਸਰੀਰ ‘ਚ ਚੱਲ ਰਿਹਾ ਹੈ ਉਸਦੀ ਇੱਕ ਝਲਕ ਤੁਹਾਡੇ ਚਿਹਰੇ ‘ਤੇ ਜ਼ਰੂਰ ਦਿਖਾਈ ਦਿੰਦੀ ਹੈ। ਇਸੇ ਤਰ੍ਹਾਂ ਲੀਵਰ ‘ਚ ਪ੍ਰੇਸ਼ਾਨੀ ਹੋਣ ਵੀ ਹੁੰਦਾ ਹੈ। ਸਕਿਨ ‘ਤੇ ਨੀਲੇ ਰੰਗ ਦੀ ਮੱਕੜੀ ਦੇ ਜਾਲੇ ਵਰਗੀਆਂ ਨੀਲੀਆਂ-ਨੀਲੀਆਂ ਲਾਈਨਾਂ ਬਣਨ ਲੱਗਣ ਤਾਂ ਸਾਵਧਾਨ ਹੋ ਜਾਓ ਕਿਉਂਕਿ ਅਜਿਹਾ ਐਸਟ੍ਰੋਜਨ ਹਾਰਮੋਨ ਦੀ ਮਾਤਰਾ ਵਧਣ ਕਾਰਨ ਹੁੰਦਾ ਹੈ। ਜੇ ਸਕਿਨ ‘ਤੇ ਬਹੁਤ ਸਾਰੀਆਂ ਨੀਲੀਆਂ ਲਾਈਨਾਂ ਦਿਖਣ ਤਾਂ ਲੀਵਰ ਦਾ ਟੈਸਟ ਕਰਵਾਓ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network