ਜ਼ਿਆਦਾ ਟੀਵੀ ਵੇਖਣ ਨਾਲ ਹੋ ਸਕਦੇ ਹਨ ਇਹ ਨੁਕਸਾਨ

written by Shaminder | November 06, 2020

ਬਹੁਤ ਸਾਰੇ ਲੋਕਾਂ ਨੂੰ ਲੰਬੇ ਸਮੇਂ ਤੱਕ ਟੀਵੀ ਵੇਖਣ ਦੀ ਆਦਤ ਹੁੰਦੀ ਹੈ। ਹੁਣ ਮਾਹਰਾਂ ਨੇ ਇਸ ਆਦਤ ਲਈ ਚਿੰਤਾਜਨਕ ਖ਼ਬਰ ਸੁਣਾਈ ਹੈ। ਮੇਲ ਆਨਲਾਈਨ ਅਨੁਸਾਰ ਖੋਜ ਨੇ ਦਿਖਾਇਆ ਹੈ ਕਿ ਲੰਬੇ ਸਮੇਂ ਤੋਂ ਟੈਲੀਵੀਜ਼ਨ ਦੇਖਣਾ ਸਟ੍ਰੋਕ ਜਾਂ ਹਾਰਟ ਅਟੈਕ ਦੇ ਜ਼ੋਖ਼ਮ ਨੂੰ ਵਧਾਉਂਦਾ ਹੈ ਤੇ ਇਹ ਮੌਤ ਦਾ ਕਾਰਨ ਵੀ ਹੋ ਸਕਦਾ ਹੈ।

watch tv

ਯੂਕੇ ਵਿੱਚ ਬਾਇਓ ਬੈਂਕ ਵੱਲੋਂ ਕੀਤੀ ਗਈ ਖੋਜ ਵਿੱਚ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਖੋਜ ਦੌਰਾਨ ਖੋਜਕਰਤਾਵਾਂ ਨੇ 37 ਤੋਂ 73 ਸਾਲ ਦੀ ਉਮਰ ਦੇ 4 ਲੱਖ 90 ਹਜ਼ਾਰ ਲੋਕਾਂ ਦਾ ਸਰਵੇਖਣ ਕੀਤਾ।

ਹੋਰ ਪੜ੍ਹੋ: ਜਾਣੋ ਪਪੀਤੇ ਦੇ ਫਾਇਦਿਆਂ ਬਾਰੇ, ਇਹ ਫਲ ਕਰਦਾ ਹੈ ਬਿਮਾਰੀਆਂ ਨੂੰ ਦੂਰ

watch tv

ਉਸ ਨੇ ਸਰਵੇਖਣ ਵਿੱਚ ਸ਼ਾਮਲ ਔਰਤਾਂ ਤੇ ਮਰਦਾਂ ਦੇ ਟੀਵੀ ਵੇਖਣ ਦੀਆਂ ਆਦਤਾਂ ਤੇ ਸਟ੍ਰੋਕ ਜਾਂ ਦਿਲ ਦੇ ਦੌਰੇ ਵਿਚਾਲੇ ਸਬੰਧ ਦਾ ਅਧਿਐਨ ਕੀਤਾ।

watch tv

ਇਸ ਦੌਰਾਨ ਇਹ ਪਾਇਆ ਗਿਆ ਕਿ ਜਿਨ੍ਹਾਂ ਲੋਕਾਂ ਨੂੰ ਵਧੇਰੇ ਟੈਲੀਵਿਜ਼ਨ ਵੇਖਣ ਦੀ ਆਦਤ ਹੈ, ਉਨ੍ਹਾਂ ਨੂੰ ਦਿਲ ਦਾ ਦੌਰਾ ਤੇ ਮੌਤ ਦਾ ਖ਼ਤਰਾ ਵਧੇਰੇ ਹੁੰਦਾ ਹੈ। ਖੋਜਕਰਤਾਵਾਂ ਨੇ ਕਿਹਾ ਕਿ ਅਜਿਹੇ ਲੋਕਾਂ ਵਿੱਚ ਕੈਂਸਰ ਦਾ ਖ਼ਤਰਾ ਵੀ ਵਧੇਰੇ ਹੁੰਦਾ ਹੈ। ਇੱਥੋਂ ਤੱਕ ਕਿ ਲੌਂਗ ਕੈਂਸਰ ਵੀ ਮੌਤ ਦਾ ਕਾਰਨ ਬਣ ਸਕਦਾ ਹੈ।

 

You may also like