Cannes 2022 'ਚ ਦਿਖਾਈਆਂ ਜਾਣਗੀਆਂ ਇਹ ਭਾਰਤੀ ਫਿਲਮਾਂ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

written by Pushp Raj | May 17, 2022

Cannes Film Festival 2022: 75ਵਾਂ ਕਾਨਸ ਫਿਲਮ ਫੈਸਟੀਵਲ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਸ ਸਾਲ ਕਾਨਸ ਫਿਲਮ ਫੈਸਟੀਵਲ 'ਚ ਭਾਰਤ ਨੂੰ ਅਧਿਕਾਰਤ 'ਕੰਟਰੀ ਆਫ ਆਨਰ' ਵਜੋਂ ਸ਼ਾਮਲ ਕੀਤਾ ਗਿਆ ਹੈ। ਇਸ ਵਿਸ਼ੇਸ਼ ਸਨਮਾਨ ਦੇ ਨਾਲ, ਬਹੁਤ ਸਾਰੇ ਭਾਰਤੀ ਸੈਲੇਬਸ ਪਹਿਲੀ ਵਾਰ ਕਾਨਸ 2022 ਦੇ ਰੈੱਡ ਕਾਰਪੇਟ 'ਤੇ ਚੱਲਦੇ ਹੋਏ ਨਜ਼ਰ ਆਉਣਗੇ। ਕਾਨਸ ਫਿਲਮ ਫੈਸਟੀਵਲ ਇਸ ਵਾਰ ਕਈ ਭਾਰਤੀ ਫਿਲਮਾਂ ਵੀ ਵਿਖਾਇਆਂ ਜਾਣਗੀਆਂ, ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਵਾਰ ਕਿਹੜੀਆਂ ਭਾਰਤੀ ਫਿਲਮਾਂ ਇਸ ਸਮਾਗਮ ਵਿੱਚ ਪ੍ਰਦਰਸ਼ਿਤ ਕੀਤੀਆਂ ਜਾ ਰਹੀਆਂ ਹਨ।

Image Source: Google

ਇਸ ਕਾਨਸ ਫਿਲਮ ਫੈਸਟੀਵਲ ਦੇ ਵਿੱਚ ਕਈ ਭਾਰਤੀ ਸੈਲਬ੍ਰੀਟੀਜ਼ ਪਹਿਲੀ ਵਾਰ ਸ਼ਾਮਲ ਹੋ ਰਹੇ ਹਨ। ਇਸ ਤੋਂ ਪਹਿਲਾਂ ਐਸ਼ਵਰਿਆ ਰਾਏ, ਦੀਪਿਕਾ ਪਾਦੁਕੋਣ, ਸੋਨਮ ਕਪੂਰ ਅਤੇ ਹਿਨਾ ਖਾਨ ਆਦਿ ਨੇ ਕਾਨਸ ਫਿਲਮ ਫੈਸਟੀਵਲ ਵਿੱਚ ਭਾਰਤ ਦੀ ਨੁਮਾਇੰਦਗੀ ਕਰਕੇ ਸਾਡੇ ਦੇਸ਼ ਦਾ ਮਾਣ ਵਧਾਇਆ ਹੈ। ਇਸ ਫੈਸਟੀਵਲ ਦੇ ਵਿੱਚ ਭਾਰਤ ਦੇ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਵੀ ਹਿੱਸਾ ਲੈ ਰਹੇ ਹਨ।

Image Source: Google

ਇਸ ਫਿਲਮ ਫੈਸਟੀਵਲ ਦੇ ਵਿੱਚ ਭਾਰਤ ‘ਗੋਜ਼ ਟੂ ਕਾਨਸ ਸੈਕਸ਼ਨ’ ਵਿੱਚ ਕਈ ਫਿਲਮਾਂ ਵੀ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਕਾਨਸ ਫਿਲਮ ਫੈਸਟੀਵਲ 'ਚ ਫਿਲਮ ਨਿਰਮਾਤਾ ਸਤਿਆਜੀਤ ਰੇ ਦੀ ਇੱਕ ਦੁਰਲੱਭ ਫਿਲਮ "ਪ੍ਰਾਈਡ" ਦੀ ਵਿਸ਼ੇਸ਼ ਸਕ੍ਰੀਨਿੰਗ ਵਿੱਚ ਕੀਤੀ ਜਾਵੇਗੀ। ਇਸ ਤੋਂ ਇਲਾਵਾ 5 ਭਾਰਤੀ ਫਿਲਮਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ।

Cannes 2022 'ਚ ਦਿਖਾਈਆਂ ਜਾਣ ਵਾਲੀਆਂ ਭਾਰਤੀ ਫਿਲਮਾਂ

ਰਾਕੇਟਰੀ - ਨਾਂਬੀ ਇਫੈਕਟ
ਆਰ ਮਾਧਵਨ ਦੀ ਫਿਲਮ ਰਾਕੇਟਰੀ - ਦਿ ਨਾਂਬੀ ਇਫੈਕਟ ਕਾਨਸ 2022 ਵਿੱਚ ਪ੍ਰਦਰਸ਼ਿਤ ਹੋਣ ਵਾਲੀ ਹੈ। ਇਹ ਫਿਲਮ ਵਿਗਿਆਨੀ ਨਾਂਬੀ ਦੇ ਜੀਵਨ 'ਤੇ ਆਧਾਰਿਤ ਹੈ। ਨਾਂਬੀ ISRO (ਭਾਰਤੀ ਪੁਲਾੜ ਖੋਜ ਸੰਗਠਨ) ਦਾ ਇੱਕ ਸਾਬਕਾ ਵਿਗਿਆਨੀ ਅਤੇ ਏਰੋਸਪੇਸ ਇੰਜੀਨੀਅਰ ਸੀ। ਉਹ ਇੱਕ ਜਾਸੂਸੀ ਘੁਟਾਲੇ ਵਿੱਚ ਫਸ ਗਿਆ ਸੀ। ਇਸ ਫਿਲਮ 'ਚ ਮਾਧਵਨ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਆਰ ਮਾਧਵਨ ਨੇ ਖ਼ੁਦ ਇਸ ਫਿਲਮ ਦਾ ਨਿਰਦੇਸ਼ਨ ਅਤੇ ਨਿਰਮਾਣ ਵੀ ਕੀਤਾ ਹੈ। ਇਸ ਨੂੰ ਲੈ ਕੇ ਦਰਸ਼ਕਾਂ ਵਿਚ ਕਾਫੀ ਸਮੇਂ ਤੋਂ ਉਤਸ਼ਾਹ ਹੈ।

ਗੋਦਾਵਰੀ
ਨਿਖਿਲ ਮਹਾਜਨ ਦੀ ਮਰਾਠੀ ਫਿਲਮ ਗੋਦਾਵਰੀ ਕਾਨਸ 2022 ਵਿੱਚ ਪ੍ਰਦਰਸ਼ਿਤ ਹੋਣ ਵਾਲੀ ਹੈ। ਫਿਲਮ ਦੀ ਕਹਾਣੀ ਇੱਕ ਅਜਿਹੇ ਪਰਿਵਾਰ ਦੀ ਹੈ ਜੋ ਮੌਤ ਦੇ ਦਰਦ ਨਾਲ ਜੂਝ ਰਿਹਾ ਹੈ। ਇੱਕ ਮੌਤ ਜੋ ਉਹ ਜਾਣਦੇ ਸਨ ਅਤੇ ਦੂਸਰੇ ਲਈ ਤਿਆਰ ਨਹੀਂ ਸਨ। ਨਾਸਿਕ ਦੇ ਗੋਦਾਵਰੀ ਬੀਚ 'ਤੇ ਸਥਿਤ, ਫਿਲਮ ਦਾ ਵੈਨਕੂਵਰ ਇੰਟਰਨੈਸ਼ਨਲ ਫਿਲਮ ਫੈਸਟੀਵਲ 2021 ਵਿੱਚ ਵਿਸ਼ਵ ਪ੍ਰੀਮੀਅਰ ਹੋਇਆ ਸੀ।


ਅਲਫ਼ਾ, ਬੀਟਾ, ਗਾਮਾ
ਅਲਫ਼ਾ, ਬੀਟਾ, ਗਾਮਾ ਇੱਕ ਹਿੰਦੀ ਫ਼ਿਲਮ ਹੈ ਜਿਸ ਦਾ ਨਿਰਦੇਸ਼ਨ ਸ਼ੰਕਰ ਸ੍ਰੀਕੁਮਾਰ ਨੇ ਕੀਤਾ ਹੈ। ਇਹ ਕਹਾਣੀ ਇੱਕ ਜੈਅ ਨਾਂਅ ਦੇ ਵਿਅਕਤੀ ਦੀ ਕਹਾਣੀ ਹੈ। ਜਿਸ ਦਾ ਨਿਰਦੇਸ਼ਨ ਕਰੀਅਰ ਕਾਫੀ ਖਰਾਬ ਚੱਲ ਰਿਹਾ ਹੈ। ਇਸ ਦੇ ਨਾਲ ਹੀ ਉਸ ਦੀ ਵਿਆਹੁਤਾ ਜ਼ਿੰਦਗੀ ਵੀ ਲਗਭਗ ਖ਼ਤਮ ਹੋਣ ਦੀ ਕਾਗਾਰ 'ਤੇ ਹੈ। ਜੈਅ ਆਪਣੀ ਪ੍ਰੇਮਿਕਾ ਦੇ ਨਾਲ ਜ਼ਿੰਦਗੀ ਵਿੱਚ ਅੱਗੇ ਵੱਧਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਫਿਲਮ ਕਾਨਸ 2022 ਵਿੱਚ ਪ੍ਰਦਰਸ਼ਿਤ ਹੋਣ ਵਾਲੀ ਹੈ।

ਬੂੰਬਾ ਰਾਈਡ
ਆਸਾਮ ਫਿਲਮ ਬੂੰਬਾ ਰਾਈਡ ਕਾਨਸ 2022 ਵਿੱਚ ਪ੍ਰਦਰਸ਼ਿਤ ਹੋਣ ਵਾਲੀ ਹੈ। ਫਿਲਮ ਦਾ ਨਿਰਦੇਸ਼ਨ ਵਿਸ਼ਵਜੀਤ ਬੋਰਾ ਨੇ ਕੀਤਾ ਹੈ। ਇਹ ਫਿਲਮ ਪੇਂਡੂ ਭਾਰਤ ਦੀ ਸਿੱਖਿਆ ਪ੍ਰਣਾਲੀ 'ਤੇ ਆਧਾਰਿਤ ਕਾਮੇਡੀ ਵਿਅੰਗ ਹੈ। ਫਿਲਮ ਦੀ ਸ਼ੂਟਿੰਗ ਅਸਾਮ ਵਿੱਚ ਬ੍ਰਹਮਪੁੱਤਰ ਨਦੀ ਦੇ ਕੰਢੇ ਕੀਤੀ ਗਈ ਹੈ।

ਧੂਈਨੋ
ਫਿਲਮ ਗਮਕ ਘਰ ਫੇਮ ਨਿਰਦੇਸ਼ਕ ਅਚਲ ਮਿਸ਼ਰਾ ਨੇ ਇਸ ਫਿਲਮ ਨੂੰ ਬਣਾਇਆ ਹੈ। ਫਿਲਮ ਇੱਕ ਅਜਿਹੇ ਅਭਿਨੇਤਾ ਬਾਰੇ ਹੈ ਜੋ ਵੱਡਾ ਬਣਨ ਦਾ ਸੁਪਨਾ ਲੈਂਦਾ ਹੈ। ਪਰ ਗੁਜ਼ਾਰਾ ਨਹੀਂ ਕਰ ਸਕਦਾ। ਬਾਅਦ ਵਿੱਚ ਉਹ ਨਗਰ ਪਾਲਿਕਾ ਲਈ ਗਲੀ ਖੇਡ ਕੇ ਆਪਣਾ ਘਰ ਚਲਾਉਂਦਾ ਹੈ।

Image Source: Google

ਹੋਰ ਪੜ੍ਹੋ : Itna Pyaar Karunga: ਆਪਣੇ ਨਵੇਂ ਗੀਤ 'ਚ ਸ਼ਿਪਰਾ ਗੋਇਲ ਨਾਲ ਨਜ਼ਰ ਆਉਣਗੇ ਬੱਬੂ ਮਾਨ

ਟ੍ਰੀ ਫੁੱਲ ਆਫ ਪੈਰੈਂਟਸ
ਨਿਰਦੇਸ਼ਕ ਜੈਰਾਜ ਨੇ ਇਸ ਫਿਲਮ ਦਾ ਨਿਰਮਾਣ ਕੀਤਾ ਹੈ। ਫਿਲਮ ਦੀ ਕਹਾਣੀ ਅੱਠ ਸਾਲ ਦੇ ਲੜਕੇ ਪੁੰਜਨ 'ਤੇ ਆਧਾਰਿਤ ਹੈ। ਪੁੰਜਨ ਛੋਟੀਆਂ-ਛੋਟੀਆਂ ਨੌਕਰੀਆਂ ਕਰਕੇ ਆਪਣਾ ਗੁਜ਼ਾਰਾ ਚਲਾ ਰਿਹਾ ਹੈ। ਇਸੇ ਤਰ੍ਹਾਂ ਉਹ ਆਪਣੇ ਪਰਿਵਾਰ, ਸ਼ਰਾਬੀ ਪਿਤਾ, ਦਾਦਾ ਅਤੇ ਪਰ ਦਾਦਾ ਦੀ ਦੇਖਭਾਲ ਕਰਦਾ ਹੈ। ਇਹ ਮਲਿਆਲਮ ਫਿਲਮ ਨਵਨੀਤ ਫਿਲਮਜ਼ ਵੱਲੋਂ ਬਣਾਈ ਗਈ ਹੈ।

ਕਾਇਆ ਪਲਟ
ਟੀਵੀ ਅਦਾਕਾਰਾ ਹੈਲੀ ਸ਼ਾਹ ਫਿਲਮ 'ਕਾਇਆ ਪਲਟ' ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਇਹ ਇੱਕ ਡਾਰਕ ਥ੍ਰਿਲਰ ਹੈ। ਇਸ ਦੀ ਕਹਾਣੀ ਜੰਮੂ 'ਤੇ ਆਧਾਰਿਤ ਹੈ। ਇਸ ਫਿਲਮ ਦਾ ਪੋਸਟਰ ਕਾਨਸ 2022 'ਚ ਸਾਹਮਣੇ ਆਵੇਗਾ।

You may also like