ਸਾਦਗੀ ਤੇ ਸੁੰਦਰਤਾ ਦੇ ਨਾਲ ਭਰੀ ਨਿਮਰਤ ਖਹਿਰਾ ਦੀਆਂ ਇਹ ਤਸਵੀਰਾਂ ਦਰਸ਼ਕਾਂ ਨੂੰ ਆ ਰਹੀਆਂ ਨੇ ਖੂਬ ਪਸੰਦ

written by Lajwinder kaur | December 10, 2021

ਨਿਮਰਤ ਖਹਿਰਾ (Nimrat Khaira ) ਜਿੱਥੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤ ਰਹੀ ਹੈ, ਉੱਥੇ ਹੀ ਉਹ ਆਪਣੀ ਗਾਇਕੀ ਦੇ ਨਾਲ ਵੀ ਹਰ ਕਿਸੇ ਨੂੰ ਮੋਹ ਲੈਂਦੀ ਹੈ । ਹਾਲ ‘ਚ ਉਹ ਫ਼ਿਲਮ ‘ਤੀਜਾ ਪੰਜਾਬ’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਈ ਹੈ। ਅਜਿਹੇ 'ਚ ਨਿਮਰਤ ਖਹਿਰਾ ਦੀਆਂ ਨਵੀਆਂ ਤਸਵੀਰਾਂ ਖੂਬ ਸਰੁਖੀਆਂ ਵਟੋਰ ਰਹੀਆਂ ਹਨ।

inside imge of amber deep singh and nimrat khaira

ਹੋਰ ਪੜ੍ਹੋ : ਕੌਰ ਬੀ ਅਤੇ ਦਿਲਪ੍ਰੀਤ ਢਿੱਲੋਂ ਦਾ ਨਵਾਂ ਗੀਤ ‘ਕੰਮ ਵੈਲੀਆਂ ਵਾਲੇ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ
ਜੀ ਹਾਂ ਨਿਮਰਤ ਖਹਿਰਾ ਨੇ ਆਪਣੀਆਂ ਦੋ ਖ਼ੂਬਸੂਰਤ ਅਤੇ ਸਾਦਗੀ ਦੇ ਨਾਲ ਭਰੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ। ਜੋ ਕਿ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਹੀਆਂ ਨੇ। ਜੀ ਹਾਂ ਨਿਮਰਤ ਖਹਿਰਾ ਜ਼ਿਆਦਾਤਰ ਪੰਜਾਬੀ ਆਊਟਫਿੱਟ 'ਚ ਨਜ਼ਰ ਆਉਂਦੀ ਹੈ। ਜਿਸ ਕਰਕੇ ਉਨ੍ਹਾਂ ਦੀ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ।

inside image of nimrat khaira new pic

ਤਸਵੀਰਾਂ ਵਿੱਚ ਦਿਖਾਇਆ ਗਿਆ ਹੈ ਕਿ ਨਿਮਰਤ ਇੱਕ ਗੁਲਾਬੀ ਰੰਗ ਦੇ ਸਟਾਈਲਿਸ਼ ਦੁਪੱਟੇ, ਗੂੜ੍ਹੇ ਨੀਲੇ ਮਖਮਲੀ ਲਹਿੰਗਾ ਅਤੇ ਹੱਥਾਂ ‘ਚ ਕਢਾਈ ਵਾਲੇ ਬਟੂਆ ਲਿਆ ਹੋਇਆ ਹੈ। ਦਰਸ਼ਕਾਂ ਨੂੰ ਇਹ ਤਸਵੀਰਾਂ ਖੂਬ ਪਸੰਦ ਆ ਰਹੀਆਂ ਨੇ। ਦੋਵਾਂ ਪੋਸਟਾਂ ਉੱਤੇ ਲੱਖ ਤੋਂ ਵੱਧ ਲਾਈਕਸ ਅਤੇ ਕਮੈਂਟ ਆ ਚੁੱਕੇ ਹਨ।

ਹੋਰ ਪੜ੍ਹੋ : ਪਰਮੀਸ਼ ਵਰਮਾ ‘ਤੇ ਇੱਕ ਵਾਰ ਫਿਰ ਸ਼ੈਰੀ ਮਾਨ ਨੇ ਕੱਸਿਆ ਤੰਜ਼ ਅਤੇ ਨਾਲ ਹੀ ਲਪੇਟੇ ‘ਚ ਲਿਆ ਬਾਦਸ਼ਾਹ, ਇੰਸਟਾ ਸਟੋਰੀ ‘ਚ ਕਹੀ ਇਹ ਗੱਲ…

ਦੱਸ ਦਈਏ ਨਿਮਰਤ ਖਹਿਰਾ ਜੋ ਕਿ ਬਹੁਤ ਜਲਦ ਦਿਲਜੀਤ ਦੋਸਾਂਝ ਦੇ ਨਾਲ ਆਪਣਾ ਨਵਾਂ ਗੀਤ ‘WHAT VE’ ਲੈ ਕੇ ਆ ਰਹੇ ਨੇ। ਇਸ ਤੋਂ ਇਲਾਵਾ ਉਹ ਬਹੁਤ ਜਲਦ ਪੰਜਾਬੀ ਫ਼ਿਲਮ ਜੋੜੀ ਚ ਵੀ ਨਜ਼ਰ ਆਵੇਗੀ। ਦੱਸ ਦਈਏ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਸੁਪਰ ਹਿੱਟ ਗੀਤ ਦੇ ਚੁੱਕੀ ਹੈ। ਨਿਮਰਤ ਖਹਿਰਾ ਬਹੁਤ ਜਲਦ ਆਪਣੀ ਨਵੀਂ ਮਿਊਜ਼ਿਕ ਐਲਬਮ ‘ਨਿੰਮੋ’ ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੀ ਹੈ। ਇਸ ਦੇ ਨਾਲ ਹੀ ਨਿਮਰਤ ਖਹਿਰਾ ਸਰਗੁਨ ਮਹਿਤਾ ਤੇ ਐਮੀ ਵਿਰਕ ਦੇ ਨਾਲ ‘ਸੌਂਕਣ ਸੌਂਕਣੇ’ ਵਿੱਚ ਵੀ ਜਲਦ ਹੀ ਨਜ਼ਰ ਆਏਗੀ । ਨਿਮਰਤ ਖਹਿਰਾ ਨੇ ਬਤੌਰ ਗਾਇਕਾ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਜਿਸ ਤੋਂ ਬਾਅਦ ਉਸ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ।

 

 

View this post on Instagram

 

A post shared by Nimrat Khaira (@nimratkhairaofficial)

You may also like