ਸੋਸ਼ਲ ਮੀਡੀਆ ‘ਤੇ ਛਾਈਆਂ ਬੱਬੂ ਮਾਨ ਤੇ ਕਰਨ ਔਜਲਾ ਦੀਆਂ ਇਹ ਤਸਵੀਰਾਂ

written by Lajwinder kaur | February 18, 2021

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦਿੱਗਜ ਗਾਇਕ ਬੱਬੂ ਮਾਨ ਅਜਿਹੇ ਗਾਇਕ ਨੇ ਜਿਨ੍ਹਾਂ ਦੀ ਚਾਹੁਣ ਵਾਲਿਆਂ ਦੀ ਲੰਬੀ ਚੌੜੀ ਫੈਨ ਲਿਸਟ ਹੈ। ਪੰਜਾਬੀ ਮਿਊਜ਼ਿਕ ਜਗਤ ਦੇ ਕਈ ਨਾਮੀ ਗਾਇਕ ਵੀ ਬੱਬੂ ਮਾਨ ਦੇ ਕੱਟੜ ਫੈਨ ਨੇ। babbu maan and karan aujla ਹੋਰ ਪੜ੍ਹੋ :ਗਾਇਕ ਇੰਦਰਜੀਤ ਨਿੱਕੂ ਨੇ ਵਿਆਹ ਦੀ ਵਰ੍ਹੇਗੰਢ ‘ਤੇ ਪਿਆਰੀ ਜਿਹੀ ਪੋਸਟ ਪਾ ਕੇ ਪਤਨੀ ਨੂੰ ਕੀਤਾ ਵਿਸ਼, ਪ੍ਰਸ਼ੰਸਕ ਵੀ ਕਮੈਂਟ ਕਰਕੇ ਜੋੜੀ ਨੂੰ ਦੇ ਰਹੇ ਨੇ ਮੁਬਾਰਕਾਂ


ਜੀ ਹਾਂ ਗਾਇਕ ਕਰਨ ਔਜਲਾ ਤੇ ਬੱਬੂ ਮਾਨ ਦੇ ਇਕੱਠਿਆਂ ਦੀਆਂ ਤਸਵੀਰਾਂ ਸ਼ੋਸਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਹੀਆਂ ਨੇ। ਦਰਸ਼ਕਾਂ ਨੂੰ ਦੋਵਾਂ ਗਾਇਕਾਂ ਦੀਆਂ ਇਹ ਤਸਵੀਰਾਂ ਖੂਬ ਪਸੰਦ ਆ ਰਹੀਆਂ ਨੇ। ਪ੍ਰਸ਼ੰਸਕ ਦੋਵਾਂ ਨੂੰ ਇਕੱਠੇ ਦੇਖਕੇ ਕਾਫੀ ਉਤਸੁਕ ਨਜ਼ਰ ਆਏ । ਜਿਸ ਕਰਕੇ ਕਈ ਵਾਇਰਲ ਪੇਜ਼ਾਂ ਉੱਤੇ ਇਹ ਤਸਵੀਰਾਂ ਸ਼ੇਅਰ ਹੋ ਰਹੀਆਂ ਨੇ। ਦੱਸ ਦਈਏ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਗੀਤਾਂ ਦੀ ਮਸ਼ੀਨ ਨਾਲ ਫੇਮਸ ਕਰਨ ਔਜਲਾ ਵੀ ਬੱਬੂ ਮਾਨ ਦੇ ਫੈਨ ਨੇ। ਉਨ੍ਹਾਂ ਦੇ ਗੀਤਾਂ ‘ਚ ਵੀ ਅਕਸਰ ਬੱਬੂ ਮਾਨ ਦਾ ਜ਼ਿਕਰ ਸੁਣਨ ਨੂੰ ਮਿਲਦਾ ਹੈ। ਜੇ ਗੱਲ ਕਰੀਏ ਗਾਇਕ ਬੱਬੂ ਮਾਨ ਦੇ ਵਰਕ ਫਰੰਟ ਦੀ ਤਾਂ ਉਹ ਏਨੀਂ ਦਿਨੀ ਬੈਕ ਟੂ ਬੈਕ ਕਿਸਾਨੀ ਗੀਤ ਲੈ ਕੇ ਆ ਰਹੇ ਨੇ। ਉਧਰ ਕਰਨ ਔਜਲਾ ਵੀ ਬਹੁਤ ਜਲਦ ਦਿਲਪ੍ਰੀਤ ਢਿਲੋਂ ਦੇ ਗਾਣੇ ‘ਚ ਫੀਚਰਿੰਗ ਕਰਦੇ ਹੋਏ ਦਿਖਾਈ ਦੇਣਗੇ। dilpreet dhillon shared his album next chapter's first song poster

 
View this post on Instagram
 

A post shared by Karan Aujla (@offical_karanaujla)

0 Comments
0

You may also like