
ਦੇਸ਼ ਭਰ ‘ਚ ਹੋਲੀ (Holi 2022) ਦੇ ਤਿਉਹਾਰ ਦੀਆਂ ਰੌਣਕਾਂ ਹਨ । 18 ਮਾਰਚ ਨੂੰ ਹੋਲੀ ਦਾ ਤਿਉਹਾਰ ਦੇਸ਼ ਭਰ ‘ਚ ਧੂਮਧਾਮ ਦੇ ਨਾਲ ਮਨਾਇਆ ਜਾਵੇਗਾ । ਹੋਲੀ ਰੰਗਾਂ ਦਾ ਤਿਉਹਾਰ ਹੈ ਅਤੇ ਇਸ ਮੌਕੇ ‘ਤੇ ਹਰ ਕੋਈ ਇੱਕ ਦੂਜੇ ਨੂੰ ਰੰਗ ਗੁਲਾਲ ਲਗਾ ਕੇ ਇਸ ਤਿਉਹਾਰ ਦੀਆਂ ਖੁਸ਼ੀਆਂ ਮਨਾਉਂਦਾ ਹੈ । ਹੋਲੀ ਦੇ ਮੌਕੇ ‘ਤੇ ਲੋਕ ਰੰਗਾਂ ਦੇ ਨਾਲ ਨਾਲ ਮਠਿਆਈ ਵੰਡ ਕੇ ਇਸ ਤਿਉਹਾਰ ਦੀਆਂ ਖੁਸ਼ੀਆਂ ਮਨਾਉਂਦੇ ਹਨ। ਹੋਲੀ ਦਾ ਤਿਉਹਾਰ ਹੋਵੇ ਤੇ ਪੰਜਾਬੀ ਗੀਤਾਂ ਦੀ ਗੱਲ ਨਾ ਹੋਵੇ ਅਜਿਹਾ ਕਿਵੇਂ ਹੋ ਸਕਦਾ ਹੈ । ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਪੰਜਾਬੀ ਗੀਤਾਂ (Holi Songs) ਬਾਰੇ ਦੱਸਾਂਗੇ ਜੋ ਹੋਲੀ ਦੇ ਤਿਉਹਾਰ ਦਾ ਮਜ਼ਾ ਦੁੱਗਣਾ ਕਰ ਦੇਣਗੇ ।

ਹੋਰ ਪੜ੍ਹੋ : ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਇਸ ਬੱਚੇ ਦਾ ਕਿਊਟ ਵੀਡੀਓ, ਹਰ ਕਿਸੇ ਦਾ ਜਿੱਤ ਰਿਹਾ ਦਿਲ
ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਰਵਨੀਤ ਦੇ ਗੀਤ ‘ਗੁਲਾਲ’ ਦੀ । ਜੀ ਹਾਂ ਇਹ ਗੀਤ ਤੁਸੀਂ ਆਪਣੀ ਗਰਲ ਫ੍ਰੈਂਡ ਦੇ ਨਾਲ ਸ਼ੇਅਰ ਕਰ ਸਕਦੇ ਹੋ ਜੇ ਤੁਸੀਂ ਉਸ ਦੇ ਨਾਲ ਹੋਲੀ ਮਨਾਉਣ ਲਈ ਜਾ ਰਹੇ ਹੋ । ਇਸ ਦੇ ਨਾਲ ਹੀ ਸ਼ੈਰੀ ਮਾਨ ਨੇ ਵੀ ਹੋਲੀ ਦੇ ਤਿਉਹਾਰ ਨੂੰ ਆਪਣੇ ਹੀ ਅੰਦਾਜ਼ ‘ਚ ਮਨਾਉਂਦੇ ਨਜ਼ਰ ਆ ਰਹੇ ਹਨ ।

ਉਹ ਹੋਲੀ ਦੇ ਮੌਕੇ ‘ਤੇ ਬਿਨਾਂ ਪੁਲਿਸ ਦੀ ਪਰਵਾਹ ਕੀਤੇ ਹੀ ਆਪਣੀ ਸਹੇਲੀ ਨੂੰ ਰੰਗ ਲਗਾਉਣ ਦੇ ਲਈ ਪਹੁੰਚਦੇ ਨਜ਼ਰ ਆ ਰਹੇ ਹਨ । ਇਹ ਗੀਤ ਵੀ ਤੁਹਾਡੇ ਹੋਲੀ ਦੇ ਤਿਉਹਾਰ ਨੂੰ ਦੁੱਗਣਾ ਰੰਗੀਨ ਬਣਾ ਦੇਵੇਗਾ।ਹੋਲੀ ਦੇ ਮੌਕੇ ‘ਤੇ ਬੱਬੂ ਮਾਨ ਦਾ ਗੀਤ ਵੀ ਤੁਹਾਡੇ ਮੂਡ ਨੂੰ ਕਿਸਾਨਾਂ ਬਾਰੇ ਸੋਚਣ ਦੇ ਲਈ ਮਜਬੂਰ ਕਰ ਸਕਦਾ ਹੈ । ਇਸ ਗੀਤ ਨੂੰ ਕਿਸਾਨਾਂ ਨੂੰ ਸਮਰਪਿਤ ਕੀਤਾ ਗਿਆ ਹੈ । ਕਿਉਂਕਿ ਕਿਸਾਨਾਂ ਦੀਆਂ ਖੁਸ਼ੀਆਂ ਅਕਸਰ ਕਦੇ ਕੁਦਰਤੀ ਆਫਤਾਂ ਅਤੇ ਕਦੇ ਸਰਕਾਰ ਦੀਆਂ ਬੇਰੁਖੀਆਂ ਦਾ ਸ਼ਿਕਾਰ ਹੁੰਦੇ ਹਨ ।