
ਅਨੁਸ਼ਕਾ ਸ਼ਰਮਾ (Anushka Sharma) ਦੇ ਨਾਲ-ਨਾਲ ਇਨ੍ਹੀਂ ਦਿਨੀਂ ਉਨ੍ਹਾਂ ਦੇ ਭਰਾ ਦੀ ਵੀ ਖੂਬ ਚਰਚਾ ਹੋ ਰਹੀ ਹੈ । ਦਰਅਸਲ ਅਨੁਸ਼ਕਾ ਦਾ ਭਰਾ (Brother) ਇੱਕ ਅਦਾਕਾਰਾ ਦੇ ਨਾਲ ਆਪਣੀ ਰਿਲੇਸ਼ਨਸ਼ਿਪ ਨੂੰ ਲੈ ਕੇ ਚਰਚਾ ‘ਚ ਹੈ । ਅਨੁਸ਼ਕਾ ਦੇ ਭਰਾ ਕਰੁਣੇਸ਼ ਸ਼ਰਮਾ ਦੇ ਨਾਲ ਤ੍ਰਿਪਤੀ ਡਿਮਰੀ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ ।

ਹੋਰ ਪੜ੍ਹੋ : ਲਾਇਬ੍ਰੇਰੀ ‘ਚ ਇਸ ਮੁੰਡੇ ਨੂੰ ਨਿਹਾਰਦੀ ਨਜ਼ਰ ਆਈ ਅਦਾਕਾਰਾ ਨੀਰੂ ਬਾਜਵਾ, ਵੀਡੀਓ ਹੋ ਰਿਹਾ ਵਾਇਰਲ
ਤ੍ਰਿਪਤੀ ਡਿਮਰੀ ਦੇ ਨਾਲ ਕਰੁਣੇਸ਼ ਸ਼ਰਮਾ ਦੇ ਨਾਲ ਤ੍ਰਿਪਤੀ ਨੇ ਇੱਕ ਰੋਮਾਂਟਿਕ ਤਸਵੀਰ ਵੀ ਸਾਂਝੀ ਕੀਤੀ ਹੈ ।ਜਿਸ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਦੇ ਵੱਲੋਂ ਕਈ ਕਿਆਸ ਲਗਾਏ ਜਾ ਰਹੇ ਹਨ । ਉਨ੍ਹਾਂ ਵੱਲੋਂ ਕਿਆਸ ਲਗਾਏ ਜਾ ਰਹੇ ਹਨ ਕਿ ਇਸ ਜੋੜੇ ਨੇ ਆਪਣੀ ਇਸ ਫੋੋਟੋ ਦੇ ਨਾਲ ਆਪਣੀ ਰਿਲੇਸ਼ਨਸ਼ਿਪ ਦਾ ਵੀ ਐਲਾਨ ਕੀਤਾ ਹੈ ।

ਨਵੇਂ ਸਾਲ ਦੇ ਮੌਕੇ ‘ਤੇ ਅਦਾਕਾਰਾ ਨੇ ਆਪਣੀ ਰੋਮਾਂਟਿਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਅਦਾਕਾਰਾ ਕਰੁਣੇਸ਼ ਨੂੰ ਗਲ ਨਾਲ ਲਗਾਈ ਦਿਖਾਈ ਦੇ ਰਹੀ ਹੈ । ਇਸ ਤੋਂ ਇਲਾਵਾ ਦੋਵਾਂ ਦੀਆਂ ਹੋਰ ਵੀ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ ।ਤ੍ਰਿਪਤੀ ਡਿਮਰੀ ਆਪਣੀ ਵੈੱਬ ਸੀਰੀਜ਼ ‘ਕਲਾ’ ਨੂੰ ਲੈ ਕੇ ਚਰਚਾ ਹੈ ।

ਜਿਸ ਦਾ ਟ੍ਰੇਲਰ ਵੀ ਬੀਤੇ ਦਿਨੀਂ ਰਿਲੀਜ਼ ਹੋਇਆ ਸੀ । ਇਸ ਵੈੱਬ ਸੀਰੀਜ਼ ‘ਚ ਅਨੁਸ਼ਕਾ ਸ਼ਰਮਾ ਵੀ ਨਜ਼ਰ ਆਏ ਸਨ । ਅਨੁਸ਼ਕਾ ਸ਼ਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਜਲਦ ਹੀ ਉਹ ਹੋਰ ਵੀ ਕਈ ਪ੍ਰੋਜੈਕਟਸ ‘ਚ ਨਜ਼ਰ ਆਏਗੀ ।
View this post on Instagram