ਡਾਂਸ ਦੀ ਪ੍ਰੈਕਟਿਸ ਦੌਰਾਨ ਬੁਰੀ ਤਰ੍ਹਾਂ ਡਿੱਗੀ ਇਹ ਅਦਾਕਾਰਾ, ਵੀਡੀਓ ਹੋ ਰਿਹਾ ਵਾਇਰਲ

written by Shaminder | October 01, 2022 05:57pm

ਸੋਸ਼ਲ ਮੀਡੀਆ ‘ਤੇ ਅਦਾਕਾਰਾ ਰੂਬੀਨਾ ਦਿਲੈਕ (Rubina Dilaik) ਦਾ ਇੱਕ ਵੀਡੀਓ ਵਾਇਰਲ (Video Viral) ਹੋ ਰਿਹਾ ਹੈ । ਇਸ ਵੀਡੀਓ ‘ਚ ਅਦਾਕਾਰਾ ਡਾਂਸ ਦੀ ਪ੍ਰੈਕਟਿਸ ਕਰਦੀ ਹੋਈ ਨਜ਼ਰ ਆ ਰਹੀ ਹੈ । ਪਰ ਇਸੇ ਦੌਰਾਨ ਅਚਾਨਕ ਉਸਦਾ ਬੈਲੇਂਸ ਵਿਗੜ ਗਿਆ ਅਤੇ ਉਹ  ਡਿੱਗ  ਗਈ ।  ਉਸ ਦੇ ਨਾਲ ਉਸ ਦਾ ਟ੍ਰੇਨਰ ਸੀ ।  

image from instagram

ਹੋਰ ਪੜ੍ਹੋ : ਪਾਕਿਸਤਾਨੀ ਅਦਾਕਾਰ ਦੇ ਨਾਲ ਡੇਟਿੰਗ ਦੀਆਂ ਖ਼ਬਰਾਂ ‘ਤੇ ਅਮੀਸ਼ਾ ਪਟੇਲ ਨੇ ਦਿੱਤਾ ਰਿਐਕਸ਼ਨ, ਕਿਹਾ ‘ਇਹ ਮਾਮਲਾ ਬਹੁਤ ਕਰੇਜ਼ੀ ਅਤੇ….’

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਖੂਬ ਵੇਖਿਆ ਜਾ ਰਿਹਾ ਹੈ । ਰੁਬੀਨਾ ਦਿਲੈਕ ਦੇ ਇਸ ਵੀਡੀਓ ‘ਤੇ ਉਸ ਦੇ ਪ੍ਰਸ਼ੰਸਕ ਵੀ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ । ਦਰਅਸਲ ਅਦਾਕਾਰਾ ਰੁਬੀਨਾ ਦਿਲੈਕ ਇਨੀਂ ਦਿਨੀਂ ‘ਝਲਕ ਦਿਖਲਾ ਜਾ’ ਦੇ ਮੰਚ ‘ਤੇ ਦਿਖਾਈ ਦੇ ਰਹੀ ਹੈ ।

ਹੋਰ ਪੜ੍ਹੋ :  ਟਿਕਟੌਕ ਸਟਾਰ ਕਿਲੀ ਪਾਲ ਨੇ ਦਿਲਜੀਤ ਦੋਸਾਂਝ ਦੇ ‘ਕੋਕਾ’ ਗੀਤ ‘ਤੇ ਬਣਾਇਆ ਸ਼ਾਨਦਾਰ ਵੀਡੀਓ, ਗਾਇਕ ਨੇ ਕੀਤਾ ਸਾਂਝਾ

ਜੱਜ ਸਾਹਿਬਾਨ ਦੇ ਵੱਲੋਂ ਵੀ ਉਸ ਦੀ ਪਰਫਾਰਮੈਂਸ ਦੀ ਖੂਬ ਤਾਰੀਫ ਕੀਤੀ ਜਾ ਰਹੀ ਹੈ । ਇਸ ਦੇ ਪਿੱਛੇ ਉਸ ਦੀ ਅਣਥੱਕ ਮਿਹਨਤ ਹੈ । ਪਰ ਡਾਂਸ ਦੇ ਦੌਰਾਨ ਜਦੋਂ ਉਹ ਪ੍ਰੈਕਟਿਸ ਕਰ ਰਹੀ ਸੀ ਤਾਂ ਅਚਾਨਕ ਉਸ ਦਾ ਬੈਲੇਂਸ ਵਿਗੜ ਗਿਆ ਅਤੇ ਉਹ ਡਿੱਗਦੀ ਡਿੱਗਦੀ ਬਚ ਗਈ ।

ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿੱਥੇ ਪ੍ਰਸ਼ੰਸਕ ਅਦਾਕਾਰਾ ਦੀ ਮਿਹਨਤ ਦੀ ਤਾਰੀਫ ਕਰ ਰਹੇ ਹਨ । ਉੱਥੇ ਹੀ ਉਸ ਦੇ ਵੱਲੋਂ ਸ਼ੋਅ ਦੇ ਵਿੱਚ ਪਰਫਾਰਮ ਕਰਨ ਲਈ ਕੀਤੀ ਜਾ ਰਹੀ ਮਿਹਨਤ ਦੀ ਵੀ ਸ਼ਲਾਘਾ ਕਰ ਰਿਹਾ ਹੈ ।

 

View this post on Instagram

 

A post shared by Bollywood Buzz (@bollytellybuzz)

You may also like