ਭੰਗੜੇ ਦੇ ਇਸ ਗਰੁੱਪ ਨੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦੇ ਹੋਏ ‘LEVELS’ ਗੀਤ ‘ਤੇ ਪਾਇਆ ਸ਼ਾਨਦਾਰ ਭੰਗੜਾ, ਹਰ ਕੋਈ ਕਰ ਰਿਹਾ ਹੈ ਤਾਰੀਫ਼

Reported by: PTC Punjabi Desk | Edited by: Lajwinder kaur  |  July 21st 2022 05:58 PM |  Updated: July 21st 2022 05:42 PM

ਭੰਗੜੇ ਦੇ ਇਸ ਗਰੁੱਪ ਨੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦੇ ਹੋਏ ‘LEVELS’ ਗੀਤ ‘ਤੇ ਪਾਇਆ ਸ਼ਾਨਦਾਰ ਭੰਗੜਾ, ਹਰ ਕੋਈ ਕਰ ਰਿਹਾ ਹੈ ਤਾਰੀਫ਼

ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਸਿੱਧੂ ਮੂਸੇਵਾਲਾ ਜੋ ਕਿ ਭਾਵੇਂ ਇਸ ਸੰਸਾਰ ਤੋਂ ਚੱਲੇ ਗਏ ਨੇ, ਪਰ ਉਹ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਚ ਹਮੇਸ਼ਾ ਜ਼ਿੰਦਾ ਰਹਿਣਗੇ। ਇਸ ਗੱਲ ਦਾ ਸਬੂਤ ਦਿੰਦੇ ਨੇ ਸੋਸ਼ਲ ਮੀਡੀਆ ਉੱਤੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਵਾਲੀਆਂ ਵੀਡੀਓਜ਼।

Sidhu-Moosewala-1 Image Source: Instagram

ਜਿਸ ‘ਚ ਕੋਈ ਤਸਵੀਰਾਂ ਰਾਹੀਂ, ਕੋਈ ਗੀਤਾਂ ਰਾਹੀਂ, ਕੋਈ ਪੇਂਟਿੰਗ ਰਾਹੀਂ ਪਤਾ ਨਹੀਂ ਪ੍ਰਸ਼ੰਸਕ ਕਿਹੜੇ-ਕਿਹੜੇ ਅੰਦਾਜ਼ ਦੇ ਨਾਲ ਸਿੱਧੂ ਮੂਸੇਵਾਲਾ ਲਈ ਆਪਣਾ ਪਿਆਰ ਜ਼ਾਹਿਰ ਕਰਦੇ ਹਨ। ਅਜਿਹਾ ਹੀ ਇੱਕ ਵੀਡੀਓ ਸਾਹਮਣੇ ਆਇਆ, ਜਿਸ ਚ ਇੱਕ ਭੰਗੜੇ ਗਰੁੱਪ ਨੇ ਖ਼ਾਸ ਅੰਦਾਜ਼ ਨਾਲ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਹੈ। ਜਿਸ ਨੂੰ ਦੇਖ ਕੇ ਹਰ ਕੋਈ ਤਾਰੀਫ ਕੀਤੇ ਬਿਨ੍ਹਾਂ ਨਹੀਂ  ਰਹਿ ਪਾ ਰਿਹਾ ਹੈ।

ਹੋਰ ਪੜ੍ਹੋ : ਅਨੁਸ਼ਕਾ ਸ਼ਰਮਾ ਵਾਂਗ ਕੀ ਆਲੀਆ-ਰਣਬੀਰ ਵੀ ਆਪਣੇ ਬੱਚੇ ਨੂੰ ਲਾਈਮਲਾਈਟ ਤੋਂ ਰੱਖਣਗੇ ਦੂਰ? ਜਾਣੋ ਕੀ ਕਿਹਾ ਅਦਾਕਾਰ ਨੇ

bhangra group video

ਸੋਸ਼ਲ ਮੀਡੀਆ ਉੱਤੇ ਭੰਗੜਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਮੁੰਡੇ-ਕੁੜੀਆਂ ਦੇ ਇਸ ਭੰਗੜੇ ਗਰੁੱਪ ਨੇ ਸਿੱਧੂ ਮੂਸੇਵਾਲਾ ਦੇ ਗੀਤ ਲੇਵਲ ਉੱਤੇ ਸ਼ਾਨਦਾਰ ਭੰਗੜਾ ਪਾਇਆ ਹੈ। Bhangra Empire ਨਾਮ ਦੇ ਇੰਸਟਾਗ੍ਰਾਮ ਪੇਜ਼ ਨੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ। ਜਦੋਂ ਇਹ ਵੀਡੀਓ ਅਫਸਾਨਾ ਖ਼ਾਨ ਦੇਖਿਆ ਤਾਂ ਉਹ ਵੀ ਕਮੈਂਟ ਕਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਪਾਈ। ਉਨ੍ਹਾਂ ਨੇ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਸ ਵੀਡੀਓ ਉੱਤੇ ਇੱਕ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਹਨ।

inside image of bhangra video

ਦੱਸ ਦਈਏ ਸਿੱਧੂ ਮੂਸੇਵਾਲਾ ਜਵਾਹਰਕੇ ਪਿੰਡ ‘ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। 29 ਮਈ ਦਾ ਦਿਨ ਪੰਜਾਬੀ ਮਿਊਜ਼ਿਕ ਜਗਤ ਦੇ ਲਈ ਦੁਖਦ ਖਬਰ ਲੈ ਕੇ ਆਇਆ ਸੀ। ਸਿੱਧੂ ਮੂਸੇਵਾਲਾ ਦੀ ਮੌਤ ਦੀ ਖਬਰ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਬੀਤੇ ਦਿਨੀਂ ਹੀ ਪੰਜਾਬ ਪੁਲਿਸ ਸਿੱਧੂ ਮੂਸੇਵਾਲਾ ਦੇ ਕਤਲਕਾਂਡ ‘ਚ ਸ਼ਾਮਿਲ ਦੋ ਸ਼ਾਰਪ ਸ਼ੂਟਰਾਂ ਨੂੰ ਢੇਰ ਕਰ ਦਿੱਤਾ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network