ਤਸਵੀਰ ‘ਚ ਨਜ਼ਰ ਆ ਰਿਹਾ ਇਹ ਬੱਚਾ ਰਹਿ ਚੁੱਕਿਆ ਹੈ ਬਾਲੀਵੁੱਡ ਦਾ ਮਸ਼ਹੂਰ ਵਿਲੇਨ, ਕੀ ਤੁਸੀਂ ਪਛਾਣਿਆ

written by Shaminder | August 04, 2022

ਬਾਲੀਵੁੱਡ (Bollywood)  ਦੇ ਅਦਾਕਾਰਾਂ ਦੀਆਂ ਪੁਰਾਣੀਆਂ ਤਸਵੀਰਾਂ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਨੂੰ ਬਹੁਤ ਜ਼ਿਆਦਾ ਪਸੰਦ ਵੀ ਕੀਤਾ ਜਾਂਦਾ ਹੈ । ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਸਿਤਾਰੇ ਦੀ ਤਸਵੀਰ ਵਿਖਾਉਣ ਜਾ ਰਹੇ ਹਾਂ ਜਿਸਨੇ ਬਾਲੀਵੁੱਡ ‘ਚ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ ਸੀ । ਇਸ ਸਿਤਾਰੇ ਨੇ ਆਪਣੇ ਨੈਗੇਟਿਵ ਕਿਰਦਾਰਾਂ ਦੇ ਨਾਲ ਬਾਲੀਵੁੱਡ ‘ਚ ਧੱਕ ਪਾਈ ਸੀ ।

Amjad khan image From google

ਹੋਰ ਪੜ੍ਹੋ : ਅਮਜਦ ਖ਼ਾਨ ‘ਗੱਬਰ’ ਦੇ ਰੋਲ ਲਈ ਨਹੀਂ ਸਨ ਪਹਿਲੀ ਪਸੰਦ, ਜਨਮਦਿਨ ‘ਤੇ ਜਾਣੋ ਉਹਨਾਂ ਦੀਆਂ ਕੁਝ ਅਨਸੁਣੀਆਂ ਗੱਲਾਂ

ਇਨ੍ਹਾਂ ਕਿਰਦਾਰਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਉਸ ਦੀ ਇੱਕ ਫ਼ਿਲਮ ਨੇ ਤਾਂ ਸਾਰੇ ਰਿਕਾਰਡ ਹੀ ਤੋੜ ਦਿੱਤੇ ਸਨ ਅਤੇ ਇਸ ਫ਼ਿਲਮ ‘ਚ ਉਨ੍ਹਾਂ ਦੇ ਬਾਲੀਵੁੱਡ ਦੇ ਦੋ ਦਿੱਗਜ ਸਿਤਾਰੇ ਧਰਮਿੰਦਰ ਅਤੇ ਅਮਿਤਾਬ ਬੱਚਨ ਨਜ਼ਰ ਆਏ ਸਨ । ਇਸ ਤੋਂ ਇਲਾਵਾ ਸੰਜੀਵ ਕੁਮਾਰ ਵੀ ਵਿਖਾਈ ਦਿੱਤੇ ਸਨ ।

amjad khan- image From google

ਹੋਰ ਪੜ੍ਹੋ : ਅਦਾਕਾਰਾ ਮਾਲਾ ਸਿਨ੍ਹਾ ਦੇ ਨਾਲ ਨਜ਼ਰ ਆਉਣ ਵਾਲਾ ਇਹ ਬੱਚਾ ਹੈ ਬਾਲੀਵੁੱਡ ਇੰਡਸਟਰੀ ਦਾ ਨਾਮੀ ਚਿਹਰਾ, ਕੀ ਤੁਸੀਂ ਪਛਾਣਿਆ !

ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ । ਅਸੀਂ ਗੱਲ ਕਰ ਰਹੇ ਹਾਂ ਬਾਲੀਵੁੱਡ ਅਦਾਕਾਰ ਅਮਜਦ ਖ਼ਾਨ ਦੀ । ਜਿਨ੍ਹਾਂ ਨੇ ਆਪਣੇ ਨੈਗੇਟਿਵ ਕਿਰਦਾਰਾਂ ਦੇ ਨਾਲ ਧੱਕ ਪਾਈ ਸੀ । ਉਨ੍ਹਾਂ ਦੀ ਪੁਰਾਣੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ।

amjad khan with family-mi

ਜਿਸ ‘ਚ ਉਹ  ਜਿਸ ‘ਚ ਉਹ ਜਯੰਤ ਯਾਨੀ ਕਿ ਆਪਣੇ ਪਿਤਾ ਦੇ ਨਾਲ ਨਜ਼ਰ ਆ ਰਹੇ ਹਨ । ਜਯੰਤ ਦਾ ਅਸਲੀ ਨਾਮ ਜਕਾਰਿਆ ਖ਼ਾਨ ਸੀ ਅਤੇ ਉਨ੍ਹਾਂ ਨੇ ਹਿੰਦੀ ਸਿਨੇਮਾ ‘ਚ ਕਈ ਕਿਰਦਾਰ ਨਿਭਾਏ ਸਨ । ਅਮਜਦ ਖਾਨ ਦੀ ਫ਼ਿਲਮ ‘ਸ਼ੋਅਲੇ’ ਨੇ ਕਾਮਯਾਬੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ ।ਇਸ ਫ਼ਿਲਮ ‘ਚ ਹੇਮਾ ਮਾਲਿਨੀ ਵੀ ਨਜ਼ਰ ਆਈ ਸੀ ।

You may also like