
ਪੰਜਾਬੀ ਇੰਡਸਟਰੀ (Punjabi Industry)ਦੇ ਸਿਤਾਰਿਆਂ ਦੇ ਬਚਪਨ ਦੀਆਂ ਤਸਵੀਰਾਂ (Childhood Pics) ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਅੱਜ ਅਸੀਂ ਤੁਹਾਨੂੰ ਪੰਜਾਬੀ ਇੰਡਸਟਰੀ ਦੇ ਇੱਕ ਅਜਿਹੇ ਸਿਤਾਰੇ ਦੀ ਤਸਵੀਰ ਵਿਖਾਉਣ ਜਾ ਰਹੇ ਹਾਂ । ਜਿਸ ਨੇ ਆਪਣੇ ਗੀਤਾਂ ਦੇ ਨਾਲ ਪੂਰੇ ਦੇਸ਼ ਹੀ ਨਹੀਂ, ਬਲਕਿ ਪੂਰੀ ਦੁਨੀਆ ‘ਚ ਆਪਣੀ ਵੱਖਰੀ ਜਗ੍ਹਾ ਬਣਾ ਲਈ ਹੈ । ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਮੈਂ ਕਿਸ ਦੀ ਗੱਲ ਕਰਨ ਜਾ ਰਹੀ ਹਾਂ ।

ਹੋਰ ਪੜ੍ਹੋ : ਦੋਸਤ ਡਿਪਟੀ ਵੋਹਰਾ ਨੂੰ ਯਾਦ ਕਰ ਭਾਵੁਕ ਹੋਏ ਰਣਜੀਤ ਬਾਵਾ, ਕਿਹਾ ‘ਤੂੰ ਮੇਰੀ ਬੈਕਬੋਨ ਸੀ ਭਾਜੀ’
ਨਹੀਂ ਸਮਝੇ ਤਾਂ ਚੱਲੋਂ ਫਿਰ ਮੈਂ ਤੁਹਾਨੂੰ ਇੱਕ ਹਿੰਟ ਦਿੰਦੀ ਹਾਂ । ਇਸ ਗਾਇਕ ਨੇ ਭਰ ਜਵਾਨੀ ‘ਚ ਇਸ ਫਾਨੀ ਸੰਸਾਰ ਨੁੰ ਅਲਵਿਦਾ ਆਖ ਦਿੱਤਾ ਹੈ । ਜਿਸ ਦੀ ਮੌਤ ਦੇ ਇਨਸਾਫ ਲਈ ਹਰ ਕੋਈ ਮੰਗ ਕਰ ਰਿਹਾ ਹੈ । ਹੁਣ ਤਾਂ ਤੁਹਾਨੂੰ ਸਮਝ ਲੱਗ ਹੀ ਗਈ ਹੋਣੀ ਹੈ ।

ਹੋਰ ਪੜ੍ਹੋ : ਰਣਦੀਪ ਹੁੱਡਾ ਘੁੜਸਵਾਰੀ ਕਰਦੇ ਹੋਏ ਹੋ ਗਏ ਬੇਹੋਸ਼, ਡਿੱਗਣ ਕਾਰਨ ਹੋਏ ਗੰਭੀਰ ਤੌਰ ‘ਤੇ ਜ਼ਖਮੀ
ਅਸੀਂ ਗੱਲ ਕਰ ਰਹੇ ਹਾਂ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਸਿੱਧੂ ਮੂਸੇਵਾਲਾ ਦੀ (Sidhu Moose wala) । ਜਿਸ ਦਾ ਕਤਲ ਬੀਤੀ 29 ਮਈ ਨੂੰ ਕਰ ਦਿੱਤਾ ਗਿਆ ਸੀ । ਇਹ ਬਚਪਨ ਦੀ ਤਸਵੀਰ ਸਿੱਧੂ ਮੂਸੇਵਾਲਾ ਦੀ ਹੈ । ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਬਹੁਤ ਹੀ ਕਿਊਟ ਨਜ਼ਰ ਆ ਰਿਹਾ ਹੈ ਅਤੇ ਕੁਰਸੀ ‘ਤੇ ਬੈਠਾ ਹੋਇਆ ਹੈ ।

ਜਦੋਂਕਿ ਦੋ ਬੱਚੇ ਹੋਰ ਵੀ ਉਸ ਦੇ ਨਾਲ ਨਜ਼ਰ ਆ ਰਹੇ ਹਨ । ਮਾਪਿਆਂ ਦਾ ਇਹ ਲਾਡਲਾ ਉਨ੍ਹਾਂ ਤੋਂ ਹਮੇਸ਼ਾ ਦੇ ਲਈ ਵਿੱਛੜ ਚੁੱਕਿਆ ਹੈ । ਹੁਣ ਮਾਪੇ ਆਪਣੇ ਇਸ ਪਿਆਰੇ ਪੁੱਤਰ ਦੀਆਂ ਯਾਦਾਂ ਦੇ ਸਹਾਰੇ ਜਿਉਂ ਰਹੇ ਹਨ ਅਤੇ ਉਨ੍ਹਾਂ ਦੇ ਪੁੱਤਰ ਦੇ ਕਾਤਲਾਂ ਦੇ ਖਿਲਾਫ ਕਰੜੀ ਕਾਰਵਾਈ ਦੀ ਮੰਗ ਕਰ ਰਹੇ ਹਨ ।
View this post on Instagram