ਸੋਸ਼ਲ ਮੀਡੀਆ ‘ਤੇ ਛਾਇਆ ਮਿੱਟੀ ਦੇ ਨਾਲ ਲਿੱਬੜਿਆ ਤਿੱਬੜਿਆ ਬੱਚਾ, ਬੱਚੇ ਦੀਆਂ ਕਿਊਟ ਵੀਡੀਓਜ਼ ਹੋ ਰਹੀਆਂ ਵਾਇਰਲ

Written by  Shaminder   |  September 28th 2022 02:32 PM  |  Updated: September 28th 2022 02:41 PM

ਸੋਸ਼ਲ ਮੀਡੀਆ ‘ਤੇ ਛਾਇਆ ਮਿੱਟੀ ਦੇ ਨਾਲ ਲਿੱਬੜਿਆ ਤਿੱਬੜਿਆ ਬੱਚਾ, ਬੱਚੇ ਦੀਆਂ ਕਿਊਟ ਵੀਡੀਓਜ਼ ਹੋ ਰਹੀਆਂ ਵਾਇਰਲ

ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਰਹਿੰਦਾ ਹੈ ।ਜੋ ਕਿ ਅਕਸਰ ਸੁਰਖੀਆਂ ਬਣਦਾ ਹੈ । ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਵੀਡੀਓ ਵਿਖਾਉਣ ਜਾ ਰਹੇ ਹਾਂ । ਜੋ ਕਿ ਇੱਕ ਬੱਚੇ (Cute Child) ਦਾ ਹੈ । ਇਸ ਕਿਊਟ ਬੱਚੇ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ (Video Viral)ਹੋ ਰਿਹਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇਹ ਬੱਚੇ ਇੱਕ ਬਾਈਕ ਰਿਪੇਅਰ ਦੀ ਦੁਕਾਨ ‘ਤੇ ਬੈਠਾ ਹੈ ਅਤੇ ਥੋ੍ਹੜੇ ਅਤੇ ਛੈਣੀ ਦੇ ਨਾਲ ਲੋਹੇ ਦੀ ਕਿਸੇ ਚੀਜ਼ ‘ਤੇ ਸੱਟ ਮਾਰ ਰਿਹਾ ਹੈ ।

Cute Child , Image Source : Instagram

ਹੋਰ ਪੜ੍ਹੋ : ਗਾਇਕ ਨਿਸ਼ਾਨ ਭੁੱਲਰ ਨੇ ਮਸ਼ਹੂਰ ਗੀਤਕਾਰ ਸੀਰਾ ਸਿੰਘੇ ਵਾਲਾ ਦੇ ਦਿਹਾਂਤ ‘ਤੇ ਜਤਾਇਆ ਦੁੱਖ, ਸੀਰਾ ਨੇ ਲਿਖੇ ਸੀ ਕਈ ਹਿੱਟ ਗੀਤ

ਤੇਲ ਅਤੇ ਕਾਲਖ ਦੇ ਨਾਲ ਲਿੱਬੜਿਆ ਹੋਇਆ ਇਹ ਬੱਚਾ ਬਹੁਤ ਹੀ ਕਿਊਟ ਲੱਗ ਰਿਹਾ ਹੈ । ਇਸ ਬੱਚੇ ਦੇ ਵੀਡੀਓਜ਼ ਨੂੰ ਕਲਸੀ ਬੁਲੇਟ ਮੋਡੀਫਿਕੇਸ਼ਨ ਨਾਂਅ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ । ਇਸ ਬੱਚੇ ਦੇ ਹੋਰ ਵੀ ਕਈ ਵੀਡੀਓ ਹਨ ।

Cute Child, Image Source : Instagram

ਪਰ ਸੋਸ਼ਲ ਮੀਡੀਆ ‘ਤੇ ਬੱਚੇ ਦਾ ਇਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ । ਇਨ੍ਹਾਂ ਵੀਡੀਓਜ਼ ‘ਤੇ ਲੋਕਾਂ ਦੇ ਵੱਲੋਂ ਵੀ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ । ਸੋਸ਼ਲ ਮੀਡੀਆ ਅਜਿਹਾ ਜ਼ਰੀਆ ਬਣ ਚੁੱਕਿਆ ਹੈ । ਜਿਸ ਦੇ ਜ਼ਰੀਏ ਪਲਾਂ ‘ਚ ਹੀ ਜਾਣਕਾਰੀ ਦੇਸ਼ ਦੁਨੀਆ ਤੱਕ ਪਹੁੰਚ ਜਾਂਦੀ ਹੈ ।

Cute Child Video Image Source : Instagram

ਸੋਸ਼ਲ ਮੀਡੀਆ ਦੇ ਜ਼ਰੀਏ ਅਜਿਹੇ ਕਈ ਲੋਕ ਹਨ ਜੋ ਹੁਣ ਸਟਾਰ ਬਣ ਚੁੱਕੇ ਹਨ। ਇਨ੍ਹਾਂ ਵਿੱਚੋਂ ਇੱਕ ਹਨ ਰਾਨੂੰ ਮੰਡਲ ਹਨ ਜਿਨ੍ਹਾਂ ਨੂੰ ਹਿਮੇਸ਼ ਰੇਸ਼ਮੀਆ ਦੀ ਫ਼ਿਲਮ ‘ਚ ਗਾਉਣ ਦਾ ਮੌਕਾ ਮਿਲਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network