ਹੱਥ ‘ਚ ਟਰਾਫੀ ਦੇ ਨਾਲ ਨਜ਼ਰ ਆ ਰਿਹਾ ਇਹ ਕਿਊਟ ਬੱਚਾ, ਅੱਜ ਵੱਡੇ ਹੋ ਕੇ ਦੇ ਰਿਹਾ ਹੈ ਕਈ ਹਿੱਟ ਗੀਤ, ਕੀ ਤੁਸੀਂ ਪਹਿਚਾਣਿਆ?

written by Lajwinder kaur | September 29, 2021

ਇਹ ਪੁਰਾਣੀ ਤਸਵੀਰ ਦੇਖ ਕੇ ਤੁਸੀਂ ਵੀ ਸੋਚ ਰਹੇ ਹੋਣੇ ਕਿ ਇਹ ਕਿਹੜਾ ਗਾਇਕ ਹੈ। ਜੀ ਹਾਂ ਇਸ ਪੁਰਾਣੀ ਤਸਵੀਰ ਚ ਹੱਥ ਚ ਟਰਾਫੀ ਫੜ ਕੇ ਖੜ੍ਹਿਆ ਜਿਹੜਾ ਕਿਊਟ ਬੱਚਾ ਹੋਰ ਕੋਈ ਨਹੀਂ ਸਗੋਂ ਨਾਮੀ ਪੰਜਾਬੀ ਗਾਇਕ ਖ਼ਾਨ ਸਾਬ KHAN SAAB ਨੇ। ਜੀ ਹਾਂ ਇਹ ਇੱਕ ਪੁਰਾਣੀ ਯਾਦ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਸ਼ੇਅਰ ਕੀਤੀ ਹੈ।

inside image of khan saab shared his old image with fans-min image source-instagram

ਹੋਰ  ਪੜ੍ਹੋ : ਗਿੱਪੀ ਗਰੇਵਾਲ ਦੀ ਇਹ ਪਰਿਵਾਰਕ ਫੋਟੋ ਸੋਸ਼ਲ ਮੀਡੀਆ ਉੱਤੇ ਹੋ ਰਹੀ ਹੈ ਵਾਇਰਲ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ

ਇਸ ਪੁਰਾਣੀ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਉਹ ਛੇਵੀਂ ਕਲਾਸ ਤੱਕ ਪਹਿਲੇ ਨੰਬਰ ਤੇ ਆਉਂਦੇ ਸੀ, ਪਤਾ ਨਹੀਂ ਬਾਅਦ ਵਿੱਚ ਕੀ ਹੋ ਗਿਆ ਸੀ। ਪਰ ਪ੍ਰਸ਼ੰਸਕਾਂ ਨੂੰ ਗਾਇਕ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ।

ਹੋਰ  ਪੜ੍ਹੋ : ਅਦਾਕਾਰਾ ਰੂਪੀ ਗਿੱਲ ਨੇ ਆਪਣੀ ਮਾਂ ਦੇ ਨਾਲ ਸਾਂਝੀ ਕੀਤੀ ਖ਼ਾਸ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਹੈ ਖੂਬ ਪਸੰਦ

Punjabi Singer Khan Saab Invited By Dubai Sheikh image source-instagram

ਦੱਸ ਦਈਏ ਪੰਜਾਬੀ ਗਾਇਕ ਖ਼ਾਨ ਸਾਬ ਜਿਨ੍ਹਾਂ ਦੀ ਅੱਜ ਇੱਕ ਲੰਮੀ ਚੌੜੀ ਫੈਨ ਫਾਲੋਵਿੰਗ ਲਿਸਟ ਹੈ। ਪਰ ਇਹ ਮੁਕਾਮ ਹਾਸਿਲ ਕਰਨਾ ਏਨਾਂ ਅਸਾਨ ਨਹੀਂ ਸੀ। ਜੀ ਹਾਂ ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਖ਼ਾਨ ਸਾਬ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਬਹੁਤ ਸਾਰੇ ਛੋਟੇ ਮੋਟੇ ਕੰਮ ਕੀਤੇ ਸੀ। ਜਿਸਦਾ ਜ਼ਿਕਰ ਉਹ ਹਮੇਸ਼ ਕਰਦੇ ਰਹਿੰਦੇ ਨੇ। ਉਨ੍ਹਾਂ ਨੇ ਇੱਕ ਵਾਰ ਆਪਣੀ ਇੱਕ ਤਸਵੀਰ ਸ਼ੇਅਰ ਕਰਕੇ ਦੱਸਿਆ ਸੀ ਕਿ ਉਹ ਟੀ-ਸ਼ਰਟਸ ਵੇਚਣ ਦਾ ਕੰਮ ਵੀ ਕੀਤਾ ਸੀ। ਜੇ ਗੱਲ ਕਰੀਏ ਖ਼ਾਨ ਸਾਬ ਦੇ ਗਾਇਕੀ ਸਫਰ ਦੀ ਤਾਂ ਖ਼ਾਨ ਸਾਬ ਦਾ ਪਹਿਲਾ ਗਾਣਾ ਰਿਮ ਝਿਮ ਸੀ, ਇਸ ਗਾਣੇ ਨੇ ਖ਼ਾਨ ਸਾਬ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ। ਇਸ ਤੋਂ ਬਾਅਦ ਖ਼ਾਨ ਸਾਬ ਨੇ ਇੱਕ ਤੋਂ ਬਾਅਦ ਇੱਕ ਕਈ ਹਿੱਟ ਗਾਣੇ ਦਿੱਤੇ। ਉਹ ਬੇਕਦਰਾਂ, ਸੱਜਣਾ, ਜ਼ਿੰਦਗੀ ਤੇਰੇ ਨਾਲ, ਛੱਲਾ, ‘ਦੂਰ ਤੇਰੇ ਤੋਂ’ ਵਰਗੇ ਕਈ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ।

 

0 Comments
0

You may also like