
ਸੋਸ਼ਲ ਮੀਡੀਆ ‘ਤੇ ਇੱਕ ਸਰਦਾਰ ਮੁੰਡੇ (Sardar Boy) ਦਾ ਵੀਡੀਓ ਵਾਇਰਲ (Video Viral) ਹੋ ਰਿਹਾ ਹੈ । ਇਸ ਵੀਡੀਓ ‘ਚ ਇੱਕ ਮੁੰਡਾ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ‘ਤੇ ਤੁਰਦਾ ਹੋਇਆ ਨਜ਼ਰ ਆ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਖੇਤਾਂ ਦੇ ਉੱਤੋਂ ਦੀ ਨਿਕਲਦੀਆਂ ਤਾਰਾਂ ‘ਤੇ ਇਹ ਨੌਜਵਾਨ ਤੁਰਦਾ ਹੋਇਆ ਨਜ਼ਰ ਆ ਰਿਹਾ ਹੈ । ਇਸ ਵੀਡੀਓ ਹਰ ਕਿਸੇ ਨੂੰ ਹੈਰਾਨ ਕਰ ਰਿਹਾ ਹੈ ਅਤੇ ਲੋਕ ਵੀ ਇਸ ‘ਤੇ ਕਮੈਂਟਸ ਕਰ ਰਹੇ ਹਨ ।

ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਇਹ ਵੀਡੀਓ ਕਿੱਥੋਂ ਦਾ ਹੈ ਅਤੇ ਕਦੋਂ ਦਾ ਇਹ ਹਾਲੇ ਸਪੱਸ਼ਟ ਨਹੀਂ ਹੋ ਸਕਿਆ ਹੈ, ਪਰ ਸੋਸ਼ਲ ਮੀਡੀਆ ‘ਤੇ ਇਸ ਨੂੰ ਬਹੁਤ ਜ਼ਿਆਦਾ ਵੇਖਿਆ ਜਾ ਰਿਹਾ ਹੈ । ਇਸ ਦੇ ਨਾਲ ਹੀ ਇਹ ਸਵਾਲ ਵੀ ਉੱਠ ਰਹੇ ਹਨ ਕਿ, ਕੀ ਇਨ੍ਹਾਂ ਤਾਰਾਂ ‘ਚ ਕਰੰਟ ਹੈ ਤਾਂ ਅਜਿਹਾ ਕਿਵੇਂ ਹੋ ਸਕਦਾ ਹੈ ਕਿ ਇਸ ਮੁੰਡੇ ਨੂੰ ਬਿਜਲੀ ਨੇ ਨਹੀਂ ਫੜਿਆ ਅਤੇ ਜੇ ਲਾਈਟ ਬੰਦ ਦੇ ਦੌਰਾਨ ਇਸ ਮੁੰਡੇ ਨੇ ਅਜਿਹੀ ਹਰਕਤ ਕੀਤੀ ਹੈ ਤਾਂ ਇਹ ਬਹੁਤ ਹੀ ਵੱਡੀ ਲਾਪਰਵਾਹੀ ਹੈ ।

ਹੋਰ ਪੜ੍ਹੋ : ਉਪਾਸਨਾ ਸਿੰਘ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਪੰਜਾਬੀ ਫ਼ਿਲਮਾਂ ਦੇ ਨਾਲ-ਨਾਲ ਬਾਲੀਵੁੱਡ ਇੰਡਸਟਰੀ ‘ਚ ਬਣਾਇਆ ਨਾਮ
ਕਿਉਂਕਿ ਬਿਜਲੀ ਦੇ ਨਾਲ ਮਜ਼ਾਕ ਕਰਨਾ ਇਸ ਮੁੰਡੇ ਨੂੰ ਮਹਿੰਗਾ ਪੈ ਸਕਦਾ ਹੈ । ਕਿਉਂਕਿ ਜਿਸ ਹਿਸਾਬ ਦੇ ਨਾਲ ਇਹ ਮੁੰਡਾ ਬਿਜਲੀ ਦੀਆਂ ਇਨ੍ਹਾਂ ਹਾਈ ਵੋਲਟੇਜ ਤਾਰਾਂ ‘ਤੇ ਚੜਿਆ ਹੈ ਉਸ ਦੀ ਇੱਕ ਸਕਿੰਟ ਦੇ ਵਿੱਚ ਜਾਨ ਵੀ ਜਾ ਸਕਦੀ ਹੈ । ਪਰ ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਸ਼ਾਇਦ ਆਪਣੀ ਜ਼ਿੰਦਗੀ ਦੇ ਨਾਲ ਖੇਡਣ ਦਾ ਸ਼ੌਂਕ ਹੈ ।
ਇਹੀ ਕਾਰਨ ਹੈ ਕਿ ਜ਼ਿੰਦਗੀ ਬਹੁਤ ਸਸਤੀ ਲੱਗਦੀ ਹੈ ਸਭ ਨੂੰ । ਪਰ ਅਜਿਹੀਆਂ ਹਰਕਤਾਂ ਤੋਂ ਸਭ ਨੂੰ ਬਚਣ ਦੀ ਲੋੜ ਹੈ । ਕਿਉਂਕਿ ਤੁਸੀਂ ਅਜਿਹਾ ਸਟੰਟ ਕਰਕੇ ਆਪਣੀ ਜਾਨ ਤਾਂ ਜੋਖਮ ‘ਚ ਪਾ ਰਹੇ ਹੋ । ਪਰ ਜੇ ਤੁਹਾਨੂੰ ਕੁਝ ਹੁੰਦਾ ਹੈ ਤਾਂ ਪਿੱਛੇ ਪਰਿਵਾਰਕ ਮੈਂਬਰਾਂ ਦਾ ਜੋ ਹਾਲ ਹੁੰਦਾ ਹੈ ਇਸ ਨੂੰ ਕੋਈ ਨਹੀਂ ਜਾਣ ਸਕਦਾ ।
View this post on Instagram