
ਗੈਰੀ ਸੰਧੂ (Garry Sandhu) ਇੱਕ ਅਜਿਹਾ ਗਾਇਕ (Singer) ਹੈ। ਜਿਸ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਇਨ੍ਹਾਂ ਹਿੱਟ ਗੀਤਾਂ ਦੀ ਬਦੌਲਤ ਉਨ੍ਹਾਂ ਦਾ ਨਾਮ ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕਾਂ ਦੀ ਸੂਚੀ ‘ਚ ਆਉਂਦਾ ਹੈ । ਅੱਜ ਅਸੀਂ ਤੁਹਾਨੂੰ ਗੈਰੀ ਸੰਧੂ ਦੇ ਨਾਲ ਹੋਏ ਇੱਕ ਵਾਕਏ ਬਾਰੇ ਦੱਸਾਂਗੇ ।
ਹੋਰ ਪੜ੍ਹੋ : ਕੜਾਕੇ ਦੀ ਠੰਢ ‘ਚ ਬੇਘਰ ‘ਤੇ ਜ਼ਰੂਰਤਮੰਦ ਲੋਕਾਂ ਨੂੰ ਕੰਬਲ ਵੰਡਦੇ ਨਜ਼ਰ ਆਏ ਹੇਮਕੁੰਟ ਫਾਊਂਡੇਸ਼ਨ ਦੇ ਵਲੰਟੀਅਰ
ਜਿਸ ਤੋਂ ਬਾਅਦ ਉਹ ਗਾਇਕ ਦੇ ਨਾਲ-ਨਾਲ ਇੱਕ ਗੀਤਕਾਰ ਵੀ ਬਣ ਗਏ ਸਨ । ਗੈਰੀ ਸੰਧੂ ਇੱਕ ਕਾਮਯਾਬ ਗਾਇਕ ਬਣਨਾ ਚਾਹੁੰਦੇ ਸਨ ਅਤੇ ਪਰ ਇੱਕ ਘਟਨਾ ਨੇ ਉਨ੍ਹਾਂ ਦੀ ਜ਼ਿੰਦਗੀ ਦਾ ਰੁਖ ਬਦਲ ਦਿੱਤਾ ਅਤੇ ਉਹ ਇੱਕ ਕਾਮਯਾਬ ਗਾਇਕ ਹੋਣ ਦੇ ਨਾਲ ਨਾਲ ਇੱਕ ਸਫ਼ਲ ਗੀਤਕਾਰ ਵੀ ਬਣ ਗਏ ।

ਹੋਰ ਪੜ੍ਹੋ : ਹਨੀ ਸਿੰਘ ਦਾ ਸੁਸ਼ਾਂਤ ਸਿੰਘ ਰਾਜਪੂਤ ‘ਤੇ ਵੱਡਾ ਬਿਆਨ ਕਿਹਾ ‘ਪਰਿਵਾਰ ਦੇ ਨਾਲ ਹੁੰਦੇ ਤਾਂ ਸੂਸਾਈਡ ਨਹੀਂ ਸੀ ਕਰਨਾ’
ਦਰਅਸਲ ਗੈਰੀ ਸੰਧੂ ਨੇ ਇੱਕ ਵਾਰ ਖੁਲਾਸਾ ਕੀਤਾ ਸੀ ਕਿ 2003 ‘ਚ ਉਸ ਨੇ ਇੱਕ ਗੀਤ ਖਰੀਦਣ ਦੇ ਲਈ ਲੇਖਕ ਨੂੰ ਡੇਢ ਸੌ ਪੌਂਡ ਦਿੱਤੇ ਸਨ । ਪਰ ਉਹ ਸ਼ਖਸ ਧੋਖੇਬਾਜ਼ ਨਿਕਲਿਆ ਅਤੇ ਗੀਤ ਹਾਸਲ ਕਰਨ ਦੇ ਲਈ ਉਸ ਨੇ ਗੀਤਕਾਰ ਨੂੰ ਡੇਢ ਸੌ ਪੌਂਡ ਹੋਰ ਦਿੱਤੇ ।

ਪਰ ਇਸ ਦੇ ਬਾਵਜੂਦ ਉਸ ਨੂੰ ਗੀਤ ਨਹੀਂ ਦਿੱਤਾ ਗਿਆ ।ਗੈਰੀ ਸੰਧੂ ਦੀ ਹੈਰਾਨੀ ਦੀ ਹੱਦ ਉਦੋਂ ਹੋ ਗਈ ਜਦੋਂ ਉਸ ਨੇ ਜਿਸ ਗੀਤ ਲਈ ਤਿੰਨ ਸੌ ਪੌਂਡ ਦੇ ਕਰੀਬ ਰਾਸ਼ੀ ਅਦਾ ਕੀਤੀ ਸੀ। ਉਹ ਗੀਤ ਹੋਰ ਕੋਈ ਗਾਇਕ ਗਾ ਰਿਹਾ ਸੀ। ਜਿਸ ਤੋਂ ਬਾਅਦ ਗਾਇਕ ਨੇ ਆਪਣੇ ਗੀਤ ਖੁਦ ਹੀ ਲਿਖਣ ਦਾ ਫ਼ੈਸਲਾ ਕੀਤਾ ਸੀ ।
View this post on Instagram