ਗੁਰਲੇਜ ਅਖਤਰ ਸਣੇ ਕਈ ਪੰਜਾਬੀ ਹਸਤੀਆਂ ਨੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਇਸ ਤਰ੍ਹਾਂ ਮਨਾਇਆ ਵੈਲੇਂਨਟਾਈਨ ਡੇ

written by Shaminder | February 15, 2021

ਵੈਲੇਂਟਾਈਨ ਡੇ ਯਾਨੀ ਕਿ ਪਿਆਰ ਦੇ ਇਜ਼ਹਾਰ ਦਾ ਦਿਨ ਮਨਾਇਆ ਗਿਆ । ਇਸ ਮੌਕੇ ਹਰ ਕਿਸੇ ਨੇ ਆਪਣੇ ਚਾਹੁਣ ਵਾਲੇ ਨੂੰ ਆਪਣੇ ਪਿਆਰ ਦਾ ਇਜ਼ਹਾਰ ਕੀਤਾ । ਪੰਜਾਬੀ ਇੰਡਸਟਰੀ ਦੀ ਪ੍ਰਸਿੱਧ ਗਾਇਕਾ ਗੁਰਲੇਜ ਅਖਤਰ ਨੇ ਵੀ ਕੇਕ ਕੱਟ ਕੇ ਆਪਣੇ ਪਤੀ ਕੁਲਵਿੰਦਰ ਕੈਲੀ ਨੂੰ ਵਿਸ਼ ਕੀਤਾ । ਇਸ ਮੌਕੇ ਉਨ੍ਹਾਂ ਨੇ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ । ਜਿਸ ‘ਚ ਗੁਰਲੇਜ ਅਖਤਰ ਹੱਥ ‘ਚ ਗੁਲਾਬ ਦਾ ਫੁੱਲ ਫੜੀ ਹੋਏ ਨਜ਼ਰ ਆ ਰਹੇ ਹਨ । gurlej akhtar ਕੁਲਵਿੰਦਰ ਕੈਲੀ ਦੇ ਨਾਲ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਹੈਪੀ ਵੈਲੇਂਨਟਾਈਨ ਡੇ ਹਬੀ, ਸਭ ਪਿਆਰੇ ਜੋੜਿਆਂ ਨੂੰ ਇਸ ਦਿਨ ਦੀ ਮੁਬਾਰਕ’। ਹੋਰ ਪੜ੍ਹੋ : ਗਾਇਕ ਦਿਲਜੀਤ ਦੋਸਾਂਝ ਲੈ ਕੇ ਆ ਰਹੇ ਹਨ ਨਵੀਂ ਐਲਬਮ, ਸੋਸ਼ਲ ਮੀਡੀਆ ਤੇ ਦਿੱੱਤੀ ਜਾਣਕਾਰੀ
gurlej with family ਇਸ ਤੋਂ ਇਲਾਵਾ ਇੱਕ ਹੋਰ ਤਸਵੀਰ ਵੀ ਉਨ੍ਹਾਂ ਨੇ ਸਾਂਝੀ ਕੀਤੀ ਹੈ । ਜਿਸ ‘ਚ ਗੁਰਲੇਜ ਅਖਤਰ ਆਪਣੇ ਭਰਾ ਅਤੇ ਭਰਜਾਈ ਦੇ ਨਾਲ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਨੇ । simran kaur ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

 
View this post on Instagram
 

A post shared by Gurlej Akhtar (@gurlejakhtarmusic)

ਇਸ ਤੋਂ ਇਲਾਵਾ ਗੁਰਦਾਸ ਮਾਨ ਦੀ ਨੂੰਹ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਗੁਰਿਕ ਮਾਨ ਨੂੰ ਵੈਲੇਂਨਟਾਈਨ ਡੇ ਵਿਸ਼ ਕੀਤਾ ਹੈ ।
 
View this post on Instagram
 

A post shared by Simran Kaur Mundi (@simrankaurmundi)

 

0 Comments
0

You may also like