ਨੇਹਾ ਕੱਕੜ ਤੇ ਰੋਹਨਪ੍ਰੀਤ ਨੇ ਇਸ ਤਰ੍ਹਾਂ ਮਨਾਈ ਵੈਡਿੰਗ ਐਨੀਵਰਸਰੀ, ਰੋਮਾਂਟਿਕ ਤਸਵੀਰਾਂ ਵਾਇਰਲ

Written by  Rupinder Kaler   |  October 25th 2021 03:42 PM  |  Updated: October 25th 2021 03:42 PM

ਨੇਹਾ ਕੱਕੜ ਤੇ ਰੋਹਨਪ੍ਰੀਤ ਨੇ ਇਸ ਤਰ੍ਹਾਂ ਮਨਾਈ ਵੈਡਿੰਗ ਐਨੀਵਰਸਰੀ, ਰੋਮਾਂਟਿਕ ਤਸਵੀਰਾਂ ਵਾਇਰਲ

ਨੇਹਾ ਕੱਕੜ (Neha Kakkar Anniversary ) ਦੇ ਵਿਆਹ ਨੂੰ ਇਕ ਸਾਲ ਪੂਰਾ ਹੋ ਗਿਆ ਹੈ । 24 ਅਕਤੂਬਰ ਨੂੰ ਨੇਹਾ ਤੇ ਰੋਹਨਪ੍ਰੀਤ (Rohanpreet ) ਨੇ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਈ । ਇਸ ਖ਼ਾਸ ਮੌਕੇ ‘ਤੇ ਨੇਹਾ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਹਨਾਂ ਤਸਵੀਰਾਂ ਵਿੱਚ ਇਹ ਜੋੜੀ ਰੋਮਾਂਟਿਕ ਅੰਦਾਜ਼ 'ਚ ਨਜ਼ਰ ਆ ਰਹੀ ਹੈ । ਤਸਵੀਰਾਂ 'ਚ ਨੇਹਾ ਅਤੇ ਰੋਹਨ ਇਕ-ਦੂਜੇ ਨੂੰ ਪਿਆਰ ਨਾਲ ਗਲੇ ਲਗਾਉਂਦੇ ਨਜ਼ਰ ਆ ਰਹੇ ਹਨ । ਇਸ ਤੋਂ ਇਲਾਵਾ ਕੁਝ ਹੋਰ ਤਸਵੀਰਾਂ ਵੀ ਹਨ, ਜਿਨ੍ਹਾਂ ਨੂੰ ਨੇਹਾ ਦੇ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ ।

Pic Courtesy: Instagram

ਹੋਰ ਪੜ੍ਹੋ :

‘ਸਰਦਾਰ ਉਧਮ’ ਫ਼ਿਲਮ ਬਨਾਉਣ ਸਮੇਂ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਕੀਤਾ ਸਾਹਮਣਾ, ਵਿੱਕੀ ਕੌਸ਼ਲ ਨੇ ਕੀਤਾ ਖੁਲਾਸਾ

Pic Courtesy: Instagram

ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਨੇਹਾ (Neha Kakkar )ਤੇ ਰੋਹਨ ਇਕ ਝੀਲ ਦੇ ਵਿਚਕਾਰ ਇਕ ਕਿਸ਼ਤੀ 'ਚ ਬੈਠੇ ਹਨ ਤੇ ਉਨ੍ਹਾਂ ਦੇ ਆਲੇ ਦੁਆਲੇ ਇਕ ਸੁੰਦਰ ਦ੍ਰਿਸ਼ ਹੈ। ਇਸ ਕਿਸ਼ਤੀ 'ਤੇ ਇਕ ਮੇਜ਼ ਵੀ ਰੱਖਿਆ ਹੋਇਆ ਹੈ । ਫੋਟੋਆਂ ਸਾਂਝੀਆਂ ਕਰਦੇ ਹੋਏ ਗਾਇਕਾ ਨੇ ਲਿਖਿਆ ਤੇ ਸਾਡੀ ਪਹਿਲੀ ਵਰ੍ਹੇਗੰਢ ਇਸ ਤਰ੍ਹਾਂ ਦਿਖਾਈ ਦਿੱਤੀ। ਉਨ੍ਹਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਵਿਸ਼ੇਸ਼ ਮਹਿਸੂਸ ਕਰਵਾਇਆ ਹੈ।

ਤੁਹਾਡੀਆਂ ਅਸੀਸਾਂ, ਪੋਸਟਾਂ, ਕਹਾਣੀਆਂ, ਸੰਦੇਸ਼ ਤੇ ਬਹੁਤ ਸਾਰਾ ਪਿਆਰ ... ਹਰ ਚੀਜ਼ ਨੇ ਸਾਨੂੰ ਬਹੁਤ ਖੁਸ਼ੀ ਦਿੱਤੀ । ਨੇਹਾ ਦੀਆਂ ਤਸਵੀਰਾਂ 'ਤੇ ਟਿੱਪਣੀ ਕਰਦਿਆਂ, ਉਸ ਦੇ ਭਰਾ ਟੋਨੀ ਕੱਕੜ ਤੇ ਭੈਣ ਸੋਨੂੰ ਕੱਕੜ ਨੇ ਵੀ ਉਨ੍ਹਾਂ ਨੂੰ ਵਰ੍ਹੇਗੰਢ 'ਤੇ ਵਧਾਈ ਦਿੱਤੀ ਹੈ। ਤੁਹਾਨੂੰ ਦੱਸ ਦਿੰਦੇ ਹਾਂ ਨੇਹਾ (Neha Kakkar ) ਤੇ ਰੋਹਨ ਦੀ ਲਵ ਸਟੋਰੀ ਬੜੀ ਦਿਲਚਸਪ ਹੈ। ਦੋਵਾਂ ਨੂੰ ਇਕ ਗਾਣੇ ਦੀ ਸ਼ੂਟਿੰਗ ਦੌਰਾਨ ਪਿਆਰ ਹੋਇਆ ਤੇ ਦੋਵਾਂ ਨੇ ਹੀ ਵਿਆਹ ਲਈ ਇਕ ਵਾਰ 'ਚ ਹਾਂ ਕਰ ਦਿੱਤੀ।


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network